ਤੀਸਰੀ ਵਾਰ ਮੋਦੀ ਸਰਕਾਰ,ਇਸ ਵਾਰ 400 ਤੇ ਭਾਜਪਾ ਯੂਥ ਨੇ ਲੋਕ ਸਭਾ ਦੀ ਲੜਾਈ ਲਈ ਕੀਤੀ ਚਰਚਾ
ਕਪੂਰਥਲਾ(ਗੌਰਵ ਮੜੀਆ )ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਬੁੱਧਵਾਰ ਨੂੰ ਭਾਜਪਾ ਯੁਵਾ ਮੋਰਚਾ ਦੀ ਇਕ ਅਹਿਮ ਮੀਟਿੰਗ ਹੋਈ।ਇਸ ਦੌਰਾਨ ਭਾਜਪਾ ਯੁਵਾ ਵਰਕਰਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵਰਕਰਾਂ ਨੂੰ ਦਿੱਤੇ ਗਏ ਨਵੇਂ ਨਾਅਰੇ ਤੀਜੀ ਵਾਰ ਮੋਦੀ ਸਰਕਾਰ ਅਬਕੀ ਬਾਰ 400 ਤੋ ਪਾਰ ਨੂੰ ਸਾਰਥਕ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਅਗਲੀ ਰਣਨੀਤੀ ਨੂੰ ਲੈ ਕੇ ਵੀ ਵਿਸਥਾਰਕ ਨਾਲ ਰਣਨੀਤੀ ਬਣਾਈ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਜਪਾ ਯੁਵਾ ਮੋਰਚਾ ਦੇ ਜਿਲ੍ਹਾ ਜਨਰਲ ਸਕੱਤਰ ਲੋਕੇਸ਼ ਬਾਲੀ ਅਤੇ ਜਿਲ੍ਹਾ ਮੀਤ ਪ੍ਰਧਾਨ ਸਿਧਾਰਥ ਰਾਜ ਨੇ ਕਿਹਾ ਕਿ ਸਾਨੂੰ ਬੂਥ ਜਿੱਤਣ ਲਈ ਪੂਰਾ ਧਿਆਨ ਲਗਾਉਣਾ ਪਵੇਗਾ,ਕਿਸੇ ਵੀ ਹਾਲਤ ਵਿੱਚ ਬੂਥ ਤੋਂ ਹਾਰ ਨਹੀਂ ਹੋਣੀ ਚਾਹੀਦੀ,
ਇਸ ਲਈ ਤੁਸੀਂ ਲੋਕ ਹੁਣ ਤੋਂ ਹੀ ਲਾਭਪਾਤਰੀਆਂ ਨਾਲ ਸੰਪਰਕ ਕਰੋ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਗਰੀਬ ਭਲਾਈ,ਵਿਕਾਸ ਅਤੇ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੀਓ।ਲੋਕੇਸ਼ ਬਾਲੀ ਨੇ ਕਿਹਾ ਕਿ ਹਰ ਲਾਭਪਾਤਰੀ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਮ-ਰਾਮ ਪਹੁੰਚਣਾ ਹੈ। ਪ੍ਰਧਾਨ ਮੰਤਰੀ ਦੇ ਭਾਰਤ ਨੂੰ ਵਿਕਸਤ ਕਰਨ ਅਤੇ ਇਸਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਆਓ ਆਪਾਂ ਸਾਰੇ ਆਪਣਾ ਯੋਗਦਾਨ ਪਾਈਏ।ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਨੂੰ ਸਾਰਿਆਂ ਵਰਕਰਾਂ ਨੂੰ ਸਮਰਪਣ ਨਾਲ ਅੱਗੇ ਆਉਣਾ ਪਵੇਗਾ।ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਹਟਾ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਭਾਜਪਾ ਦੇ ਸੰਕਲਪ ਅਤੇ ਡਾ:ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਪਨਿਆਂ ਨੂੰ ਪੂਰਾ ਕੀਤਾ ਹੈ। ਸ਼੍ਰੀ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਹਰ ਇੱਕ ਵਰਕਰ ਦੀ ਭੂਮਿਕਾ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਹਨ ਅਤੇ ਹਰ ਵਰਕਰ ਨੂੰ ਇੱਕ ਵਾਰ ਫਿਰ ਤੋਂ ਹਰ ਵਰਕਰ ਦੇ ਨਾਲ ਮਿਲਕੇ ਲਾਭਪਾਤਰੀ ਸੰਪਰਕ ਮੁਹਿੰਮ ਅਤੇ ਬੂਥ ਜਿੱਤਣ ਦੀ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਤਿਆਰ ਰਹਿਣਾ ਚਾਹੀਦਾ ਹੈ,ਜਿਸ ਵਿੱਚ ਮੀਡੀਆ,ਕਾਲ ਸੈਂਟਰ ਅਤੇ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਹੈ।ਅਸੀਂ ਮੋਦੀ ਸਰਕਾਰ ਦੇ ਕੀਤੇ ਗਏ ਵਿਕਾਸ ਕਾਰਜਾਂ,ਲੋਕ ਭਲਾਈ ਦੇ ਕੰਮਾਂ ਅਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਸਰਕਾਰ ਦੇ 10 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਨਿਯਮਿਤ ਤੌਰ ਤੇ ਜਨਤਾ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ।ਇਸ ਮੌਕੇ ਸਿਧਾਰਥ ਰਾਜ ਨੇ ਕਿਹਾ ਕਿ ਯੁਵਾ ਮੋਰਚਾ ਦੇ ਵਰਕਰ ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ,ਸਿਧਾਂਤਾਂ ਅਤੇ ਲੋਕ ਭਲਾਈ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਦੱਸਦੇ ਹੋਏ ਭਾਜਪਾ ਪਾਰਟੀ ਨਾਲ ਜੋੜਣ ਦਾ ਕਰਨਗੇ ਕਰੇਂਗੇ।ਇਸ ਦੇ ਨਾਲ ਹੀ ਯੁਵਾ ਚੌਪਾਲ ਰਾਹੀਂ ਨਵੇਂ ਵੋਟਰਾਂ ਅਤੇ ਨੌਜਵਾਨਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਸਕੀਮਾਂ ਬਾਰੇ ਦੱਸ ਕੇ ਵੱਧ ਤੋਂ ਵੱਧ ਪਾਰਟੀ ਨਾਲ ਜੋੜਿਆ ਜਾਵੇਗਾ।ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਸੂਬਾ ਸਕੱਤਰ ਰਵੀ ਕੁਮਾਰ ਮੰਤਰੀ,ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਸਕੱਤਰ ਸ਼ੁਕਲਾ ਰਾਜ,ਜੈਪਾਲ,ਸਚਿਨ,ਅਕਾਸ਼,ਅਮਰਜੀਤ, ਦੀਪਕ,ਵਿਕਾਸ ਆਦਿ ਹਾਜਰ ਸਨ।

