ਕਪੂਰਥਲਾ ( ਗੌਰਵ ਮੜੀਆ )ਅੱਜ ਦੇ ਆਪਣੇ ਲਾਈਵ ਮੋਟੀਵੇਸ਼ਨਲ ਸੈਸ਼ਨ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੇ ਪਾਸਟਰ ਗੁਰਸ਼ਰਨ ਦਿਓਲ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੁਣ ਰਹੇ ਸਰੋਤਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਕੱਲ ਬਹੁਤ ਸਾਰੇ ਲੋਕ ਧਰਮਾਂ ਦੇ ਨਾਂਵਾਂ ਤੇ ਆਪਣੇ ਲਿਬਾਸ ਆਦਿ ਪਹਿਨ ਕੇ ਆਪਣੇ ਆਪ ਨੂੰ ਧਰਮੀ ਦਿਖਾਉਣ ਦੇ ਡਰਾਮੇ ਕਰਕੇ ਲੋਕਾਂ ਨੂੰ ਮੂਰਖ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਉਸ ਸਿਰਜਣ ਹਾਰ ਦੀ ਰਚਨਾ ਨੂੰ ਇਸ ਤਰ੍ਹਾਂ ਗੁੰਮਰਾਹ ਕਰਨਾ ਕਿਨਾਂ ਵੱਡਾ ਪਾਪ ਹੈ ਅਤੇ ਉਹ ਪ੍ਰਮੇਸ਼ਵਰ ਜੀ ਕਦੇ ਵੀ ਭੇਖ, ਪਖੰਡ ਜਾਂ ਕਿਸੇ ਵੇਸ਼ਭੂਸ਼ਾ ਨੂੰ ਪਿਆਰ ਨਹੀਂ ਕਰਦੇ
ਸਗੋਂ ਉਹ ਹਰ ਇੰਨਸਾਨ ਦੀ ਸੱਚੀ ਇੰਨਸਾਨੀਅਤ ਨੂੰ ਪਸੰਦ ਕਰਦੇ ਹਨ। ਅੱਜ ਜੋ ਇਹ ਲੋਕ ਧਰਮ ਧਰਮ ਦੀ ਡੋਂਡੀ ਪਿਟਦੇ ਹਨ ਇਹਨਾਂ ਨੂੰ ਖੁਦ ਨੂੰ ਧਰਮ ਦੀ ਪ੍ਰਭਾਸ਼ਾ ਦਾ ਗਿਆਨ ਨਹੀਂ ਹੈ ਅਤੇ ਇਹ ਲੋਕ ਸਿਰਫ਼ ਪਹਿਰਾਵੇ ਅਤੇ ਨਾਂਵਾਂ ਨੂੰ ਹੀ ਧਰਮ ਮੰਨੀਂ ਬੈਠੇ ਹਨ ਅਤੇ ਹਰ ਚੀਜ਼ ਦੇ ਉਪਰ ਆਪਣਾ ਹੀ ਅਧਿਕਾਰ ਸਮਝੀ ਫਿਰਦੇ ਹਨ। ਜਦੋਂ ਕਿ ਇਹ ਸਰਾਸਰ ਗੱਲਤ ਹੈ। ਅਸਲ ਵਿੱਚ ਸੱਚੀ ਸੁੱਚੀ ਇੰਨਸਾਨੀਅਤ ਜੋ ਹਰੇਕ ਦਾ ਦੁਖ ਦਰਦ ਵੰਡਾਉਣ ਵਾਲੀ ਪ੍ਰਵਿਰਤੀ ਰਖੇ ਅਤੇ ਹਰ ਤਰ੍ਹਾਂ ਦੇ ਬੰਧਨਾਂ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਹਰੇਕ ਨਾਲ ਪਿਆਰ ਕਰਨ ਵਾਲਾ ਹੀ ਅਸਲੀ ਧਰਮੀ ਕਹਾਉਣ ਦਾ ਹੱਕਦਾਰ ਹੁੰਦਾ ਹੈ।

