ਲੋਕ ਭਲਾਈ ਦੇ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ-ਕੁਲਦੀਪ ਸਿੰਘ/ਦੀਪਕ ਸਲਵਾਨ
ਕਪੂਰਥਲਾ(ਗੌਰਵ ਮੜੀਆ )ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੇਂ-ਸਮੇਂ ਤੇ ਸ਼ਹਿਰ ਚ ਮੁਫ਼ਤ ਮੈਡੀਕਲ ਕੈਂਪ ਲਗਾਉਣਾ ਬਹੁਤ ਵਧੀਆ ਕੰਮ ਹੈ ਪਰ।ਇਸ ਦੇ ਨਾਲ-ਨਾਲ ਹੀ ਪਿੰਡਾਂ ਚ ਵੀ ਮੁਫ਼ਤ ਮੈਡੀਕਲ ਕੈਂਪ ਲਗਾਉਣੇ ਸਮੇਂ ਦੀ ਲੋੜ ਹੈ।ਇਸ ਨਾਲ ਸ਼ਹਿਰੀ ਸਹੂਲਤਾਂ ਤੋਂ ਦੂਰ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਆਪਣਾ ਇਲਾਜ ਆਸਾਨੀ ਨਾਲ ਕਰਵਾ ਸਕਦੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਤਵਾਰ ਨੂੰ ਸ਼ਹਿਰ ਦੇ ਔਜਲਾ ਫਾਟਕ ਨੇੜੇ ਉੱਤਰ ਪ੍ਰਦੇਸ਼ ਭਰਾਤੂ ਮੰਡਲ ਵੱਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਜਾਂਚ ਕੈਂਪ ਵਿੱਚ ਭਾਗ ਲੈਂਦਿਆਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ,ਬਲਾਕ ਕਾਂਗਰਸ ਪ੍ਰਧਾਨ ਦੀਪਕ ਸਲਵਾਨ,ਕੌਂਸਲਰ ਮਨੋਜ ਅਰੋੜਾ ਹੈਪੀ, ਯੂਥ ਕਾਂਗਰਸ ਆਗੂ ਨਰਾਇਣ ਵਸ਼ਿਸ਼ਟ ਨੇ ਕੀਤਾ।
ਕੁਲਦੀਪ ਸਿੰਘ ਨੇ ਉੱਤਰ ਪ੍ਰਦੇਸ਼ ਭਰਾਤੂ ਮੰਡਲ ਅਤੇ ਕੈਂਪ ਵਿੱਚ ਡਾਕਟਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਵੱਧਚੜ ਕੇ ਹਿੱਸਾ ਲੈਣਾ ਚਾਹੀਦਾ ਹੈ,ਜਿਸ ਨਾਲ ਜਰੂਰਤਮੰਦ ਨੂੰ ਮਦਦ ਮਿਲ ਸਕੇ ਅਤੇ ਉਸਦੀ ਪ੍ਰੇਸ਼ਾਨੀ ਘੱਟ ਕੀਤੀ ਜਾ ਸਕੇ।ਇਹ ਪੁੰਨ ਦਾ ਕੰਮ ਹੈ।ਉਨ੍ਹਾਂ ਕਿਹਾ ਕਿ ਜੋ ਮਨੁੱਖ ਆਪਣੇ ਜੀਵਨ ਵਿੱਚ ਮਿਲੇ ਮੌਕਿਆਂ ਦਾ ਲਾਭ ਉਠਾਉਂਦੇ ਹਨ,ਉਨ੍ਹਾਂ ਦਾ ਜੀਵਨ ਬਦਲ ਜਾਂਦਾ ਹੈ।ਮੌਕਾ ਹਰ ਕਿਸੇ ਨੂੰ ਮਿਲਦਾ ਹੈ ਪਰ ਲਾਭ ਸਬ ਨਹੀਂ ਉਠਾ ਪਾਉਂਦੇ।ਜੋ ਮਿਲੇ ਮੌਕੇ ਨੂੰ ਮਹੱਤਵ ਦਿੰਦਾ ਹੈ,ਮੌਕਾ ਵੀ ਉਸ ਦਾ ਸਨਮਾਨ ਕਰਦਾ ਹੈ।ਮਨੁੱਖੀ ਜੀਵਨ ਅਜਿਹਾ ਰਤਨ ਹੈ ਜੋ ਹਰ ਕਿਸੇ ਨੂੰ ਨਹੀਂ ਮਿਲਦਾ, ਜਿਸਨੂੰ ਮਿਲਦਾ ਹੈ ਉਹ ਬਹੁਤ ਖੁਸ਼ਕਿਸਮਤ ਹੁੰਦਾ ਹੈ।ਕੁਲਦੀਪ ਸਿੰਘ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣ ਨਾਲ ਜੀਵਨ ਨੂੰ ਨਵਾਂ ਮੋੜ ਮਿਲਦਾ ਹੈ। ਮਨੁੱਖ ਨੂੰ ਵੀ ਦਿਲੋਂ ਉਨ੍ਹਾਂਦੇ ਦਰਸਾਏ ਮਾਰਗ ਤੇ ਚਲਦੇ ਹੋਏ ਗ਼ਰੀਬ ਦੀ ਭਲਾਈ ਲਈ ਪ੍ਰਣ ਕਰਨਾ ਚਾਹੀਦਾ ਹੈ।ਕੋਸ਼ਿਸ਼ ਕਰਨ ਵਾਲੇ ਦੇ ਜੀਵਨ ਵਿੱਚ ਬਦਲਾਵ ਯਕੀਨਨ ਹੁੰਦਾ ਹੈ।

