By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮਾਤਾ ਭੱਦਰਕਾਲੀ ਜੀ ਦੇ 77ਵੇਂ ਇਤਿਹਾਸਕ ਦੇ ਮੇਲੇ ’ਚ ਆਇਆ ਸ਼ਰਧਾ ਦਾ ਹੜ੍ਹ, ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਹੋਈ ਸ਼ੁਰੂ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Kapurthla > ਮਾਤਾ ਭੱਦਰਕਾਲੀ ਜੀ ਦੇ 77ਵੇਂ ਇਤਿਹਾਸਕ ਦੇ ਮੇਲੇ ’ਚ ਆਇਆ ਸ਼ਰਧਾ ਦਾ ਹੜ੍ਹ, ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਹੋਈ ਸ਼ੁਰੂ
KapurthlaJalandhar

ਮਾਤਾ ਭੱਦਰਕਾਲੀ ਜੀ ਦੇ 77ਵੇਂ ਇਤਿਹਾਸਕ ਦੇ ਮੇਲੇ ’ਚ ਆਇਆ ਸ਼ਰਧਾ ਦਾ ਹੜ੍ਹ, ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਹੋਈ ਸ਼ੁਰੂ

Talk Hindustan
Last updated: 2024/06/02 at 9:10 PM
Talk Hindustan
Share
3 Min Read
ਮਾਤਾ ਭੱਦਰਕਾਲੀ ਜੀ ਦੇ 77ਵੇਂ ਇਤਿਹਾਸਕ ਦੇ ਮੇਲੇ ’ਚ ਆਇਆ ਸ਼ਰਧਾ ਦਾ ਹੜ੍ਹ, ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਮਦ ਹੋਈ ਸ਼ੁਰੂ
SHARE

ਕਪੂਰਥਲਾ (ਗੌਰਵ ਮੜੀਆ ) ਮਾਤਾ ਭੱਦਰਕਾਲੀ ਜੀ ਦਾ 77ਵਾਂ ਇਤਿਹਾਸਕ ਤੇ ਪ੍ਰਸਿੱਧ ਮੇਲਾ ਮਾਤਾ ਭੱਦਰਕਾਲੀ ਕਮੇਟੀ ਦੇ ਪ੍ਰਬੰਧਕਾਂ ਦੀ ਦੇਖ-ਰੇਖ ਹੇਠ ਤੇ ਸਮੂਹ ਮੈਂਬਰਾਂ, ਨਗਰ ਨਿਵਾਸੀਆਂ ਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਰਧਾਲੂ ਸਵੇਰੇ ਜੈਕਾਰੇ ਲਗਾਉਂਦੇ ਹੋਏ ਲਾਇਨਾਂ ਵਿੱਚ ਲੱਗ ਗਏ ਤੇ ਦੁਪਹਿਰ ਦੇ ਸਮੇਂ ਕੜਕੀ ਧੁੱਪ ਵਿੱਚ ਵੀ ਮਾਤਾ ਰਾਣੀ ਦੇ ਦਰਸ਼ਨਾਂ ਲਈ ਖੜੇ ਰਹੇ। ਮੇਲੇ ਤੋਂ ਪਹਿਲਾਂ ਸਵੇਰੇ 10 ਵਜੇ ਸ੍ਰੀ ਚੰਡੀ ਦਾ ਹਵਨ ਕੀਤਾ ਗਿਆ, ਜਿਸ ਵਿਚ ਮੰਦਰ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ, ਸ਼ਰਧਾਲੂਆਂ ਤੋਂ ਇਲਾਵਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਦੁਪਹਿਰ 1 ਵਜੇ ਹਵਨ ਯੱਗ ਵਿੱਚ ਪੂਰਨ ਆਹੂਤੀ ਪਾਈ।

ਮੇਲੇ ਦੌਰਾਨ ਮਾਸਟਰ ਸੰਜੂ ਐਂਡ ਪਾਰਟੀ ਨੇ ਮਾਂ ਭਗਵਤੀ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ, ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਵੱਲੋਂ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਸ਼ਹਿਰ ਦੇ ਹਰ ਚੌਕ, ਚੌਰਾਹੇ, ਬਾਜ਼ਾਰਾਂ ਅਤੇ ਸੜਕਾਂ ’ਤੇ ਛੋਲੇ ਭਟੂਰੇ, ਆਲੂ-ਪੁਰੀ, ਜਲੇਬੀਆਂ, ਫਲ, ਕੜ੍ਹਾਹ ਪ੍ਰਸ਼ਾਦ, ਕੋਲਡ ਡਰਿੰਕਸ, ਚਾਹ-ਪਕੌੜੇ, ਕੁਲਫੀਆਂ, ਆਈਸ ਕਰੀਮ ਆਦਿ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ।

ਇਸ ਮੌਕੇ ਮਾਤਾ ਭੱਦਰਕਾਲੀ ਮੰਦਿਰ ਕਮੇਟੀ ਦੇ ਪ੍ਰਧਾਨ ਪੁਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਿਆਮ ਸ਼ਰਮਾ, ਵਾਈਸ ਚੇਅਰਮੈਨ ਭੁਪਿੰਦਰ ਆਨੰਦ, ਤਰੁਣ ਬਹਿਲ, ਨਰੇਸ਼ ਸ਼ਰਮਾ, ਵਿਜੇ ਸ਼ਰਮਾ, ਪ੍ਰਮੋਦ ਕਾਲੀਆ, ਸੰਜੀਵ ਬਾਵਾ, ਮਨੂ ਪਰਾਸ਼ਰ, ਮੋਹਿਤ ਆਨੰਦ, ਕਮਲਦੀਪ ਬਾਵਾ, ਅਭਿਸ਼ੇਕ ਆਨੰਦ, ਜਸਬੀਰ ਸਿੰਘ, ਦੀਪਕ ਆਨੰਦ, ਮਨੀਸ਼ ਕੁਮਾਰ, ਸੁਨੀਲ ਪੰਡਿਤ, ਸਾਹਿਲ ਸ਼ਰਮਾ, ਅਮਿਤ ਕੁਮਾਰ, ਸੰਦੀਪ ਸ਼ਰਮਾ, ਸ਼ਿਵ ਪਰਾਸ਼ਰ, ਸੰਦੀਪ ਪੰਡਿਤ, ਪਵਨ ਕੁਮਾਰ, ਰਮਨ ਕੁਮਾਰ, ਰਾਹੁਲ ਆਨੰਦ, ਦੀਪਕ ਸ਼ਰਮਾ, ਸਾਹਿਲ ਸ਼ਰਮਾ, ਕਪਿਲ ਸ਼ਰਮਾ, ਕੈਪਟਨ ਦਰਸ਼ਨ ਲਾਲ, ਰਾਜਬੀਰ। ਸਿੰਘ, ਲਾਲੀ ਭਾਸਕਰ, ਏ.ਐਸ.ਆਈ ਜਗਦੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

206 ਸਾਲ ਪੁਰਾਣਾ ਹੈ ਮਾਤਾ ਭੱਦਰਕਾਲੀ ਜੀ ਦਾ ਮੰਦਿਰ
ਜ਼ਿਕਰਯੋਗ ਹੈ ਕਿ ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿੱਚ ਸਥਿਤ ਮਾਤਾ ਭੱਦਰਕਾਲੀ ਜੀ ਦਾ ਮੰਦਰ ਕਰੀਬ 206 ਸਾਲ ਪੁਰਾਣਾ ਹੈ ਅਤੇ ਸਾਲ 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਦੇ ਸਮੇਂ ਤੋਂ ਹੀ ਮਾਤਾ ਭੱਦਰਕਾਲੀ ਦੇ ਦਰਬਾਰ ਤੋਂ ਇੱਥੇ ਮੇਲਾ ਲੱਗਦਾ ਹੈ, ਜਿਸ ਵਿਚ ਹਰ ਸਾਲ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੁੰਦੀਆਂ ਹਨ। ਇਸ ਤੋਂ ਇਲਾਵਾ ਹਜਾਰਾਂ ਦੀ ਗਿਣਤੀ ’ਚ ਆਸ ਪਾਸ ਰਹਿਣ ਵਾਲੇ ਲੋਕਾਂ ਦੇ ਰਿਸ਼ਤੇਦਾਰ ਵੀ ਵੱਡੀ ਗਿਣਤੀ ’ਚ ਮੌਜੂਦ ਹੁੰਦੇ ਹਨ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਬਜਰੰਗ ਦਲ ਦੇ ਵਰਕਰਾਂ ਨੇ ਮਾਤਾ ਭੱਦਰਕਾਲੀ ਦੇ ਮੇਲੇ ਵਿੱਚ ਨਿਭਾਈ ਸੇਵਾ ਬਜਰੰਗ ਦਲ ਦੇ ਵਰਕਰਾਂ ਨੇ ਮਾਤਾ ਭੱਦਰਕਾਲੀ ਦੇ ਮੇਲੇ ਵਿੱਚ ਨਿਭਾਈ ਸੇਵਾ
Next Article दिल्ली में चलती ट्रेन में लगी भयानक आग, ताज एक्सप्रेस के दो कोच जले दिल्ली में चलती ट्रेन में लगी भयानक आग, ताज एक्सप्रेस के दो कोच जले
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?