ਸੰਵਿਧਾਨ ਨੂੰ ਬਚਾਉਣਾ ਹੀ ਬਾਬਾ ਸਾਹਿਬ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ-ਰਾਣਾ ਸਲਵਾਨ,ਕੁਲਦੀਪ
ਕਪੂਰਥਲਾ(ਗੌਰਵ ਮੜੀਆ )ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ 133 ਵੇਂ ਜਨਮ ਦਿਹਾੜੇ ਦੇ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਅਨੁਸੂਚਿਤ ਜਾਤੀ ਵਿਭਾਗ ਕਪੁਰਥਲਾ ਵੱਲੋਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਏਕਤਾ ਭਵਨ ਕਪੁਰਥਲਾ ਵਿਖੇ ਇਕ ਸਮਾਗਮ ਆਯੋਜਿਤ ਕਰਕੇ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ।ਇਸ ਮੌਕੇ ਕਾਂਗਰਸ ਅਨੁਸੂਚਿਤ ਜਾਤੀ ਵਿਭਾਗ ਜ਼ਿਲ੍ਹਾ ਚੇਅਰਮੈਨ ਤਜਿੰਦਰ ਸਿੰਘ ਭੰਡਾਰੀ ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਸਿੰਘ,ਡਿਪਟੀ ਮੇਅਰ ਵਿਨੋਦ ਸੂਦ,ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਨੇ ਕਿਹਾ ਕਿ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣਾ ਹੀ ਬਾਬਾ ਸਾਹਿਬ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਹੋਵੇਗੀ।
ਕਿਓ ਕਿ ਬਾਬਾ ਸਾਹਿਬ ਸੰਵਿਧਾਨ ਰੂਪ ਵਿੱਚ ਹੀ ਸਾਡੇ ਵਿੱਚ ਮੌਜੂਦ ਹਨ ਜਿੰਨਾ ਨੂੰ ਸੰਵਿਧਾਨ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।ਦੀਪਕ ਸਲਵਾਨ ਨੇ ਕਿਹਾ ਕਿ ਆਓ ਸਾਰੇ ਰਲ ਮਿਲ ਕਿ ਬਾਬਾ ਸਾਹਿਬ ਦੇ ਵਿਚਾਰਾ ਨੂੰ ਅਪਣੇ ਜੀਵਨ ਦਾ ਅੰਗ ਬਣਾਈਏ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਭਾਰਤੀ ਸੰਵਿਧਾਨ ਨੂੰ ਬਚਾਉਣ ਦਾ ਪ੍ਰਣ ਕਰੀਏ।ਕੁਲਦੀਪ ਸਿੰਘ ਨੇ ਡਾ. ਭੀਮ ਰਾਓ ਅੰਬੇਡਕਰ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਸਾਡੇ ਦੇਸ਼ ਵਿੱਚ ਬਹੁਤ ਯੋਗਦਾਨ ਹੈ।ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਵਿਧਾਨ ਦਾ ਸਨਮਾਨ ਕਰਨਾ ਚਾਹੀਦਾ ਹੈ।ਇਸਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਜਾਤ-ਪਾਤ,ਛੂਆ-ਛੂਤ ਨੂੰ ਭੁੱਲ ਕੇ ਦੇਸ਼ ਦੀ ਏਕਤਾ ਨੂੰ ਵਧਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਦੇਸ਼ ਦੇ ਨੌਜਵਾਨਾਂ ਨੂੰ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਵੀ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸਾਡੇ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਸੀ।ਇਸ ਲਈ ਦੇਸ਼ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਨੌਜਵਾਨਾਂ ਨੂੰ ਵੱਧ-ਚੜ੍ਹ ਕੇ ਦੇਸ਼ ਦਾ ਸਾਥ ਦੇਣਾ ਚਾਹੀਦਾ ਹੈ।ਇਸ ਮੌਕੇ ਸ਼ਹਿਰੀ ਐੱਸਸੀ ਸੈੱਲ ਦੇ ਪ੍ਰਧਾਨ ਜਗਦੀਸ਼ ਸਿੰਘ,ਕੁਲਦੀਪ ਸਿੰਘ,ਰਾਜਵੀਰ ਬਾਵਾ ਲੱਭਾ,ਰਾਜਿੰਦਰ ਪਾਲ, ਕੌਂਸਲਰ ਸੰਦੀਪ ਸਿੰਘ,ਕੌਂਸਲਰ ਮਨਜੀਤ ਸਿੰਘ, ਕੌਂਸਲਰ ਬਲਜੀਤ ਸਿੰਘ ਕਾਲਾ,ਯੂਥ ਕਾਂਗਰਸ ਦੇ ਪ੍ਰਧਾਨ ਜਤਿਨ ਸ਼ਰਮਾ,ਨਰੈਣ ਵਸ਼ਿਸ਼ਟ,ਬਾਬਾ ਵਿਜੈ ਕੁਮਾਰ ਹਮੀਰਾ,ਮਾਸਟਰ ਤਰਸੇਮ,ਸੋਨੂੰ ਪੰਡਿਤ, ਅਮਨ ਚੀਦਾ,ਬਿੱਟੂ ਕਾਂਜਲੀ,ਸੁਜਲ ਮਲਹੋਤਰਾ, ਕਨਵ ਪਾਸੀ ਆਦਿ ਹਾਜ਼ਰ ਸਨ।

