ਸ਼ਿਵ ਸੈਨਾ ਸ਼ਿੰਦੇ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਸ਼ਿਵ ਸੈਨਾ ਸ਼ਿੰਦੇ ਵਿਚ ਸ਼ਾਮਲ ਹੋ ਰਹੇ ਹਨ-ਮੁਕੇਸ਼ ਕਸ਼ਯਪ
ਕਪੂਰਥਲਾ(ਗੌਰਵ ਮੜੀਆ )ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੀ ਜ਼ਿਲ੍ਹਾ ਇਕਾਈ ਵੱਲੋਂ ਸੋਮਵਾਰ ਨੂੰ ਮੰਦਿਰ ਮਨੀਮਹੇਸ਼ ਵਿਖੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਪਤ ਅਲੀ ਅਤੇ ਸਕੱਤਰ ਪਰਵੀਨ ਕੁਮਾਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ,ਜਿਸ ਵਿੱਚ ਵੱਖ-ਵੱਖ ਖੇਤਰਾਂ ਤੋਂ ਆਏ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਗਈ।ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੀਆਂ ਦੇਸ਼,ਧਰਮ ਅਤੇ ਹਿੰਦੂਤਵ ਪ੍ਰਤੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਕੇ ਦੇਸ਼, ਧਰਮ ਦੀ ਰਾਖੀ ਅਤੇ ਦੇਸ਼ ਵਿਰੋਧੀ ਤਾਕਤਾਂ ਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਪਾਰਟੀ ਵਲੋਂ ਚਲਾਈ ਜਾਣ ਵਾਲੀ ਹਰ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਪ੍ਰਣ ਵੀ ਲਿਆ।
ਇਸ ਮੌਕੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਜਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ ਨੇ ਪਾਰਟੀ ਵਿੱਚ ਸ਼ਾਮਲ ਹੋਏ ਵਰਕਰਾਂ ਨੂੰ ਭਗਵਾ ਸਿਰੋਪਾਓ ਪਾ ਕੇ ਸ਼ਿਵ ਸੈਨਾ ਵਿੱਚ ਸ਼ਾਮਲ ਕੀਤਾ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵਿੱਚ ਨਵੇਂ ਸ਼ਿਵ ਸੈਨਿਕਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।ਇਹ ਨੌਜਵਾਨ ਟੀਮ ਸਮਾਜ ਸੇਵਾ ਦੇ ਕੰਮ ਕਰੇਗੀ ਅਤੇ ਮਰਹੂਮ ਬਾਲਾ ਸਾਹਿਬ ਠਾਕਰੇ ਦੇ ਆਦਰਸ਼ਾਂ ਤੇ ਚੱਲੇਗੀ।ਮੁਕੇਸ਼ ਕਸ਼ਯਪ ਨੇ ਕਿਹਾ ਕਿ ਸ਼ਿਵ ਸੈਨਾ ਸ਼ਿੰਦੇ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਬਹੁਤ ਸਾਰੇ ਲੋਕ ਸ਼ਿਵ ਸੈਨਾ ਸ਼ਿੰਦੇ ਚ ਸ਼ਾਮਲ ਹੋ ਰਹੇ ਹਨ।
ਉਹ ਦਿਨ ਦੂਰ ਨਹੀਂ ਜਦੋਂ ਪੂਰੇ ਜ਼ਿਲ੍ਹੇ ਵਿੱਚ ਸ਼ਿਵ ਸੈਨਾ ਸ਼ਿੰਦੇ ਦਾ ਝੰਡਾ ਲਹਿਰਾਏਗਾ,ਕਿਉਂਕਿ ਸ਼ਿਵ ਸੈਨਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ।ਮੁਕੇਸ਼ ਕਸ਼ਯਪ ਨੇ ਦੱਸਿਆ ਕਿ ਨੌਜਵਾਨਾਂ ਨੂੰ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਚ ਸ਼ਾਮਲ ਕਰਨ ਦਾ ਮਕਸਦ ਉਨ੍ਹਾਂ ਨੂੰ ਦੇਸ਼ ਅਤੇ ਧਰਮ ਲਈ ਮਜਬੂਤ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ।ਨਸ਼ਿਆਂ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ।ਇਸ ਮੌਕੇ ਪਰਵੀਨ ਕੁਮਾਰ,ਸਪਤ ਅਲੀ, ਗੁਲਜ਼ਾਰ,ਵਿਸ਼ਵ ਸੰਭੂ,ਰਾਜਬੀਰ ਸਿੰਘ ਰਾਜਾ,ਰਫੀ ਮੁਹੰਮਦ,ਰਵੀ ਭਾਰਦਵਾਜ,ਸਮੀਰ,ਅਭਿਸ਼ੇਕ, ਤਰਵੇਸ਼,ਕੁੰਦਨ,ਸਿਵਮ,ਦਿਨੇਸ਼,ਗਗਨ,ਕ੍ਰਿਸ਼ਨਾ,ਪ੍ਰੇਮ,ਤਰੁਣ,ਅਸ਼ਵਨੀ ਸ਼ਾਹ,ਕਰਨ,ਅਰੁਣ,ਅਵੀ,ਅਭੀ,ਨਿਤਿਨ,ਸਿਵਨ ਬੌਬੀ,ਅਕਾਸ਼ ਸ਼ਾਹ ਆਦਿ ਹਾਜ਼ਰ ਸਨ।

