ਕਪੂਰਥਲਾ (ਗੌਰਵ ਮੜੀਆ ) ਸ਼ਹੀਦ ਏ ਆਜ਼ਮ ਸ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਵਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ ਹਰਿਕ੍ਰਿਸ਼ਨ ਸਿੰਘ ਵਾਲੀਆ ਨੇ ਪਾਰਟੀ ਆਗੂ ਅਤੇ ਵਰਕਰ ਸਾਹਿਬਾਨ ਨੂੰ ਨਾਲ ਲੈਕੇ ਭਗਤ ਸਿੰਘ ਚੌਂਕ ਵਿੱਚ ਸ ਭਗਤ ਸਿੰਘ ਜੀ ਦੀ ਯਾਦਗਾਰ ਤੇ ਜਾਕੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਹਨਾਂ ਸੱਚੇ ਦੇਸ਼ ਭਗਤਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ। ਇਸ ਮੌਕੇ ਸ ਵਾਲੀਆ ਨੇ ਕਿਹਾ ਕਿ ਇਹ ਇਹ ਦੇਸ਼ ਭਗਤ ਸ਼ਹੀਦਾਂ ਕਾਰਣ ਹੀ ਅਸੀਂ ਆਜ਼ਾਦੀ ਦੀ ਖੁੱਲ੍ਹੀ ਹਵਾ ਵਿੱਚ ਜੀ ਰਹੇ ਹਾਂ, ਇਹ ਸ਼ਹੀਦ ਹੀ ਸਾਡਾ ਅਸਲੀ ਸਰਮਾਇਆ ਹਨ ਅਤੇ ਸਾਡਾ ਨੈਤਿਕ ਫਰਜ਼ ਬਣਦਾ ਹੈ
ਕਿ ਅਸੀਂ ਇਹ੍ਹਨਾਂ ਸ਼ਹੀਦਾਂ ਦੀਆਂ ਜੀਵਨੀਆਂ ਅਤੇ ਇਹਨਾਂ ਦੀਆਂ ਕੁਬਾਨੀਆਂ ਦੀ ਜਾਣਕਾਰੀ ਬੱਚਿਆਂ ਨਾਲ ਸਾਂਝੀ ਕਰੀਏ ਤਾਂਕਿ ਉਹਨਾਂ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਜਾਗੇ। ਉਹਨਾਂ ਦੇ ਨਾਲ ਸ ਹਰਬੰਸ ਸਿੰਘ ਵਾਲੀਆ ਸਾਬਕਾ ਕੌਂਸਲਰ, ਅਜੇ ਬਬਲਾ ਸਾਬਕਾ ਪੀ ਏ ਸੀ ਮੈਂਬਰ, ਰਜਿੰਦਰ ਸਿੰਘ ਧੰਜਲ ਪ੍ਰਧਾਨ ਹਲਕਾ ਕਪੂਰਥਲਾ, ਅਸ਼ੋਕ ਭਗਤ MC, ਰਣਜੀਤ ਸਿੰਘ ਮਠਾਰੂ, ਜਗਜੀਤ ਸਿੰਘ ਸ਼ੰਮੀ, ਇੰਦਰ ਜੀਤ ਸਿੰਘ ਮੰਨਣ,ਮਨਪ੍ਰੀਤ ਸਿੰਘ ਖਾਲਸਾ, ਅਮਰਜੀਤ ਸਿੰਘ ਥਿੰਦ, ਦਿਨੇਸ਼ ਕੁਮਾਰ, ਮਲਜੀਤ ਸਿੰਘ, ਸੌਰਭ ਵਾਲੀਆ, ਦੀਪਕ ਬੌਬੀ, ਕ੍ਰਿਸ਼ਨ ਪੰਡਿਤ ਆਦਿਕ ਹਾਜ਼ਰ ਸਨ।

