ਚੰਦਨ ਗਰੇਵਾਲ ਦੀ ਨਿਯੁਕਤੀ ਨਾਲ ਸਫਾਈ ਸੇਵਕਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਹੱਲ-ਵਿਕਾਸ ਮੋਮੀ
ਕਪੂਰਥਲਾ(ਗੌਰਵ ਮੜੀਆ )ਇਮਾਨਦਾਰ,ਬੇਦਾਗ ਤੇ ਗਰੀਬਾਂ ਦੇ ਮਸੀਹਾ ਤੇ ਅਨਸੂਚਿਤਜਾਤੀ ਦੇ ਸੀਨੀਅਰ ਨੇਤਾ ਚੰਦਨ ਗਰੇਵਾਲ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦਾ ਚੇਅਰਮੈਨ ਥਾਪੇ ਜਾਣ ਦੀ ਖ਼ੁਸ਼ੀ ਵਿੱਚ ਚੰਦਨ ਗਰੇਵਾਲ ਨੂੰ ਉਨ੍ਹਾਂਦੇ ਗ੍ਰਹਿ ਵਿਖੇ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਿਕਾਸ ਮੋਮੀ ਨੇ ਗੁਲਦਸਤਾ ਦੇਕੇ ਸਨਮਾਨਿਤ ਕੀਤਾ ਅਤੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਵਿਕਾਸ ਮੋਮੀ ਨੇ ਦੱਸਿਆ ਕਿ ਚੰਦਨ ਗਰੇਵਾਲ ਜੀ ਨੂੰ ਸਫ਼ਾਈ ਸੇਵਕਾਂ ਦੀਆਂ ਮੁਸ਼ਕਲਾਂ ਬਾਰੇ ਸਾਰੀ ਜਾਣਕਾਰੀ ਹੈ।
ਸਰਕਾਰ ਵੱਲੋਂ ਸ੍ਰੀ ਚੰਦਨ ਗਰੇਵਾਲ ਨੂੰ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਲਗਾ ਕੇ ਚੰਗਾ ਕੰਮ ਕੀਤਾ ਹੈ।ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਸਫ਼ਾਈ ਸੇਵਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਮੋਮੀ ਨੇ ਦੱਸਿਆ ਕਿ ਚੰਦਨ ਗਰੇਵਾਲ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਦੇ ਸਫ਼ਾਈ ਸੇਵਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕਰਨਗੇ ਅਤੇ ਜਲਦੀ ਹੀ ਕਪੂਰਥਲਾ ਆ ਕੇ ਕਪੂਰਥਲਾ ਦੇ ਸਫਾਈ ਸੇਵਕ ਦੀਆਂ ਮੁਸ਼ਕਿਲ ਨੂੰ ਸੁਨਣਗੇ ਅਤੇ ਹੱਲ ਕਰਣਗੇ।
ਮੋਮੀ ਨੇ ਦੱਸਿਆ ਕਿ ਚੰਦਨ ਗਰੇਵਾਲ ਨੂੰ ਜਲੰਧਰ ਵਿਖੇ ਮਿਲ ਕੇ ਵਧਾਈ ਦਿੱਤੀ ਅਤੇ ਪੰਜਾਬ ਦੇ ਸਮੂਹ ਸਫ਼ਾਈ ਸੇਵਕਾਂ ਨੂੰ ਆਰਥਿਕ ਮੁਸ਼ਕਲਾਂ ਚੋਂ ਬਾਹਰ ਕੱਢਣ ਲਈ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਅਤੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਸਬੰਧੀ ਵੀ ਮੰਗ ਕੀਤੀ।ਨਵ-ਨਿਯੁਕਤ ਚੇਅਰਮੈਨ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਭਰੋਸਾ ਦਿੱਤਾ ਕਿ ਇਸ ਸਬੰਧੀ ਸੂਬਾ ਸਰਕਾਰ ਨਾਲ ਗੱਲਬਾਤ ਕਰਨਗੇ।ਮੋਮੀ ਨੇ ਕਿਹਾ ਕਿ ਚੰਦਨ ਗਰੇਵਾਲ ਇੱਕ ਬੇਮਿਸਾਲ ਆਗੂ ਹਨ,ਜਿਨ੍ਹਾਂ ਨੇ ਹਮੇਸ਼ਾ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਲੜਾਈ ਲੜੀ ਹੈ।ਉਨ੍ਹਾਂਨੂੰ ਇਹ ਜ਼ਿੰਮੇਵਾਰੀ ਮਿਲਣ ਨਾਲ ਗਰੀਬਾਂ,ਮਜ਼ਦੂਰਾਂ ਅਤੇ ਸਫ਼ਾਈ ਸੇਵਕਾਂ ਦਾ ਕੰਮ ਸੁਖਾਲਾ ਹੋਵੇਗਾ।

