ਭਗਵਾਨ ਪਰਸ਼ੂਰਾਮ ਜੈਅੰਤੀ ਮੌਕੇ ਭਦਰਕਾਲੀ ਮੰਦਰ ਵਿਖੇ ਨਤਮਸਤਕ ਹੋਏ ਵਿਹਿਪ ਤੇ ਬਜਰੰਗ ਦਲ ਦੇ ਅਹੁਦੇਦਾਰ
ਕਪੂਰਥਲਾ(ਗੌਰਵ ਮੜੀਆ )ਸ਼੍ਰੀ ਬ੍ਰਾਹਮਣ ਸਭਾ ਸ਼ੇਖੂਪੁਰ ਵੱਲੋਂ ਅਕਸ਼ੈ ਤਿ੍ਤੀਆ,ਭਗਵਾਨ ਪਰਸ਼ੂਰਾਮ ਜੈਅੰਤੀ ਸਬੰਧੀ ਮੰਦਿਰ ਮਾਤਾ ਭਦਰਕਾਲੀ ਮੰਦਰ ਵਿਖੇ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਭਾ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ ਵੱਲੋਂ ਜੋਤ ਜਗਾ ਕੇ ਕੀਤਾ ਗਈ।ਇਸ ਮੌਕੇ ਤੇ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਆਗੂਆਂ ਨੇ ਨਤਮਸਤਕ ਹੋਕੇ ਭਗਵਾਨ ਸ਼੍ਰੀ ਪਰਸ਼ੁਰਾਮ ਜੀ ਦਾ ਅਸ਼ੀਰਵਾਦ ਲਿਆ।ਇਸ ਮੌਕੇ ਸ਼੍ਰੀ ਬ੍ਰਾਹਮਣ ਸਭਾ ਸ਼ੇਖੂਪੁਰ ਦੇ ਰਾਧੇ ਸ਼ਾਮ ਸ਼ਰਮਾ ਅਨੂਪ ਕਲਹਣ ਵਲੋਂ ਆਰਐੱਸਐੱਸ ਦੇ ਸੁਭਾਸ਼ ਮੁਕਰੰਦੀ,ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਜ਼ਿਲ੍ਹਾ ਉਪ ਪ੍ਰਧਾਨ ਪਵਨ ਸ਼ਰਮਾ,ਯੁਵਰਾਜ ਸਮੇਤ ਅਹੁਦੇਦਾਰਾਂ ਨੂੰ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਰੇਸ਼ ਪੰਡਿਤ ਨੇ ਕਿਹਾ ਕਿ ਪਰਸ਼ੂਰਾਮ ਜੈਅੰਤੀ ਮਨਾਉਣਾ ਸਾਰਥਕ ਤਾਂ ਹੀ ਹੋਵੇਗਾ,ਜੇਕਰ ਅਸੀਂ ਭਗਵਾਨ ਪਰਸ਼ੂਰਾਮ ਦੇ ਨਕਸ਼ੇ ਕਦਮਾਂ ਤੇ ਚੱਲੀਏ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਧਾਰਨ ਕਰੀਏ।ਨਰੇਸ਼ ਪੰਡਿਤ ਨੇ ਭਗਵਾਨ ਪਰਸ਼ੂਰਾਮ ਜੀ ਵੱਲੋਂ ਦਰਸਾਏ ਆਦਰਸ਼ਾਂ ਨੂੰ ਜੀਵਨ ਵਿੱਚ ਲਾਗੂ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਦਿਨ ਅਕਸ਼ੈ ਤ੍ਰਿਤੀਆ ਵੀ ਮਨਾਈ ਜਾਂਦੀ ਹੈ ਅਤੇ ਇਹ ਸ਼ੁਭ ਦਿਹਾੜਾ ਭਗਵਾਨ ਪਰਸ਼ੂਰਾਮ ਦੇ ਜਨਮ ਦਾ ਚਿੰਨ੍ਹ ਹੈ।ਉਨ੍ਹਾਂ ਨੂੰ ਸ਼੍ਰੀ ਹਰੀ ਦਾ ਛੇਵਾਂ ਅਵਤਾਰ ਮੰਨਿਆ ਜਾਂਦਾ ਹੈ। ਪਰਸ਼ੂਰਾਮ ਜੈਅੰਤੀ ਵੈਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਮਨਾਈ ਜਾਂਦੀ ਹੈ।ਨਰੇਸ਼ ਪੰਡਿਤ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਭਾਰਗਵ ਵੰਸ਼ ਵਿੱਚ ਪੈਦਾ ਹੋਏ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਹਨ,ਉਨ੍ਹਾਂ ਦਾ ਜਨਮ ਤ੍ਰੇਤਾਯੁਗ ਵਿੱਚ ਹੋਇਆ ਸੀ।
ਅਕਸ਼ੈ ਤ੍ਰਿਤੀਆ ਦੇ ਦਿਨ ਉਨ੍ਹਾਂ ਦਾ ਜਨਮ ਹੋਣ ਕਾਰਨ ਭਗਵਾਨ ਪਰਸ਼ੂਰਾਮ ਦੀ ਸ਼ਕਤੀ ਵੀ ਅਮੁੱਕ ਸੀ।ਭਗਵਾਨ ਪਰਸ਼ੂਰਾਮ ਨੂੰ ਭਗਵਾਨ ਸ਼ਿਵ ਅਤੇ ਭਗਵਾਨ ਵਿਸ਼ਨੂੰ ਦਾ ਸਾਂਝਾ ਅਵਤਾਰ ਮੰਨਿਆ ਜਾਂਦਾ ਹੈ।ਸ਼ਾਸਤਰਾਂ ਵਿੱਚ ਉਨ੍ਹਾਂਨੂੰ ਅਮਰ ਮੰਨਿਆ ਗਿਆ ਹੈ। ਇਸ ਮੌਕੇ ਅਨੂਪ ਕੱਲਣ, ਰਮਨ ਕੁਮਾਰ,ਨੀਲਮ ਸ਼ਰਮਾ,ਰਾਜੇਸ਼ ਸ਼ਰਮਾ, ਪ੍ਰਮੋਦ ਕਾਲੀਆ,ਰਾਕੇਸ਼ ਕੁਮਾਰ,ਪਵਨ ਕੁਮਾਰ, ਰਾਜ ਕੁਮਾਰ,ਵਿਨੋਦ ਬਾਵਾ,ਅਸ਼ੋਕ ਸ਼ਰਮਾ,ਸ਼ਰਮਾ (ਮੋਨੂੰ)ਸੋਨੂੰ ਪੰਡਿਤ,ਐਡਵੋਕੇਟ ਰਾਜੇਸ਼ ਆਦਿ ਹਾਜ਼ਰ ਸਨ।