ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਚ ਕੀਤਾ ਪ੍ਰਚਾਰ
ਕਪੂਰਥਲਾ( ਗੌਰਵ ਮੜੀਆ ) ਆਮ ਆਦਮੀ ਪਾਰਟੀ ਲੀਗਲ ਸੈੱਲ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਲੋਕ ਸਭਾ ਹਲਕੇ ਤੋਂ ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।ਚੰਦੀ ਵਲੋਂ ਪੂਰੇ ਜ਼ੋਰ ਸ਼ੋਰ ਨਾਲ ਡੋਰ ਤੋ ਡੋਰ ਅਤੇ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ।ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਵਾ 2 ਸਾਲਾਂ ਵਿਚ ਕੀਤੇ ਲਾਮਿਸਾਲ ਕੰਮਾਂ ਤੋ ਜਾਣੂ ਕਰਵਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ।ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਹੈ।
ਐਡਵੋਕੇਟ ਚੰਦੀ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੇ ਪੱਖ ਵਿਚ ਹੈ ਅਤੇ ਆਪ ਉਮੀਦਵਾਰ ਲਾਲਜੀਤ ਭੁੱਲਰ ਭਾਰੀ ਬਹੁਮਤ ਨਾਲ ਲੋਕ ਸਭਾ ਚੋਣ ਜਿੱਤਣਗੇ।ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਇਕ ਵੱਡੇ ਵਰਗ ਕੋਲ ਨਾ ਤਾਂ ਕੋਈ ਬਹੁਤ ਵੱਡੀ ਪੂੰਜੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਕੋਈ ਸਾਧਨ ਹਨ।ਉਹ ਸਿਰਫ਼ ਕਮਾਉਣ ਅਤੇ ਖਾਣ ਤਕ ਸੀਮਤ ਹਨ।ਜਿਹੜੀ ਪਾਰਟੀ ਇਨ੍ਹਾਂ ਲੋਕਾਂ ਦਾ ਧਿਆਨ ਰੱਖਦੀ ਹੈ,ਲੋਕ ਉਸ ਪਾਰਟੀ ਦੇ ਪੱਖ ਵਿਚ ਹੁੰਦੇ ਹਨ।ਆਮ ਆਦਮੀ ਪਾਰਟੀ ਨੇ ਇਸ ਤਬਕੇ ਦਾ ਧਿਆਨ ਰੱਖਿਆ ਅਤੇ ਇਨ੍ਹਾਂ ਦੀ ਭਲਾਈ ਲਈ ਯੋਜਨਾਵਾਂ ਲਾਗੂ ਕੀਤੀਆਂ।ਬਿਜਲੀ ਨੂੰ ਹੀ ਲੈ ਲਓ।ਪਹਿਲਾਂ ਲੋਕਾਂ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਇਸ ਵਾਰ ਬਿਜਲੀ ਦਾ ਬਿੱਲ ਪਤਾ ਨਹੀਂ ਕਿੰਨਾ ਆਵੇਗਾ ਪਰ
ਅੱਜ ਸੂਬੇ ਵਿਚ 90 ਫੀਸਦੀ ਤਕ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਜਿਹੜਾ ਪੈਸਾ ਲੋਕ ਬਿਜਲੀ ਦੇ ਬਿੱਲ ਭਰਨ ਵਿਚ ਅਦਾ ਕਰਦੇ ਸਨ,ਉਹੀ ਪੈਸਾ ਅੱਜ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਅਤੇ ਹੋਰ ਜ਼ਰੂਰੀ ਥਾਵਾਂ ਤੇ ਖਰਚ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਵੱਲੋਂ ਇਹ ਸਹੂਲਤ ਲੋਕਾਂ ਨੂੰ ਬਿਨਾਂ ਜਾਤੀ ਭੇਦਭਾਵ ਦੇ ਦਿੱਤੀ ਗਈ ਹੈ।ਗਰੀਬ,ਗਰੀਬ ਹੈ,ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸਬੰਧਤ ਹੋਵੇ।ਇਸ ਲਈ ਆਮ ਆਦਮੀ ਪਾਰਟੀ ਨੇ ਇਹ ਸਹੂਲਤ ਹਰੇਕ ਵਰਗ ਦਿੱਤੀ ਹੈ।ਇਸ ਕਾਰਨ ਸੂਬੇ ਦੀ ਜਨਤਾ ਬਹੁਤ ਖੁਸ਼ ਹੈ।ਐਡਵੋਕੇਟ ਚੰਦੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਨੂੰ ਜਮਾਨਤ ਦੇਣ ਲਈ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕੇ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਦੀ ਹਾਰ ਹੋਈ ਹੈ।