ਕਪੂਰਥਲਾ (ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਚਲਾਏ ਜਾ ਰਹੇ ਸਮਾਜਿਕ ਪ੍ਰੋਜੈਕਟ “ਬੋਧ” ਨਸ਼ਾ ਮੁਕਤੀ ਅਭਿਆਨ ਤਹਿਤ ਕਪੂਰਥਲਾ ਸ਼ਹਿਰ ਵਿੱਚ ਨਸ਼ਿਆਂ ਵਿਰੁੱਧ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸੇਵਕ ਸਵਾਮੀ ਸੱਜਣਾਨੰਦ ਜੀ ਨੇ ਦੱਸਿਆ ਕਿ ਸੰਸਥਾਨ ਨੇ ਸਮਾਜਿਕ ਪ੍ਰੋਜੈਕਟ “ਬੋਧ” ਦੇ ਤਹਿਤ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਲੰਬੇ ਸਮੇਂ ਤੋਂ ਦ੍ਰਿੜ ਸੰਕਲਪ ਲਿਆ ਹੋਇਆ ਹੈ ਅਤੇ ਇਸੇ ਦੇ ਚਲਦੇ ਆਂ ਸ਼ਹਿਰ ਦੇ ਅੰਦਰ ਅੱਜ ਭਾਵ 18 ਮਈ ਦਿਨ ਸ਼ਨੀਵਾਰ ਨੂੰ ਨਸ਼ਿਆਂ ਖਿਲਾਫ ਵਿਸ਼ਾਲ ਮਾਰਚ ਕੱਢਿਆ ਜਾ ਰਿਹਾ ਹੈ | ਜਿਸ ਵਿੱਚ ਸੈਂਕੜੇ ਨੌਜਵਾਨ ਭੈਣਾਂ-ਭਰਾ ਵੱਧ ਚੜ੍ਹ ਕੇ ਹਿੱਸਾ ਲੈਣਗੇ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਗੇ ਵਧਣਗੇ।\
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬ੍ਰਾਂਚ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ ਨੇ ਦੱਸਿਆ ਕਿ ਵਿਅਕਤੀ ਦੇ ਜੀਵਨ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਜੇਕਰ ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਸੰਸਥਾਨ ਦੁਆਰਾ ਕੱਢਿਆ ਜਾ ਰਿਹਾ ਪੈਦਲ ਮਾਰਚ ਸਮਾਜ ਦੀ ਸਭ ਤੋਂ ਵੱਡੀ ਇਕਾਈ, ਮਨੁੱਖ ਦੁਆਰਾ, ਆਪਣੇ ਜੀਵਨ ਨੂੰ ਤਬਾਹੀ ਤੋਂ ਬਚਾਉਣ ਲਈ ਇੱਕ ਵੱਡਾ ਉਪਰਾਲਾ ਹੈ। ਇਸ ਪੈਦਲ ਮਾਰਚ ਦੌਰਾਨ ਨਸ਼ਾ ਵਿਰੋਧੀ ਝਾਕੀਆਂ, ਦੇਸ਼ ਭਗਤੀ ਦੀਆਂ ਝਾਕੀਆਂ, ਨੁੱਕੜ ਨਾਟਕਾਂ ਅਤੇ ਵੱਖ-ਵੱਖ ਪ੍ਰੇਰਕ ਪ੍ਰੇਰਨਾਵਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਸਰੀਰਕ, ਮਾਨਸਿਕ, ਆਰਥਿਕ ਅਤੇ ਸਮਾਜਿਕ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਹ ਸ਼੍ਰੀ ਸਨਾਤਨ ਧਰਮ ਸਭਾ ਤੋਂ ਸ਼ਾਮ 4 ਵਜੇ ਸ਼ੁਰੂ ਹੋ ਕੇ ਸ਼ਹਿਰ ਦੇ ਮੁੱਖ ਮਾਰਗ ਜਿਵੇਂ ਡੀ.ਸੀ.ਚੌਕ, ਸ਼ਹੀਦ ਭਗਤ ਸਿੰਘ ਚੌਂਕ, ਸੈਨਿਕ ਸਕੂਲ, ਸ਼ਾਲੀਮਾਰ ਬਾਗ ਤੋਂ ਹੁੰਦਾ ਹੋਇਆ ਸ਼੍ਰੀ ਸਨਾਤਨ ਧਰਮ ਸਭਾ ਵਿਖੇ ਪਹੁੰਚੇਗਾ।
ਇਸ ਮੌਕੇ ਉੱਪਰ ਸ਼੍ਰੀ ਪਵਨ ਆਨੰਦ, ਸ਼੍ਰੀ ਪਰਮਜੀਤ ਸ਼ਰਮਾ, ਸ: ਵਰਿੰਦਰ ਸਿੰਘ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਰਾਜ ਗੋਪਾਲ ਸ਼ਰਮਾ, ਰਾਜਨ ਗੁਲਾਟੀ, ਹਰਪ੍ਰੀਤ ਸਿੰਘ, ਪੁਨੀਤ ਸ਼ਰਮਾ, ਰਾਣਾ ਰਣਜੀਤ ਸਿੰਘ, ਗੁਰਵਿੰਦਰ ਕੌਰ ਹਾਜ਼ਰ ਰਹੇ। ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਅਨਿਲ ਨਾਹਰ ਸਾਥੀਆਂ ਸਮੇਤ ਆਪ ਚ ਹੋਏ ਸ਼ਾਮਿਲ

