ਭਾਜਪਾ ਦੀ ਤੀਜੀਵਾਰ ਸਰਕਾਰ ਬਣਾਉਣ ਲਈ ਲੋਕ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਸਫ਼ਲ ਬਣਾਉਣ-ਮਨਜੀਤ ਸਿੰਘ ਮੰਨਾ
ਕਪੂਰਥਲਾ, 20 ਮਈ( ਗੌਰਵ ਮੜੀਆ) ਖਡੂਰ ਸਾਹਿਬ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪਿੰਡ ਠੀਕਰੀਵਾਲ ਤੇ ਡੈਣਵਿੰਡ ਵਿਚ ਹੋਈਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਕ ਇਕ ਵੋਟ ਪਾ ਕੇ ਪੰਜਾਬ ਤੇ ਦੇਸ਼ ਦੇ ਭਲੇ ਲਈ ਕੇਂਦਰ ਵਿਚ ਭਾਜਪਾ ਦੀ ਤੀਜੀਵਾਰ ਸਰਕਾਰ ਬਣਾਉਣ | ਪਿੰਡ ਠੀਕਰੀਵਾਲ ਵਿਚ ਐਸ.ਸੀ. ਮੋਰਚਾ ਦੇ ਮੰਡਲ ਬੇਟ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲ ਦੀ ਅਗਵਾਈ ਵਿਚ ਹੋਈ ਚੋਣ ਮੀਟਿੰਗ ਵਿਚ ਬੋਲਦਿਆਂ ਭਾਜਪਾ ਉਮੀਦਵਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਅਸਫ਼ਲ ਰਹੀ ਹੈ
ਤੇ ‘ਆਪ’ ਦੀ ਸਰਕਾਰ ਦੇ ਰਾਜ ਵਿਚ ਲੁੱਟ ਖੋਹ ਤੇ ਫਿਰੌਤੀ ਦੀਆਂ ਘਟਨਾਵਾਂ ਵਧਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ ਤੇ ਸਰਕਾਰ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਵਿਚ ਅਸਫ਼ਲ ਹੋਈ ਹੈ | ਇਸ ਮੌਕੇ ਬੋਲਦਿਆਂ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਭਾਜਪਾ ਜ਼ਿਲ੍ਹਾ ਕਪੂਰਥਲਾ ਨੇ ਕਿਹਾ ਕਿ ਭਾਜਪਾ ਵਿਧਾਨ ਸਭਾ ਹਲਕਾ ਕਪੂਰਥਲਾ ਵਿਚ ਬੂਥ ਪੱਧਰ ‘ਤੇ ਮਜ਼ਬੂਤ ਹੋਈ ਹੈ ਤੇ ਬੂਥ ਪੱਧਰ ‘ਤੇ ਪਾਰਟੀ ਦੇ ਵਰਕਰ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰਕੇ ਕੰਮ ਕਰ ਰਹੇ ਹਨ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਮਨਜੀਤ ਸਿੰਘ ਮੰਨਾ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡਣ ਤੇ ਉਨ੍ਹਾਂ ਨੂੰ ਵੱਡੇ ਬਹੁਮਤ ਨਾਲ ਜਿਤਾਉਣ |

ਮੀਟਿੰਗ ਦੌਰਾਨ ਬਲਵਿੰਦਰ ਸਿੰਘ ਠੀਕਰੀਵਾਲ ਤੇ ਹੋਰ ਆਗੂਆਂ ਨੇ ਭਾਜਪਾ ਉਮੀਦਵਾਰ ਤੇ ਹੋਰ ਆਗੂਆਂ ਨੂੰ ਸਿਰੋਪਾਓ ਦੇ ਕੇ ਨਿਵਾਜਿਆ | ਇਸ ਤੋਂ ਬਾਅਦ ਡੈਣਵਿੰਡ ਵਿਚ ਕਪੂਰ ਚੰਦ ਥਾਪਰ ਜ਼ਿਲ੍ਹਾ ਜਨਰਲ ਸਕੱਤਰ ਦੀ ਅਗਵਾਈ ਵਿਚ ਇਕ ਚੋਣ ਮੀਟਿੰਗ ਹੋਈ, ਜਿਸ ਵਿਚ ਹਾਜ਼ਰ ਪਿੰਡ ਵਾਸੀਆਂ ਨੇ ਭਾਜਪਾ ਉਮੀਦਵਾਰ ਨੂੰ ਇਕ ਇਕ ਵੋਟ ਪਾਉਣ ਦਾ ਭਰੋਸਾ ਦਿੱਤਾ | ਮੀਟਿੰਗਾਂ ਵਿਚ ਭਾਜਪਾ ਦੇ ਸੂਬਾਈ ਆਗੂ ਰਜੇਸ਼ ਪਾਸੀ, ਸਾਬਕਾ ਕੌਂਸਲਰ ਪਵਨ ਧੀਰ, ਭਾਜਪਾ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਐਸ.ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਮੰਡਲ ਬੇਟ ਦੇ ਪ੍ਰਧਾਨ ਬਲਵੰਤ ਸਿੰਘ ਬੂਟਾਂ, ਜਸਵੰਤ ਸਿੰਘ ਬੇਦੀ, ਸਾਬੀ ਲੰਕੇਸ਼, ਕੁਲਦੀਪ ਸਿੰਘ ਬਿਸ਼ਨਪੁਰ ਅਰਾਈਆਂ, ਬਲਵਿੰਦਰ ਸਿੰਘ, ਅਰਾਈਆਂਵਾਲਾ, ਗੁਰਦੇਵ ਸਿੰਘ, ਗੁਰਪ੍ਰੀਤ ਧਾਲੀਵਾਲ ਤੋਂ ਇਲਾਵਾ ਹੋਰ ਆਗੂ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |

