ਸੁਭਾਨਪੁਰ/ਕਪੂਰਥਲਾ 30ਮਾਰਚ (ਗੌਰਵ ਮੜੀਆ ) ਜਗਤਜੀਤ ਫੈਕਟਰੀ ਹਮੀਰਾ ਵਿੱਚ ਪਿਛਲੇ ਲੰਮੇ ਸਮੇਂ ਤੋ ਸੇਵਾਵਾ ਨਿਭਾ ਰਹੇ ਵਰਕਰ ਦਲੀਪ ਕੁਮਾਰ, ਗੁਰਮੁੱਖ ਸਿੰਘ,ਰਾਜ ਸਿੰਘ, ਜਸਵੰਤ ਸਿੰਘ ,ਸ਼ੰਮੀ ਕੁਮਾਰ ਨੂੰ ਅੱਜ ਸੇਵਾ ਮੁਕਤੀ ਮਾਨ ਸਨਮਾਨ ਕੀਤਾ ਗਿਆ। ਸਨਮਾਨਿਤ ਕਰਦਿਆਂ ਗੋਰਵ ਸ਼ਰਮਾ ਏ ਵੀ ਪੀ, ਰਾਕੇਸ਼ ਕੁਮਾਰ ਯੂਨਿਟ ਹੈਂਡ ਡਿਸ਼ਟਲਰੀ, ਗੁਰਪ੍ਰੀਤ ਸਿੰਘ ਡੀ ਜੀ ਐਮ, ਰਾਜ ਕੁਮਾਰ ਫੈਕਟਰੀ ਮੈਨੇਜਰ ਨੇ ਆਖਿਆ
ਕਿ ਇਹਨਾ ਆਪਣਾ ਕਾਰਜਕਾਲ ਨੂੰ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਹੰਡਾਇਆ ਹੈ ਤੇ ਇੰਡਸਟੀਰਜ਼ ਵੀ ਇਹਨਾ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗੀ ।ਇਸ ਮੋਕੇ ਤੇ ਵਰਕਰਾਂ ਵਲੋਂ ਵੀ ਫੈਕਟਰੀ ਮੈਨੇਜ਼ਮੈਟ ਦਾ ਵੀ ਇਨ੍ਹਾਂ ਮਾਨ ਸਨਮਾਨ ਕਰਨ ਤੇ ਧੰਨਵਾਦ ਕੀਤਾ ਗਿਆ, ਇਸ ਮੋਕੇ ਤੇ ਮੋਜੂਦ ਸੋਰਵ ਪਾਲ ਵੈਲਫੇਅਰ ਅਫ਼ਸਰ, ਵਨੀਤ ਭਾਰਦਵਾਜ, ਐਚ ਆਰ, ਅਸ਼ਵਨੀ ਕੁਮਾਰ, ਆਸ਼ੋਤੋਸ ਜੈਸਵਾਲ ਅਤੇ ਹੋਰ ਹਾਜ਼ਰ ਸਨ

