ਕਪੂਰਥਲਾ (ਗੌਰਵ ਮੜੀਆ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਕਪੂਰਥਲਾ ਵੱਲੋਂ ਕਪੂਰਥਲਾ ਸ਼ਹਿਰ ਵਿਖੇ ਵਿਸ਼ਵ ਸਿਹਤ ਦਿਵਸ ਮੁਹਿੰਮ ਤਹਿਤ ਇੱਕ ਸਿਹਤ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਭਾਗ ਲਿਆ ਅਤੇ ਸਿਹਤ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕਤਾ ਹਾਸਲ ਕੀਤੀ। ਇਸ ਵਰਕਸ਼ਾਪ ਦੀ ਸ਼ੁਰੂਆਤ ਵਿੱਚ ਕਪੂਰਥਲਾ ਬ੍ਰਾਂਚ ਦੀ ਮੁਖੀ ਸਾਧਵੀ ਗੁਰਪ੍ਰੀਤ

ਭਾਰਤੀ ਜੀ ਨੇ ਸਿਹਤ ਸੰਬੰਧੀ ਮੌਜੂਦਾ ਸਥਿਤੀ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਅੰਦਾਜ਼ੇ ਅਨੁਸਾਰ ਵਿਸ਼ਵ ਪੱਧਰ ‘ਤੇ ਹਰ ਸਾਲ ਲਗਭਗ 41 ਮਿਲੀਅਨ ਲੋਕ ਗੈਰ- ਸੰਕ੍ਰਾਮਕ ਬਿਮਾਰੀਆਂ ਤੋਂ ਗ੍ਰਸਤ ਹੋਣ ਕਰਕੇ ਲੋਕਾਂ ਦੀ ਮੌਤ ਹੋ ਰਹੀ ਹੈ। ਸੂਤਰ ਦੱਸਦੇ ਹਨ ਕਿ 264 ਮਿਲੀਅਨ ਲੋਕ ਡਿਪਰੈਸ਼ਨ ਤੋਂ ਪੀੜਤ ਹਨ। ਐਂਟੀਬਾਇਓਟਿਕ-ਰੋਧਕ ਬੈਕਟੀਰੀਆ ਦਾ ਉਭਰਨਾ ਵਿਸ਼ਵ ਪੱਧਰ ‘ਤੇ ਇੱਕ ਗੰਭੀਰ ਖ਼ਤਰਾ ਹੈ।
ਇਨ੍ਹਾਂ ਭਿਆਨਕ ਅੰਦੇਸ਼ੇਆ ਦਾ ਆਖਿਰ ਕੀ ਕਾਰਨ ਹੈ, ਇਨ੍ਹਾਂ ਕਾਰਨਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਆਧੁਨਿਕ ਜੀਵਨਸ਼ੈਲੀ, ਗੈਰ-ਸਿਹਤਮੰਦ ਭੋਜਨ, ਸਿਹਤ ‘ਤੇ ਮਾੜਾ ਅਸਰ ਪਾਉਂਦੇ ਹਨ। ਆਯੁਰਵੇਦ ਦੇ ਮਾਹਿਰ ਵੈਦਿਆ ਹਰਪ੍ਰੀਤ ਜੀ ਨੇ ਵੀ ਆਯੁਰਵੇਦ ਸੰਬੰਧੀ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ। ਕਿਉਂਕਿ ਸਰੀਰ, ਮਨ ਅਤੇ ਆਤਮਾ ਵਿੱਚ ਸੰਤੁਲਨ ਹੀ ਅਸਲ ਸਿਹਤ ਦੀ ਕੁੰਜੀ ਹੈ ਅਤੇ ਇਸ ਸੰਤੁਲਨ ਨੂੰ ਬਣਾਈ ਰੱਖਣ ਲਈ ਆਯੁਰਵੈਦਿਕ ਇਲਾਜ ਵਿਧੀਆਂ, ਯੋਗਾ, ਪ੍ਰਾਣਾਯਾਮ ਆਦਿ ਲਾਹੇਵੰਦ ਹਨ।

ਇਸ ਤੋਂ ਇਲਾਵਾ ਵਰਕਸ਼ਾਪ ਵਿੱਚ ਸਾਧਵੀ ਰਮਨ ਜੀ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਜਿਵੇਂ ਕਿ ਮਿਲਾਵਟ, ਪ੍ਰੋਸੈਸਡ ਫੂਡ, ਓਵਰ ਈਟਿੰਗ, ਫਾਸਟ ਫੂਡ ਆਦਿ ਬਾਰੇ ਲੋਕਾਂ ਵਿੱਚ ਫੈਲੀਆਂ ਗਲਤ ਧਾਰਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਿਸ਼ੇਸ਼ ਗਤੀਵਿਧੀ ਦਾ ਆਯੋਜਨ ਵੀ ਕੀਤਾ ਗਿਆ ।ਸਾਧਵੀ ਗੁਰਪ੍ਰੀਤ ਭਾਰਤੀ ਜੀ ਨੇ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਇੱਕ ਅਧਿਆਤਮਿਕ ਅਤੇ

ਸਮਾਜਿਕ ਸੰਸਥਾ ਹੈ, ਜਿਸ ਦੀ ਸਥਾਪਨਾ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੁਆਰਾ ਕੀਤੀ ਗਈ ਹੈ। ਸਮਾਜ ਵਿਚ ਅਧਿਆਤਮਿਕ ਜਾਗ੍ਰਿਤੀ ਦੇ ਨਾਲ-ਨਾਲ ਇਹ ਸੰਸਥਾ ਵੱਖ-ਵੱਖ ਸਮਾਜ ਸੇਵਾ ਦੇ ਕੰਮਾਂ ਵਿਚ ਵੀ

ਸਰਗਰਮੀ ਨਾਲ ਹਿੱਸਾ ਲੈਂਦੀ ਹੈ। ਆਪਣੇ ਵੱਖ-ਵੱਖ ਪ੍ਰੋਜੈਕਟਾਂ ਤਹਿਤ ਸਮਾਜ ਵਿੱਚ ਕੰਮ ਕਰ ਰਿਹਾ ਹੈ। ਇਸ ਸੰਦਰਭ ਵਿੱਚ ਸੰਸਥਾ ਵੱਲੋਂ ਚਲਾਏ ਜਾ ਰਹੇ ਪ੍ਰਕਲਪ ਅਰੋਗਿਆ ਤਹਿਤ ਸਿਹਤ ਸਬੰਧੀ ਪ੍ਰੋਗਰਾਮ ਕਰਵਾਏ ਗਏ ਤਾਂ ਜੋ ਸਮਾਜ ਵਿੱਚ ਫੈਲ ਰਹੀਆਂ ਮਾੜੀਆਂ ਬਿਮਾਰੀਆਂ ਨੂੰ ਦੂਰ ਕਰਕੇ ਇੱਕ ਸਿਹਤਮੰਦ ਅਤੇ ਸੁੰਦਰ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

