ਕਪੂਰਥਲਾ (ਗੌਰਵ ਮੜੀਆ ) ਪੰਜਾਬ ਦੇ ਸੰਗਰੂਰ ਸ਼ਹਿਰ ਦੇ ਪਿੰਡ ਗੁਜਰਾਂ ਵਿਖੇ ਨਾਜਾਇਜ਼ ਅਤੇ ਜਹਿਰੀਲੀ ਸ਼ਰਾਬ ਨਾਲ ਮਰੇ 20 ਵਿਅਕਤੀਆਂ ਦੀ ਮੌਤ ਤੇ ਕਪੂਰਥਲਾ ਵਿਖੇ ਏਕਤਾ ਪਾਰਟੀ ਦੇ ਕੌਮੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਪ੍ਰੈਸ ਕਾਨਫਰੰਸ ਕੀਤੀ ਬਿੱਟੂ ਨੇ 20 ਵਿਅਕਤੀਆਂ ਦੀ ਮੌਤ ਤੇ ਦੁੱਖ ਪ੍ਰਗਟਾਉਂਦਿਆ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਦੇ ਝੂਠੇ ਦਾਵਿਆਂ ਦੀ ਪੋਲ ਖੋਲ੍ਹਦੀ ਪੰਜਾਬ ਦੇ ਸੰਗਰੂਰ ਸ਼ਹਿਰ ਦੇ ਪਿੰਡ ਗੁਜਰਾਂ ਵਿਖੇ ਨਾਜਾਇਜ਼ ਅਤੇ ਜਹਿਰੀਲੀ ਸ਼ਰਾਬ ਨਾਲ ਮਰੇ 20 ਵਿਅਕਤੀਆਂ ਦੀ ਮੌਤ ਦੀ ਖਬਰ ਨੇ ਪੰਜਾਬ ਸਰਕਾਰ ਦੇ ਨਸ਼ਾ ਖਤਮ ਕਰਨ ਦੇ ਸਾਰੇ ਦਾਵਿਆਂ ਦੀ ਕਿਰਕਰੀ ਕਰ ਦਿੱਤੀ ਹੈ
ਬਿੱਟੂ ਨੇ ਕਿਹਾ ਅੱਜ ਵੀ ਪੰਜਾਬ ਚ ਨਾਜਾਇਜ਼ ਅਤੇ ਟੀਕਿਆਂ ਵਾਲੀ ਜਹਿਰੀਲੀ ਸ਼ਰਾਬ ਘਰ ਘਰ ਵਿੱਕ ਰਹੀ ਹੈ ਜਿਸਨੂੰ ਖਤਮ ਕਰਨ ਚ ਸਰਕਾਰ,ਪੁਲਿਸ ਪ੍ਰਸਾਸ਼ਨ,ਸਿਵਲ ਪ੍ਰਸਾਸ਼ਨ ਪੁਰੀ ਤਰਾਹ ਫੇਲ ਸਾਬਿਤ ਹੋ ਚੁੱਕਾ ਹੈ ਜੇਕਰ ਗੱਲ ਕਰੀਏ ਕਪੂਰਥਲਾ ਸ਼ਹਿਰ ਦੀ ਐਥੇ ਅੱਜ ਵੀ ਪਹਿਲਾ ਵਾਂਗ ਚਿੱਟਾ,ਨਾਜਾਇਜ਼ ਅਤੇ ਟੀਕਿਆਂ ਵਾਲੀ ਜਹਿਰੀਲੀ ਸ਼ਰਾਬ,ਦੜਾ ਸੱਟਾ ਅਤੇ ਲਾਟਰੀ ਆਦਿ ਗੈਰ ਕਨੂੰਨੀ ਕੰਮ ਚਲ ਰਹੇ ਹਨ ਜਿਸਨੂੰ ਖਤਮ ਕਰਨ ਚ ਸਰਕਾਰੀ ਅਮਲੇ ਫੇਲ ਸਾਬਿਤ ਹੋ ਚੁੱਕੇ ਹਨ

