ਕਪੂਰਥਲਾ(ਗੌਰਵ ਮੜੀਆ )ਧਾਰਮਿਕ ਪ੍ਰੋਗਰਾਮ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਵਧਾਉਂਦੇ ਹਨ।ਇਨ੍ਹਾਂ ਨਾਲ ਆਤਮਿਕ ਸ਼ੁੱਧੀ ਦੇ ਨਾਲ-ਨਾਲ ਇਹ ਮਾਨਸਿਕ ਸ਼ਕਤੀ ਵੀ ਪ੍ਰਦਾਨ ਕਰਦੇ ਹਨ। ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਸ਼ਨੀਵਾਰ ਨੂੰ ਸ਼ਹਿਰ ਚ ਧਾਰਮਿਕ ਸੰਸਥਾ ਇਸਕੋਨ ਵਲੋਂ ਕੱਢੀ ਗਈ ਭਗਵਾਨ ਸ਼੍ਰੀ ਕ੍ਰਿਸ਼ਨ-ਬਲਰਾਮ ਰਥ ਯਾਤਰਾ ਚ ਆਰਤੀ ਕਰਨ ਦੇ ਬਾਅਦ ਆਪਣੇ ਵਿਚਾਰ ਪ੍ਰਗਟ ਕੀਤੇ |ਉਨ੍ਹਾਂ ਧਾਰਮਿਕ ਸੰਸਥਾ ਇਸਕੋਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸਕੋਨ ਵੱਲੋਂ ਸ਼ਮੇ-ਸ਼ਮੇ ਤੇ ਧਾਰਮਿਕ ਸਮਾਗਮ ਕਰਵਾ ਕੇ ਸਮਾਜ ਦੇ ਲੋਕਾਂ ਨੂੰ ਧਾਰਮਿਕ ਗਤੀਵਿਧੀਆਂ ਨਾਲ ਜੋੜਨਾ ਅਧਿਆਤਮਿਕ ਵਿਕਾਸ ਅਤੇ ਵਾਤਾਵਰਣ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਵਿੱਚ ਭਾਈਚਾਰਕ ਸਾਂਝ ਅਤੇ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨਾ ਕਾਬਿਲੇ ਤਾਰੀਫ ਹੈ।ਉਨ੍ਹਾਂਨੇ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਆਪਸੀ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ।

ਸੰਪੂਰਨ ਮਨੁੱਖਾਂ ਅਤੇ ਧਰਮ-ਗ੍ਰੰਥਾਂ ਦੁਆਰਾ ਦਰਸਾਏ ਗਏ ਨਿਯਮਾਂ ਨੂੰ ਸਮਝਣਾ ਅਤੇ ਸ਼ਾਸਨ ਦੇ ਨਿਯਮਾਂ ਦਾ ਪਾਲਣ ਕਰਨਾ।ਦੇਸ਼ ਦਾ ਇੱਕ ਚੰਗਾ ਨਾਗਰਿਕ ਉਹ ਹੈ ਜੋ ਸ਼ਾਸਨ ਨੂੰ ਸਮਝਦਾ ਹੈ ਅਤੇ ਸ਼ਾਸ਼ਨ ਦੇ ਨਿਯਮਾਂ ਦਾ ਪਾਲਣ ਕਰਦਾ ਹੈ।ਜੋ ਚੰਗਾ ਨਾਗਰਿਕ ਬਣਦਾ ਹੈ, ਉਹ ਆਪਣੇ ਆਪ ਹੀ ਧਾਰਮਿਕ ਬਣ ਜਾਂਦਾ ਹੈ। ਵਿਅਕਤੀਗਤ ਵਿਕਾਸ,ਚੰਗਾ ਪਰਿਵਾਰਕ ਸੱਭਿਆਚਾਰ ਅਤੇ ਚੰਗਾ ਸਮਾਜਿਕ ਢਾਂਚਾ ਹੀ ਧਰਮ ਦੇ ਮਿੱਠੇ ਫਲ ਹਨ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਧਾਰਮਿਕ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਮੰਗਤ ਰਾਮ ਭੋਲਾ,ਰਾਜ ਕੁਮਾਰ ਅਰੋੜਾ,ਵਿਜੇ ਗਰੋਵਰ, ਗੁਲਸ਼ਨ ਮਹਿਰਾ,ਅਸ਼ੋਕ ਕੁਮਾਰ,ਸੰਜੇ ਸ਼ਰਮਾ,ਹੈਪੀ ਛਾਬੜਾ,ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਬਾਵਾ ਪੰਡਿਤ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਵੀਐਚਪੀ ਜ਼ਿਲ੍ਹਾ ਸਰਪ੍ਰਸਤ ਓਮਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਉਪ ਪ੍ਰਧਾਨ ਚੰਦਨ ਸ਼ਰਮਾ,ਸ਼ਹਿਰੀ ਪ੍ਰਧਾਨ ਮੋਹਿਤ ਜੱਸਲ,ਜ਼ਿਲ੍ਹਾ ਉਪ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ,ਸਵਾਮੀ ਰਘੂਨਾਥ,ਬਜਰੰਗ ਦਲ ਦੇ ਆਗੂ ਵਿਜੇ ਯਾਦਵਨਿਰਮਲ ਸਿੰਘ,ਵਿਨੋਦ ਬਹਿਲ,ਕਰਨ ਸ਼ਰਮਾ,ਮਦਨ ਲਾਲ,ਗੋਬਿੰਦ ਰਾਮ ਆਦਿ ਹਾਜ਼ਰ ਸਨ।

