ਕਪੂਰਥਲਾ(ਗੌਰਵ ਮੜੀਆ )ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਰ ਚ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਮੋਰਚਿਆਂ ਤੇ ਨਿਯੁਕਤੀਆਂ ਦਾ ਸਿਲਸਿਲਾ ਜਾਰੀ ਹੈ,ਇਸੇ ਤਹਿਤ ਭਾਜਪਾ ਮਹਿਲਾ ਮੋਰਚਾ ਦੀ ਮਿਹਨਤੀ ਆਗੂ ਰਿੰਪੀ ਸ਼ਰਮਾ ਨੂੰ ਤੀਜੀ ਵਾਰ ਭਾਜਪਾ ਸੂਬਾ ਕਾਰਜਕਾਰਣੀ ਦੀ ਮੈਂਬਰ ਨਿਯੁਕਤ ਕੀਤਾ ਗਿਆ ਹੈ।ਉਨ੍ਹਾਂ ਦੀ ਇਹ ਨਿਯੁਕਤੀ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਵਲੋਂ ਕੀਤੀ ਗਈ ਹੈ।ਆਪਣੀ ਇਸ ਨਿਯੁਕਤੀ ਤੇ ਰਿੰਪੀ ਸ਼ਰਮਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿੰਪੀ ਸ਼ਰਮਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਤੇ ਧੀਆਂ ਕੇਂਦਰਿਤ ਕਰਨ ਦੀ ਗੱਲ ਕਹਿ।
ਉਨ੍ਹਾਂ ਕਿਹਾ ਕਿ ਮਹਿਲਾ ਵੋਟਰ ਦੇ ਸਮਰਥਨ ਨੂੰ ਬਰਕਰਾਰ ਰੱਖਣ ਲਈ ਹਰ ਲੋੜੀਂਦੇ ਯਤਨ ਕੀਤੇ ਜਾਣੇ ਜਰੂਰੀ ਹਨ।ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਪਿਛਲੀ ਵਾਰ ਔਰਤਾਂ ਨੇ ਭਾਜਪਾ ਤੇ ਜੋ ਭਰੋਸਾ ਦਿਖਾਇਆ ਹੈ,ਉਹ ਪੂਰੇ ਦੇਸ਼ ਦੇ ਸਾਹਮਣੇ ਹੈ,ਅਸੀਂ ਉਸ ਸਮਰਥਨ ਨੂੰ ਕਾਇਮ ਰੱਖਣ ਲਈ ਆਪਣੀ ਪੂਰੀ ਤਾਕਤ ਲਗਾ ਦੇਵਾਂਗੇ।ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕੋਈ ਵੀ ਮਹਿਲਾ ਸਮਰਥਕ ਭਾਜਪਾ ਦਾ ਸਮਰਥਨ ਕੀਤੇ ਬਿਨਾਂ ਪਿੱਛੇ ਨਾ ਰਹੇ।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਵਿੱਚ 50 ਫੀਸਦੀ ਤੋਂ ਵੱਧ ਔਰਤਾਂ ਲਾਭਪਾਤਰੀਆਂ ਹਨ।ਰਿੰਪੀ ਸ਼ਰਮਾ ਨੇ ਕਿਹਾ ਕਿ ਮਹਿਲਾ ਮੋਰਚਾ ਜ਼ਿਲ੍ਹੇ ਦੇ ਹਰ ਮਹਿਲਾ ਵੋਟਰ ਤੱਕ ਪਹੁੰਚਣ ਲਈ ਰਣਨੀਤੀ ਤਿਆਰ ਕਰ ਰਹੀ ਹੈ
ਉਨ੍ਹਾਂ ਕਿਹਾ ਕਿ ਅਸੀਂ ਪਹਿਲੀ ਵਾਰ ਵੋਟਰਾਂ ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ।ਅਸੀਂ ਉਨ੍ਹਾਂ ਲਈ ਵੱਖਰੇ ਆਊਟਰੀਚ ਪ੍ਰੋਗਰਾਮ ਬਣਾ ਰਹੇ ਹਾਂ।ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਜਗ੍ਹਾ ਔਰਤਾਂ ਨੂੰ ਕਿਸ ਤਰ੍ਹਾਂ ਮਹੱਤਵ ਦਿੱਤਾ ਹੈ।ਉਨ੍ਹਾਂ ਥਾਵਾਂ ਤੇ ਵੀ ਜਿੱਥੇ ਪਹਿਲਾਂ ਬਹੁਤ ਘੱਟ ਔਰਤਾਂ ਨਜ਼ਰ ਆਉਂਦੀਆਂ ਸਨ ਉੱਥੇ ਵੀ ਮਹਿਲਾ ਸਸ਼ਕਤੀਕਰਨ ਹੋਇਆ ਹੈ।ਜ਼ਿਕਰਯੋਗ ਹੈ ਕਿ ਭਾਜਪਾ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਮਹਿਲਾਵਾਂ ਵੱਡੀ ਗਿਣਤੀ ਚ ਬੀਜੇਪੀ ਨੂੰ ਵੋਟ ਪਾਉਂਦੀਆਂ ਹਨ।ਪ੍ਰਧਾਨ ਮੰਤਰੀ ਮੋਦੀ ਵੀ ਹਰ ਚੋਣ ਤੋਂ ਬਾਅਦ ਮਹਿਲਾ ਵੋਟਰਾਂ ਦਾ ਧੰਨਵਾਦ ਕਰਨਾ ਨਹੀਂ ਭੁੱਲਦੇ।ਉਨ੍ਹਾਂ ਦੇ ਹਰ ਭਾਸ਼ਣ ਵਿੱਚ ਔਰਤਾਂ ਦਾ ਜ਼ਿਕਰ ਹੁੰਦਾ ਹੈ।ਬੀਜੇਪੀ ਦੇ ਇੱਕ ਨੇਤਾ ਨੇ ਕਿਹਾ ਸੀ ਕਿ ਇੱਕ ਦੌਰ ਵਿੱਚ ਜਦੋਂ ਮਹਿਲਾ ਵੋਟਰ ਇੰਦਰਾ ਗਾਂਧੀ ਦੇ ਨਾਮ ਉੱਤੇ ਵੋਟ ਪਾਉਂਦੇ ਸਨ,ਉੱਥੇ ਹੀ ਹੁਣ ਉਹ ਮਜ਼ਬੂਤ ਵੋਟ ਬੈਂਕ ਪੀਐਮ ਮੋਦੀ ਦੇ ਨਾਮ ਤੇ ਇਕੱਠਾ ਹੋਇਆ ਹੈ।

