By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਗਈ ਗੇਟ ਰੈਲੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਗਈ ਗੇਟ ਰੈਲੀ
JalandharKapurthla

ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਗਈ ਗੇਟ ਰੈਲੀ

Talk Hindustan
Last updated: 2024/03/11 at 8:18 PM
Talk Hindustan
Share
4 Min Read
ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾ ਨੂੰ ਲੈ ਕੇ ਕੀਤੀ ਗਈ ਗੇਟ ਰੈਲੀ
SHARE

ਮੰਨੀਆਂ ਮੰਗਾਂ ਨੂੰ ਸਹੀ ਤਰੀਕੇ ਦੇ ਨਾਲ ਲਾਗੂ ਨਾ ਕਰਨ ਤੇ ਭੜਕੇ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ-ਗੁਰਪ੍ਰੀਤ ਸਿੰਘ ਪੰਨੂੰ

13 ਮਾਰਚ ਨੂੰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ ਕਰਨਗੇ ਵਿਧਾਨ ਸਭਾਵਾ ਵੱਲ ਕੂਚ-ਗੁਰਭੇਜ ਸਿੰਘ

ਕਪੂਰਥਲਾ (ਗੌਰਵ ਮੜੀਆ ) ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪੰਜਾਬ ਦੇ ਸਮੂਹ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆ ਗਈਆ ਸੂਬਾ ਆਗੂ ਗੁਰਪ੍ਰੀਤ ਸਿੰਘ ਪੰਨੂੰ ਨੇ ਫਿਰੋਜ਼ਪੁਰ ਡਿੱਪੂ ਦੇ ਗੇਟ ਤੇ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਆਪ ਸਰਕਾਰ ਹਰ ਪਾਸੇ ਤੋ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦਾ ਹਰ ਵਰਗ ਦੁਖੀ ਹੈ ਜਿਸ ਦੇ ਚੱਲਦੇ ਜੱਥੇਬੰਦੀ ਵੱਲੋਂ ਵਾਰ ਵਾਰ ਸੰਘਰਸ਼ ਉਲੀਕੇ ਜਾਂਦੇ ਨੇ ਹਰ ਮੀਟਿੰਗ ਦੇ ਵਿੱਚ ਸਰਕਾਰ ਅਤੇ ਮਨੇਜਮੈਂਟ ਮੰਗਾ ਨੂੰ ਮੰਨ ਲੈਂਦੀ ਹੈ ਅਤੇ ਲਿਖਤੀ ਭਰੋਸਾ ਵੀ ਦਿੱਤਾ ਜਾਂਦਾ ਹੈ ਪ੍ਰੰਤੂ ਮਨੇਜਮੈਂਟ ਵੱਲੋਂ ਮੰਗਾਂ ਨੂੰ ਮੰਨ ਕੇ ਵੀ ਲਾਗੂ ਕਰਨ ਵਿੱਚ ਦਿਕਤਾਂ ਪੈਦਾ ਕੀਤੀਆਂ ਜਾਂਦੀਆਂ ਹਨ ਪਿੱਛਲੇ ਸਮੇਂ 9 ਫਰਵਰੀ ਦੀ ਮੀਟਿੰਗ ਸਰਕਾਰ ਤੇ ਮਨੇਜਮੈਂਟ ਦੇ ਨਾਲ ਹੋਈ ਸੀ ਜਿਸ ਮੀਟਿੰਗ ਦੀ ਸਾਰੀ ਮੰਗਾ ਮੰਨ ਲਈਆਂ ਗਈਆਂ ਸੀ ਪ੍ਰੰਤੂ ਮਨੇਜਮੈਂਟ ਜਾਣ ਬੁੱਝ ਕੇ ਉਸ ਵਿੱਚ ਅੜਚਨਾਂ ਪੈਦਾ ਕਰ ਰਹੀ ਹੈ ਜੱਥੇਬੰਦੀ ਨੂੰ ਸਰਕਾਰ ਦੇ ਖਿਲਾਫ ਧਰਨੇ ਮੁਜ਼ਾਹਰੇ ਕਰਨ ਦੇ ਲਈ ਮਜਬੂਰ ਕਰ ਰਹੀ ਹੈ ।

ਹੁਣ ਤੱਕ ਮਨੇਜਮੈਂਟ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਆਊਟਸੋਰਸਿੰਗ ਮੁਲਾਜ਼ਮਾ ਨੂੰ ਕੰਟਰੈਕਟ ਤੇ ਕਰਨ,ਤਨਖਾਹ ਬਰਾਬਰ ਕਰਨ, ਕੰਡੀਸ਼ਨਾਂ ਰੱਦ ਕਰਨ,ਸਰਵਿਸ ਰੂਲ ਲਾਗੂ ਕਰਨ ਆਦਿ ਕਿਸੇ ਵੀ ਕਮੇਟੀ ਦਾ ਗਠਨ ਨਹੀਂ ਕੀਤਾ ਗਿਆ ਮੁਲਾਜ਼ਮਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਲੰਮੇ ਸਮੇਂ ਤੋਂ ਲੰਮਕਦੀਆਂ ਆ ਰਹੀਆਂ ਹਨ ਨਾ ਹੀ ਮਾਰੂ ਕੰਡੀਸ਼ਨਾ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਾਹਰ ਕੀਤਾ ਗਿਆ ਉਲਟਾ ਜੋਂ ਕੰਟਰੈਕਟ ਦੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਓਹਨਾ ਨੂੰ ਮੁੜ ਤੋਂ ਆਊਟ ਸੋਰਸ ਠੇਕੇਦਾਰੀ ਸਿਸਟਮ ਤੇ ਲਿਆ ਜਾ ਰਿਹਾ ਜਿਸ ਨਾਲ ਹਰ ਸਾਲ 20-25 ਕਰੋੜ.GST,ਕਮਿਸ਼ਨ ਦੀ ਲੁੱਟ ਹੋ ਰਹੀ ਹੈ ਅਤੇ ਠੇਕੇਦਾਰ ਵੱਲੋਂ ਐਗਰੀਮੈਂਟ ਦੀਆ ਸ਼ਰਤਾਂ ਅਨੁਸਾਰ ਸਹੂਲਤਾਂ ਲਾਗੂ ਨਹੀਂ ਹੋ ਰਹੀਆ ਮੈਨੇਜਮੈਂਟ ਠੇਕੇਦਾਰ ਨਾਲ ਮਿਲੀ ਹੋਈ ਹੈ ਸਰਕਾਰ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ ਪਰ ਮੈਨੇਜਮੈਂਟ ਆਪਣਾ ਪੱਲਾ ਝੜਦੇ ਹੋਏ ਮੁਲਾਜ਼ਮਾਂ ਨੂੰ ਛੁੱਟੀਆ ਤੇ ਰੈਸਟਾ ਲੈਣ ਦੇ ਲਈ ਵੀ ਠੇਕੇਦਾਰ ਕੋਲ ਜਾਣ ਦੇ ਲਈ ਕਹਿ ਰਹੀ ਹੈ ਕਰੋੜਾਂ ਰੁਪਏ ਇੱਕਠਾ ਕਰਕੇ ਜਿਹੜੇ ਕੱਚੇ ਮੁਲਾਜ਼ਮ ਵਿਭਾਗ ਨੂੰ ਚਲਾ ਰਹੇ ਹਨ ਸਰਕਾਰ ਤੇ ਮਨੇਜਮੈਂਟ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮਾਂ ਦਾ ਸ਼ੋਸਣ ਕਰ ਰਹੀ ਹੈ ।

ਡਿੱਪੂ ਮੀਤ ਪ੍ਰਧਾਨ ਗੁਰਭੇਜ ਸਿੰਘ ਨੇ ਬੋਲਦਿਆਂ ਕਿਹਾ ਕਿ ਲਗਭਗ ਠੇਕੇਦਾਰੀ ਸਿਸਟਮ ਤਹਿਤ ਮੁਲਾਜ਼ਮ 10 -15 ਸਾਲ ਤੋਂ ਸੰਤਾਪ ਹੰਡਾ ਰਹੇ ਨੇ ਹੁਣ ਤੱਕ ਸਰਕਾਰਾ ਹਰ ਵਾਰੀ ਲਾਰੇ ਲਾ ਕੇ ਵੋਟਾਂ ਬਟੋਰ ਲੈਦੀਆ ਹਨ ਪਰ ਪੰਜਾਬ ਦੇ ਨੋਜਵਾਨਾਂ ਦਾ ਸ਼ੋਸਣ ਲਗਾਤਾਰ ਹੋ ਰਿਹਾ ਹੈ ਪਿਛਲੇ ਸਮੇਂ ਦੀ ਲਗਭਗ ਇੱਕ ਸਾਲ ਦੀ ਤਨਖਾਹ ਦਾ 5% ਏਰੀਅਲ ਵੀ ਪੈਡਿੰਗ ਹੈ ਵਿਭਾਗ ਅਤੇ ਮਨੇਜਮੈਂਟ ਦਾ ਉਸ ਵੱਲ ਕੋਈ ਵੀ ਧਿਆਨ ਨਹੀਂ ਹੈ ਇੱਕ ਤਾਂ ਮੁਲਾਜ਼ਮਾਂ ਦੀਆਂ ਪਹਿਲਾਂ ਹੀ ਤਨਖਾਹ ਬਹੁਤ ਘੱਟ ਹਨ ਦੁਸਰੇ ਪਾਸੇ ਬਣਦੇ ਬਕਾਏ ਵੀ ਨਹੀਂ ਦਿੱਤੇ ਜਾਂ ਰਹੇ ਜਦੋ ਕਿ ਮੁਲਾਜ਼ਮਾਂ ਬੱਸ ਦੀ ਘਾਟ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਪਬਲਿਕ ਦੀ ਖੱਜਲ ਖੁਆਰੀ ਨੂੰ ਮੁੱਖ ਰੱਖਦੇ ਹੋਏ ਸਰਕਾਰ ਤੇ ਵਿਭਾਗ ਦਾ ਪੂਰਾ ਸਾਥ ਦੇ ਰਹੇ ਨੇ ਜੇਕਰ ਸਰਕਾਰ ਤੇ ਮਨੇਜਮੈਂਟ ਨੇ ਮੰਗਾ ਦਾ ਹੱਲ ਜਲਦੀ ਨਾ ਕੀਤਾ‌ ਅਤੇ ਮਨੇਜਮੈਂਟ ਵੱਲੋਂ ਤੋੜ ਮਰੋੜ ਕੇ ਪੇਸ ਕੀਤੀ ਗਈ ਮੰਗ ਨੂੰ ਸਹੀ ਨਾ ਕੀਤਾ ਗਿਆ ਤਾਂ ਆਉਣ ਵਾਲੀ 12 ਮਾਰਚ ਨੂੰ ਦੁਪਹਿਰ ਤੋਂ ਸਰਕਾਰੀ ਬੱਸਾਂ ਦੀ ਸਰਵਿਸ ਬੰਦ ਕੀਤੀ ਜਾਵੇਗੀ ਚੱਕਾ ਜਾਮ ਕੀਤਾ ਜਾਵੇਗਾ ਅਤੇ 13 ਮਾਰਚ ਨੂੰ ਮੋਹਾਲੀ ਤੋਂ ਵਿਧਾਨ ਸਭਾ ਚੰਡੀਗੜ੍ਹ ਵੱਲ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ ਤੇ ਧਰਨਾ ਦਿੱਤਾ ਜਾਵੇਗਾ ਜਿਸ ਵਿੱਚ ਹੋਣ ਵਾਲੇ ਨੁਕਸਾਨ ਦੀ ਜ਼ਿਮੇਵਾਰੀ ਸਰਕਾਰ ਅਤੇ ਟਰਾਸਪੋਰਟ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।

TAGGED: union
Share This Article
Facebook Twitter Whatsapp Whatsapp Telegram Copy Link
Share
Previous Article ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ ਕਰਮਚਾਰੀ ਜੁਆਇੰਟ ਐਕਸ਼ਨ ਕਮੇਟੀ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ
Next Article ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਕੰਮਾਂ ਨੂੰ ਕਰ ਰਹੇ ਯਾਦ-ਮਨਵੀਰ ਵਡਾਲਾ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਕੰਮਾਂ ਨੂੰ ਕਰ ਰਹੇ ਯਾਦ-ਮਨਵੀਰ ਵਡਾਲਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?