By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮਨਿਆਰੀ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿੱਤ ਦਫ਼ਤਰ ਵਿੱਚ ਉੱਚਾ ਅਹੁਦਾ ਮਿਲਣ ਤੇ ਕੀਤਾ ਗਿਆ ਸਨਮਾਨਿਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਮਨਿਆਰੀ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿੱਤ ਦਫ਼ਤਰ ਵਿੱਚ ਉੱਚਾ ਅਹੁਦਾ ਮਿਲਣ ਤੇ ਕੀਤਾ ਗਿਆ ਸਨਮਾਨਿਤ
JalandharKapurthla

ਮਨਿਆਰੀ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿੱਤ ਦਫ਼ਤਰ ਵਿੱਚ ਉੱਚਾ ਅਹੁਦਾ ਮਿਲਣ ਤੇ ਕੀਤਾ ਗਿਆ ਸਨਮਾਨਿਤ

Talk Hindustan
Last updated: 2024/03/09 at 5:53 PM
Talk Hindustan
Share
3 Min Read
ਮਨਿਆਰੀ ਐਸੋਸੀਏਸ਼ਨ ਵੱਲੋਂ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਦੇ ਚੰਡੀਗੜ੍ਹ ਸਥਿੱਤ ਦਫ਼ਤਰ ਵਿੱਚ ਉੱਚਾ ਅਹੁਦਾ ਮਿਲਣ ਤੇ ਕੀਤਾ ਗਿਆ ਸਨਮਾਨਿਤ
SHARE

ਕਪੂਰਥਲਾ (ਗੌਰਵ ਮੜੀਆ ) ਮਨਿਆਰੀ ਐਸੋਸੀਏਸ਼ਨ ਕਪੂਰਥਲਾ ਦੇ ਸਮੂਹ ਅਹੁਦੇਦਾਰਾਂ ਅਤੇ ਦੁਕਾਨਦਾਰਾਂ ਨੇ ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ “ਕੰਵਰ ਇਕਬਾਲ ਸਿੰਘ” ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਰਕਾਰ ਦੇ ਅਦਾਰੇ “ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ” ਦੀ ਤਿੰਨ ਮੈਂਬਰੀ ਕਮੇਟੀ ਵਿੱਚ ਸੀਨੀਅਰ ਮੈਂਬਰ ਵਜੋਂ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਰੈਸਟੋਰੈਂਟ ਵਿੱਚ ਕਰਕੇ ਜਿੱਥੇ ਕੰਵਰ ਇਕਬਾਲ ਸਿੰਘ ਦਾ ਫੁੱਲਾਂ ਦੇ ਗੁਲਦਸਤੇ, ਸਨਮਾਨ ਚਿੰਨ੍ਹ ਅਤੇ ਦੁਸ਼ਾਲੇ ਨਾਲ਼ ਵਿਸ਼ੇਸ਼ ਸਨਮਾਨ ਕੀਤਾ ਉਥੇ ਹੀ ਉਨ੍ਹਾਂ ਨਾਲ ਆਏ ਆਮ ਆਦਮੀ ਪਾਰਟੀ ਕਪੂਰਥਲਾ ਦੇ ਨਵ-ਨਿਯੁਕਤ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ, ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸੈਕਟਰੀ ਦੁਆਬਾ ਜ਼ੋਨ ਅਤੇ ਬਲਾਕ ਇੰਚਾਰਜ ਵਿਕਾਸ ਮੋਮੀ ਦਾ ਵੀ ਵਿਸ਼ੇਸ਼ ਸਨਮਾਨ ਉਸੇ ਤਰ੍ਹਾਂ ਹੀ ਪੂਰੇ ਜੋਸ਼ ਓ ਖਰੋਸ਼ ਨਾਲ ਕੀਤਾ ਗਿਆ!

ਮਨਿਆਰੀ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਮਦਨ ਲਾਲ ਗਾਬਾ, ਜਨਰਲ ਸਕੱਤਰ ਰਜੇਸ਼ ਕੁਮਾਰ ਜੈਨ ਅਤੇ ਵਿੱਤ ਸਕੱਤਰ ਬੋਹੜ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕੰਵਰ ਇਕਬਾਲ ਸਿੰਘ ਜੀ ਪਿਛਲੇ ਲੰਮੇਂ ਸਮੇਂ ਤੋਂ ਜ਼ਿਲ੍ਹੇ ਦੇ ਦੁਕਾਨਦਾਰਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਹੋਇਆਂ ਸਰਕਾਰੇ-ਦਰਬਾਰੇ ਅਤੇ ਹੋਰ ਕਈ ਤਰ੍ਹਾਂ ਦੀਆਂ ਉਨ੍ਹਾਂ ਦੀਆਂ ਨਿੱਜੀ ਮੁਸ਼ਕਿਲਾਂ ਦਾ ਨਿਪਟਾਰਾ ਕਰਵਾਉਂਦੇ ਆ ਰਹੇ ਹਨ ! ਪੰਜਾਬ ਸਰਕਾਰ ਨੇ ਇਨ੍ਹਾਂ ਦੀ ਲੀਡਰਸ਼ਿਪ ਵਾਲੀ ਕਾਬਲੀਅਤ ਨੂੰ ਵੇਖਦਿਆਂ ਹੋਇਆਂ ਇਨ੍ਹਾਂ ਦੇ ਮੋਢਿਆਂ ਤੇ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ! ਸਾਨੂੰ ਯਕੀਨ ਹੈ ਕਿ ਸਾਡੇ ਕੰਵਰ ਇਕਬਾਲ ਸਿੰਘ ਜੀ ਚੰਡੀਗੜ੍ਹ ਦੇ 26 ਸੈਕਟਰ ਵਿੱਚ ਸਥਿੱਤ ਇਸ ਵੱਕਾਰੀ ਵਿਭਾਗ ਦੇ ਦਫ਼ਤਰ ਵਿੱਚ ਚਾਰਜ ਲੈਣ ਉਪਰੰਤ ਕੁਰਸੀ ਤੇ ਬੈਠ ਕੇ ਪੂਰੇ ਪੰਜਾਬ ਦੇ ਕਾਲਜਾਂ ਯੂਨੀਵਰਸਿਟੀਆਂ ਅਤੇ ਸਾਇੰਸ ਸਿਟੀ ਵਰਗੀਆਂ ਵੱਡ ਅਕਾਰੀ ਸੰਸਥਾਵਾਂ ਨੂੰ ਬਣਦੀਆਂ ਵਿਭਾਗੀ ਸੇਵਾਵਾਂ ਦੇਣਗੇ !

ਕੌਮਾਂਤਰੀ ਸ਼ਾਇਰ ਵਜੋਂ ਪੂਰੀ ਦੁਨੀਆਂ ਵਿੱਚ ਨਾਮਣਾਂ ਖੱਟਣ ਵਾਲੇ ਸਾਡੇ ਵਪਾਰੀ ਭਰਾ ਕੰਵਰ ਇਕਬਾਲ ਸਿੰਘ ਨੂੰ ਪੰਜਾਬ ਸਰਕਾਰ ਵਿੱਚ ਬੜੀ ਵੱਡੀ ਸੇਵਾ ਮਿਲਣ ਤੇ ਅੱਜ ਅਸੀਂ ਸਨਮਾਨਿਤ ਕਰ ਕੇ ਆਪਣੇਂ ਆਪ ਨੂੰ ਸਨਮਾਨਿਤ ਕਰ ਰਹੇ ਹਾਂ ! ਉਪਰੋਕਤ ਆਗੂਆਂ ਤੋਂ ਇਲਾਵਾ ਹੋਰ ਦੁਕਾਨਦਾਰਾਂ ਵਿੱਚ ਸ਼ਾਮਿਲ ਪ੍ਰਮੋਦ ਜੈਨ, ਕਮਲਜੀਤ ਸਿੰਘ, ਹਨੀਸ਼ ਧੀਰ, ਵਿੱਕੀ ਬਿਊਟੀ ਕੌਰਨਰ, ਦਿਨੇਸ਼ ਗਾਬਾ, ਵਿਮਲ ਖੰਨਾ, ਸੁਮੀਤ ਜਨਰਲ ਸਟੋਰ ਤੋਂ ਪਰਮਜੀਤ ਸਿੰਘ, ਨਰੁਲਾ ਜਨਰਲ ਸਟੋਰ, ਰਜੇਸ਼ ਜਨਰਲ ਸਟੋਰ ਤੋਂ ਰਜੇਸ਼ ਕੁਮਾਰ ਜੱਗਾ ਇਤਿਆਦਿ ਨੇ ਇਸ ਸਨਮਾਨ ਸਮਾਗਮ ਵਿੱਚ ਆਪੋ ਆਪਣੇ ਵਿਚਾਰ ਪੇਸ਼ ਕੀਤੇ !

TAGGED: Political
Share This Article
Facebook Twitter Whatsapp Whatsapp Telegram Copy Link
Share
Previous Article शिवरात्रि महोत्सव के उपलक्ष्य में युवा भाजपा द्वारा लगाया गया लंगर शिवरात्रि महोत्सव के उपलक्ष्य में युवा भाजपा द्वारा लगाया गया लंगर
Next Article लोगों की लंबित शिकायतों के जल्द निपटारे के लिए जालंधर सीपी की एक नेक पहल, पुलिस स्टेशनों और चौकियों में “समाधान शिविर” का आयोजन लोगों की लंबित शिकायतों के जल्द निपटारे के लिए जालंधर सीपी की एक नेक पहल, पुलिस स्टेशनों और चौकियों में “समाधान शिविर” का आयोजन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?