By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮਨਪ੍ਰੀਤ ਬਾਦਲ ਨੇ ਕਪੂਰਥਲਾ ਦੇ ਬੂਥ ਸੰਮੇਲਨ ਨੂੰ ਕੀਤਾ ਸੰਬੋਧਨ-ਬੋਲੇ 400 ਤੋਂ ਪਾਰ ਨਾਲ ਕੇਂਦਰ ਵਿੱਚ ਬਣੇਗੀ ਭਾਜਪਾ ਸਰਕਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਮਨਪ੍ਰੀਤ ਬਾਦਲ ਨੇ ਕਪੂਰਥਲਾ ਦੇ ਬੂਥ ਸੰਮੇਲਨ ਨੂੰ ਕੀਤਾ ਸੰਬੋਧਨ-ਬੋਲੇ 400 ਤੋਂ ਪਾਰ ਨਾਲ ਕੇਂਦਰ ਵਿੱਚ ਬਣੇਗੀ ਭਾਜਪਾ ਸਰਕਾਰ
JalandharKapurthla

ਮਨਪ੍ਰੀਤ ਬਾਦਲ ਨੇ ਕਪੂਰਥਲਾ ਦੇ ਬੂਥ ਸੰਮੇਲਨ ਨੂੰ ਕੀਤਾ ਸੰਬੋਧਨ-ਬੋਲੇ 400 ਤੋਂ ਪਾਰ ਨਾਲ ਕੇਂਦਰ ਵਿੱਚ ਬਣੇਗੀ ਭਾਜਪਾ ਸਰਕਾਰ

Talk Hindustan
Last updated: 2024/03/04 at 9:43 PM
Talk Hindustan
Share
4 Min Read
ਮਨਪ੍ਰੀਤ ਬਾਦਲ ਨੇ ਕਪੂਰਥਲਾ ਦੇ ਬੂਥ ਸੰਮੇਲਨ  ਨੂੰ ਕੀਤਾ ਸੰਬੋਧਨ-ਬੋਲੇ 400 ਤੋਂ ਪਾਰ ਨਾਲ ਕੇਂਦਰ ਵਿੱਚ ਬਣੇਗੀ ਭਾਜਪਾ ਸਰਕਾਰ
SHARE

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਬੂਥ ਸੰਮੇਲਨ ਦੌਰਾਨ ਵਰਕਰਾਂ ਨੂੰ ਦਿੱਤੇ ਟਿਪਸ

ਭਾਜਪਾ ਵਰਕਰਾਂ ਨੂੰ ਆਪਣੀ ਤਾਕਤ ਪਛਾਣਨੀ ਚਾਹੀਦੀ ਹੈ-ਖੋਜੇਵਾਲ

ਕਪੂਰਥਲਾ(ਗੌਰਵ ਮੜੀਆ )ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਕਪੂਰਥਲਾ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਵਰਕਰਾਂ ਦਾ ਬੂਥ ਸੰਮੇਲਨ ਅੰਮ੍ਰਿਤਸਰ ਰੋਡ ਤੇ ਸਥਿਤ ਮੰਦਰ ਧਰਮ ਸਭਾ ਵਿਖੇ ਆਯੋਜਿਤ ਕੀਤਾ ਗਿਆ।ਇਸ ਸੰਮੇਲਨ ਵਿੱਚ ਜ਼ਿਲ੍ਹਾ ਅਹੁਦੇਦਾਰ, ਮੰਡਲ ਪ੍ਰਧਾਨ,ਬੂਥ ਪ੍ਰਧਾਨ,ਸ਼ਕਤੀ ਕੇਂਦਰ ਸੰਯੋਜਕ, ਮਹਿਲਾ ਮੋਰਚਾ,ਯੁਵਾ ਮੋਰਚਾ,ਓਬੀਸੀ,ਮੋਰਚਾ, ਐਸਸੀ ਮੋਰਚਾ,ਮੰਡਲ ਅਤੇ ਜਿਲ੍ਹਾ ਅਹੁਦੇਦਾਰਾਂ ਨੇ ਸੈਂਕੜੇ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਸੰਮੇਲਨ ਵਿੱਚ ਲੋਕ ਸਭਾ ਚੋਣਾਂ ਨਾਲ ਸਬੰਧਤ ਮੁੱਦਿਆਂ,ਪਾਰਟੀ ਸੰਗਠਨ ਦੇ ਕੰਮਕਾਜ,ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹਲਕਾ ਖੰਡੂਰ ਸਾਹਿਬ ਦੇ ਕਨਵੀਨਰ ਮਨਜੀਤ ਸਿੰਘ ਰਾਏ ਨੇ ਵਰਕਰਾਂ ਨੂੰ ਸੰਬੋਧਨ ਕੀਤਾ।ਸੰਮੇਲਨ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਵਰਕਰਾਂ ਦਾ ਉਤਸ਼ਾਹ ਵਧਾਉਂਦੇ ਹੋਏ ਕਿਹਾ ਕਿ ਬੂਥ ਲੈਵਲ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ।ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਕਰੋੜਾਂ ਲੋਕ ਸਮਰਪਿਤ ਹਨ।ਨਰਿੰਦਰ ਮੋਦੀ ਦੀ ਸਰਕਾਰ ਮਹਾਪੁਰਖਾਂ ਦੇ ਨਾਂ ਤੇ ਸਕੀਮਾਂ ਲਾਗੂ ਕਰਦੀ ਹੈ।ਸਮਾਜ ਦੇ ਆਖਰੀ ਮੁਕਾਮ ਤੇ ਖੜ੍ਹੇ ਵਿਅਕਤੀ ਨੂੰ ਧਿਆਨ ਚ ਰੱਖ ਕੇ ਸਕੀਮਾਂ ਬਣਾਈਆਂ ਜਾਂਦੀਆਂ ਹਨ।ਬਾਦਲ ਨੇ ਕਿਹਾ ਕਿ ਪਿਛਲੀ ਵਾਰ ਅਸੀਂ 352 ਦੇ ਬਹੁਮਤ ਨਾਲ ਕੇਂਦਰ ਚ ਰਹੇ ਅਤੇ ਆਉਣ ਵਾਲੇ ਸ਼ਮੇ ਚ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਗਿਣਤੀ 400 ਤੋਂ ਪਾਰ ਹੋ ਜਾਵੇਗੀ ਕਿਉਂਕਿ ਦੇਸ਼ ਦੇ ਲੋਕਾਂ ਦਾ ਮੋਦੀ ਤੇ ਭਰੋਸਾ ਵਧਿਆ ਹੈ ਅਤੇ ਪ੍ਰਧਾਨ ਮੰਤਰੀ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਚ ਵੀ ਭਾਰਤ ਦਾ ਲੋਹਾ ਮਨਵਾਇਆ ਹੈ।

ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਆਪਣੀ ਤਾਕਤ ਨੂੰ ਪਛਾਣਨਾ ਚਾਹੀਦਾ ਹੈ।ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣੇਗੀ ਅਤੇ ਨਰਿੰਦਰ ਮੋਦੀ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੇਸ਼ ਦੀ ਹੀ ਨਹੀਂ ਸਗੋਂ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ,ਜਿਸ ਪਾਰਟੀ ਕੋਲ ਵਰਕਰਾਂ ਦੀ ਇੰਨੀ ਵੱਡੀ ਤਾਕਤ ਹੈ,ਉਹ ਲੋਕਾਂ ਵਿੱਚ ਜਾ ਕੇ ਕੇਂਦਰ ਸਰਕਾਰ ਦੇ ਵਿਕਾਸ ਕੰਮਾਂ,ਲੋਕ ਭਲਾਈ ਕੰਮਾਂ ਅਤੇ ਮੋਦੀ ਸਰਕਾਰ ਦੇ ਕੰਮਾਂ ਨੂੰ ਵੋਟਰਾਂ ਦੇ ਸਾਹਮਣੇ ਲਿਆ ਕੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਬਹਾਦਰੀ ਅਤੇ ਤਾਕਤ ਦਾ ਪ੍ਰਤੀਕ ਹੈ।ਪੰਜਾਬ ਦੀ ਧਰਤੀ ਅਨੇਕਾਂ ਕਹਾਣੀਆਂ ਨਾਲ ਭਰੀ ਹੋਈ ਹੈ।ਆਉਣ ਵਾਲੀਆਂ ਚੋਣਾਂ ਵਿੱਚ ਨਵਾਂ ਇਤਿਹਾਸ ਰਾਚੇਗਾ ਅਤੇ ਪੰਜਾਬ ਦੇ ਸਾਰੇ ਭਾਜਪਾ ਉਮੀਦਵਾਰ ਜਿੱਤ ਕੇ ਦਿੱਲੀ ਪਹੁੰਚਣਗੇ।

ਇਸ ਮੌਕੇ ਭਾਜਪਾ ਜ਼ਿਲ੍ਹਾ ਇੰਚਾਰਜ ਹਨੀ ਕੰਬੋਜ,ਸੁਮਿਤ ਸੱਭਰਵਾਲ, ਜ਼ਿਲ੍ਹਾ ਜਰਨਲ ਸਕੱਤਰ ਕਪੂਰਚੰਦ ਥਾਪਰ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਜ਼ਿਲ੍ਹਾ ਸਕੱਤਰ ਯਾਦਵਿੰਦਰ ਪਾਸੀ,ਸੀਨੀਅਰ ਆਗੂ ਜਗਦੀਸ਼ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ,ਸਦਰ ਦੋਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਦਿਓਲ,ਮੰਡਲ ਬਲਵੰਤ ਬੂਟਾ,ਮੰਡਲ ਇੱਕ ਦੇ ਪ੍ਰਧਾਨ ਕਮਲ ਪ੍ਰਭਾਕਰ,ਬਲਵਿੰਦਰ ਰਾਇਆਵਾਲ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਐਸਸੀ ਮੋਰਚਾ ਦੇ ਜ਼ਿਲ੍ਹਾ ਰੋਸ਼ਨ ਸੱਭਰਵਾਲ,ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਭਾਰਤੀ ਸ਼ਰਮਾ,ਆਭਾ ਆਨੰਦ,ਰਿਤੂ ਕੁਮਾਰਾ,ਨਿਰਮਲ ਨਾਹਰ,ਮਹਿੰਦਰ ਬਲੇਅਰ, ਅਰੁਣ ਸਿੰਘ,ਦੀਪਾ ਬਡਿਆਲ,ਮਧੂ ਸੂਦ,ਜਸਵੰਤ ਸਿੰਘ ਬੇਦੀ,ਅਸ਼ਵਨੀ ਭੋਲਾ,ਪ੍ਰਦੀਪ ਸੂਦ,ਡਾ. ਅਮਰਨਾਥ,ਸੰਤੋਖ ਸਿੰਘ ਖਾਨੋਵਾਲ,ਚਰਨਜੀਤ ਕੌਰ,ਰਾਜਨ ਠੀਗੀ,ਸਾਹਿਲ ਵਾਲੀਆ,ਰਾਜਨ ਚੌਹਾਨ,ਸਰਬਜੀਤ ਬੰਟੀ,ਦੀਪਕ ਕੁਮਾਰ,ਟਿੱਕਾ ਸੱਭਰਵਾਲ,ਸੁਨੀਤਾ ਵਾਲੀਆਂ,ਸੁਨੀਲ ਸ਼ਰਮਾ, ਰਵਿੰਦਰ ਸ਼ਰਮਾ,ਮਨਮੋਹਨ ਸ਼ਰਮਾ ਸਮੇਤ ਸੈਂਕੜੇ ਭਾਜਪਾ ਵਰਕਰ ਹਾਜ਼ਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਮਨਵੀਰ ਸਿੰਘ ਵਡਾਲਾ ਨੂੰ ਦੂਜੀ ਵਾਰ ਯੂਥ ਅਕਾਲੀ ਦਲ ਜਿਲਾ ਕਪੂਰਥਲਾ ਦਾ ਪ੍ਰਧਾਨ ਕੀਤਾ ਗਿਆ ਨਿਯੁਕਤ ਮਨਵੀਰ ਸਿੰਘ ਵਡਾਲਾ ਨੂੰ ਦੂਜੀ ਵਾਰ ਯੂਥ ਅਕਾਲੀ ਦਲ ਜਿਲਾ ਕਪੂਰਥਲਾ ਦਾ ਪ੍ਰਧਾਨ ਕੀਤਾ ਗਿਆ ਨਿਯੁਕਤ
Next Article ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਬ੍ਰਾਂਚ ਕਪੂਰਥਲਾ ਵਿਖੇ ਹਫਤਾਵਾਰੀ ਸਤਿਸੰਗ ਕਰਵਾਇਆ ਗਿਆ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?