By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਖ-ਵ ਧਾਰਮਿਕ ਸਥਾਨਾਂ ਵਿਖੇ ਹੋਏ ਨਤਮਸਤਕ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਖ-ਵ ਧਾਰਮਿਕ ਸਥਾਨਾਂ ਵਿਖੇ ਹੋਏ ਨਤਮਸਤਕ
JalandharKapurthla

ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਖ-ਵ ਧਾਰਮਿਕ ਸਥਾਨਾਂ ਵਿਖੇ ਹੋਏ ਨਤਮਸਤਕ

Talk Hindustan
Last updated: 2024/04/22 at 10:47 PM
Talk Hindustan
Share
5 Min Read
ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਵੱਖ-ਵ ਧਾਰਮਿਕ ਸਥਾਨਾਂ ਵਿਖੇ ਹੋਏ ਨਤਮਸਤਕ
SHARE

ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਾਂਗੇ-ਖੋਜੇਵਾਲ

ਕਪੂਰਥਲਾ( ਗੌਰਵ ਮੜੀਆ )ਲੋਕ ਸਭਾ ਚੋਣ ਸਰਗਰਮੀਆਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਮਨਜੀਤ ਸਿੰਘ ਮੰਨਾ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਪਹੁੰਚੇ।ਜਿੱਥੇ ਉਨ੍ਹਾਂਦਾ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੀ ਪੂਰੀ ਟੀਮ ਨਾਲ ਸਵਾਗਤ ਕੀਤਾ।ਇਸ ਦੌਰਾਨ ਭਾਜਪਾ ਉਮੀਦਵਾਰ ਨੇ ਵਿਸ਼ਵ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ ਦੇ ਆਗੂਆਂ ਨਾਲ ਨਾਲ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਤੇ ਉਨ੍ਹਾਂਦੀ ਟੀਮ,ਆਲ ਇੰਡੀਆ ਅੱਤਵਾਦੀ ਵਿਰੋਧੀ ਫ਼ਰੰਟ ਦੇ ਪੰਜਾਬ ਉਪ ਪ੍ਰਧਾਨ ਰਾਜੇਸ਼ ਭਾਸਕਰ ਲਾਲੀ ਨਾਲ ਵੀ ਮੁਲਾਕਾਤ ਕੀਤੀ।

ਇਸ ਦੌਰਾਨ ਮੰਨਾ ਨੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸ਼ਥਾਨਾਂ ਵਿਖੇ ਮੱਥਾਂ ਟੇਕਿਆ।ਇਸ ਮੌਕੇ ਭਾਜਪਾ ਉਮੀਦਵਾਰ ਸਭ ਤੋਂ ਪਹਿਲਾ ਸ਼੍ਰੀ ਸ਼ੀਤਲਾ ਮਾਤਾ ਮੰਦਰ ਜਲੋਖਾਨਾ ਵਿਖੇ ਨਤਮਸਤਕ ਹੋਏ,ਇਸ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਪਵਨ ਧੀਰ ਤੇ ਮੰਦਰ ਕਮੇਟੀ ਵਲੋਂ ਮਾਤਾ ਰਾਣੀ ਦੀ ਚੁਨਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਤੋਂ ਬਾਅਦ ਸਤਿਨਰਾਇਣ ਮੰਦਰ ਵਿਖੇ ਨਤਮਸਤਕ ਹੋਏ,ਜਿੱਥੇ ਮੰਦਰ ਕਮੇਟੀ ਦੇ ਨਰੇਸ਼ ਗੋਸਾਈ ਤੇ ਮੰਦਰ ਕਮੇਟੀ ਵਲੋਂ ਮਾਤਾ ਰਾਣੀ ਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੇ ਬਾਅਦ ਭਾਜਪਾ ਉਮੀਦਵਾਰ ਭਗਵਾਨ ਵਾਲਮੀਕਿ ਜੀ ਮੰਦਰ ਮੁਹੱਲਾ ਸ਼ਹਰਿਆ ਵਿਖੇ ਨਤਮਸਤਕ ਹੋਏ ਜਿੱਥੇ ਜਿੱਥੇ ਕਮੇਟੀ ਦੇ ਰੋਸ਼ਨ ਲਾਲ ਸੱਭਰਵਾਲ ਤੇ ਅਟਵਾਲ ਵਲੋਂ ਸਨਮਾਨਿਤ ਕੀਤਾ ਗਿਆ।

ਇਸਦੇ ਬਾਅਦ ਭਾਜਪਾ ਉਮੀਦਵਾਰ ਨੇ ਸਟੇਟ ਗੁਰੁਦਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ,ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਜਪਾ ਉਮੀਦਵਾਰ ਦਾ ਸਨਮਾਨ ਕੀਤਾ ਗਿਆ।ਇਸਦੇ ਬਾਅਦ ਭਾਜਪਾ ਉਮੀਦਵਾਰ ਮਾਤਾ ਭਦਰਕਾਲੀ ਮੰਦਰ ਸ਼ੇਖੂਪੁਰ ਵਿਖੇ ਨਤਮਸਤਕ ਹੋਏ ਜਿੱਥੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ,ਰਾਧੇ ਸ਼ਿਆਮ ਸ਼ਰਮਾ,ਅਸ਼ੋਕ ਸ਼ਰਮਾ ਵਲੋਂ ਭਾਜਪਾ ਉਮੀਦਵਾਰ ਨੂੰ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਉਨ੍ਹਾਂ ਗੁਰੂ ਘਰ ਵਿਚ ਮੱਥਾ ਟੇਕਿਆ ਤੇ ਸਰਬੱਤ ਦੀ ਭਲੇ ਦੀ ਵੀ ਅਰਦਾਸ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਮੰਨਾ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਪਾਰਟੀ ਨੇ ਦੋਆਬੇ ਤੋਂ ਖਡੂਰ ਸਾਹਿਬ ਸੀਟ ਤੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ।

ਇਸ ਲਈ ਉਹ ਕਪੂਰਥਲਾ ਵਿੱਚ ਪ੍ਰਮਾਤਾ ਦਾ ਸ਼ੁਕਰਾਨਾ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਉਹ ਖਡੂਰ ਸਾਹਿਬ ਲੋਕਸਭਾ ਹਲਕੇ ਦੇ ਲੋਕਾਂ ਦੀ ਆਸ ਤੇ ਖਰਾ ਉਤਨਗੇ।ਇਸ ਦੌਰਾਨ ਭਾਜਪਾ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਪਹਿਲਾਂ ਆਈ ਸੀ,ਉਹ ਲੋਕਾਂ ਵਿਚ ਇਕ ਭੁਲੇਖਾ ਇਨਕਲਾਬ ਦਾ ਲੈ ਕੇ ਆਈ ਸੀ ਪਰ ਉਹ ਇਨਕਲਾਬ ਪਤਾ ਨਹੀਂ ਕਿਹੜੀ ਹਵਾ ਵਿਚ ਉੱਡ ਗਿਆ।ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਦਾ ਪਹਿਲਾ ਚਿਹਰਾ ਹੁੰਦਾ ਸੀ,ਅੱਜ ਉਹ ਚਿਹਰਾ ਕੁਝ ਹੋਰ ਬਣ ਗਿਆ ਹੈ,ਉਹ ਚਿਹਰਾ ਮੁਰਝਾ ਗਿਆ ਹੈ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਰੋਸਾ ਦਿੱਤਾ ਹੈ ਕਿ ਇਸ ਵਾਰ ਖਡੂਰ ਸਾਹਿਬ ਤੋਂ ਭਾਜਪਾ ਉਮੀਦਵਾਰ ਵੱਡੇ ਫਰਕ ਨਾਲ ਜਿੱਤਣਗੇ।

ਖੋਜੇਵਾਲ ਨੇ ਕਿਹਾ ਕਿ ਮਨਜੀਤ ਸਿੰਘ ਮੰਨਾ ਦੇ ਸਾਫ਼ ਸੁਥਰੇ ਅਕਸ ਨੇ ਲੋਕਾਂ ਵਿੱਚ ਵਿਸ਼ਵਾਸ਼ ਪੈਦਾ ਕੀਤਾ ਹੈ।ਹਲਕੇ ਦੇ ਵਿਕਾਸ ਲਈ ਲੋਕਾਂ ਨੇ ਭਾਜਪਾ ਦਾ ਸਾਥ ਦੇਣ ਦਾ ਮਨ ਬਣਾ ਲਿਆ ਹੈ।ਉਨ੍ਹਾ ਨੇ ਐਲਾਨ ਕੀਤਾ ਕਿ ਭਾਜਪਾ ਦਾ ਹਰ ਵਰਕਰ ਮੰਨਾ ਨੂੰ ਜਿਤਾਉਣ ਲਈ ਦਿਨ ਰਾਤ ਮਿਹਨਤ ਕਰੇਗਾ।ਖੋਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਦੇ ਮੱਦੇਨਜ਼ਰ ਲੋਕ ਭਾਜਪਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਪ੍ਰਣ ਲੈ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ 400 ਤੋਂ ਵੱਧ ਉਮੀਦਵਾਰਾਂ ਨੂੰ ਜਿਤਾ ਕੇ ਇਤਿਹਾਸਕ ਜਿੱਤ ਦਰਜ ਕਰਨਗੇ।ਇਸ ਮੌਕੇ ਮੰਨਾ ਨੇ ਭਾਜਪਾ ਆਗੂਆਂ ਨਾਲ ਚੋਣ ਰਣਨੀਤੀ ਬਾਰੇ ਚਰਚਾ ਕੀਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਦੂਰਅੰਦੇਸ਼ੀ ਸੋਚ ਸਦਕਾ ਦੇਸ਼ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਖਡੂਰ ਸਾਹਿਬ ਲੋਕਸਭਾ ਹਲਕੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਕੀਤਾ ਜਾਵੇ।

ਇਸ ਮੌਕੇ ਤੇ ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ,ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਰਾਜੇਸ਼ ਪਾਸੀਂ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ, ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਭਾਜਪਾ ਆਗੂ ਪਵਨ ਧੀਰ,ਮੈਡੀਕਲ ਸੈੱਲ ਦੇ ਸਾਬਕਾ ਸੂਬਾ ਕਨਵੀਨਰ ਡਾ.ਰਣਵੀਰ ਕੌਸ਼ਲ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਕਾਰਜਕਣੀ ਮੈਂਬਰ ਰਿੰਪੀ ਸ਼ਰਮਾ,ਐਸਸੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ,ਸਰਬਜੀਤ ਸਿੰਘ ਦਿਓਲ,ਅਸ਼ੋਕ ਮਾਹਲਾ,ਜਗਦੀਸ਼ ਸ਼ਰਮਾ,ਕਮਲ ਪ੍ਰਭਾਕਰ,ਰਾਕੇਸ਼ ਗੁਪਤਾ,ਮਧੂ ਸੂਦ,ਈਸ਼ਾ ਮਹਾਜਨ, ਰੀਤੂ ਕੁਮਰਾ, ਰਵਿੰਦਰ ਸ਼ਰਮਾ, ਲੱਕੀ ਸਰਪੰਚ, ਰਾਜਨ ਠੱਗੀ,ਧਮਵੀਰ ਮਲਹੋਤਰਾ,ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਜ਼ਿਲ੍ਹਾ ਸਰਪ੍ਰਸਤ ਓਮਪ੍ਰਕਾਸ਼ ਕਟਾਰੀਆ,ਜ਼ਿਲ੍ਹਾ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ,ਬਜਰੰਗ ਦਲ ਦੇ ਸ਼ਹਿਰੀ ਪ੍ਰਧਾਨ ਮੋਹਿਤ ਜੱਸਲ ਆਦਿ ਹਾਜ਼ਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article स्वर्गवासी सरदार हरनेक सिंह जी की अंतिम अरदास में सैकड़ो लोगों ने दी अंतिम विदाई एवं श्रद्धांजलि स्वर्गवासी सरदार हरनेक सिंह जी की अंतिम अरदास में सैकड़ो लोगों ने दी अंतिम विदाई एवं श्रद्धांजलि
Next Article ਆਬਕਾਰੀ ਵਿਭਾਗ ਵਲੋਂ ਦਰਿਆ ਸਤਲੁਜ ਦੇ ਨੇੜੇ ਛਾਪੇਮਾਰੀ ਦੌਰਾਨ 18000 ਲੀਟਰ ਲਾਹਨ ਬਰਾਮਦ ਕਰਕੇ ਮੌਕੇ ’ਤੇ ਕੀਤੀ ਨਸ਼ਟ ਆਬਕਾਰੀ ਵਿਭਾਗ ਵਲੋਂ ਦਰਿਆ ਸਤਲੁਜ ਦੇ ਨੇੜੇ ਛਾਪੇਮਾਰੀ ਦੌਰਾਨ 18000 ਲੀਟਰ ਲਾਹਨ ਬਰਾਮਦ ਕਰਕੇ ਮੌਕੇ ’ਤੇ ਕੀਤੀ ਨਸ਼ਟ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?