ਕਪੂਰਥਲਾ ( ਗੌਰਵ ਮੜੀਆ ) ਅੱਜ ਆਪਣੇ ਪਿੰਡ ਵਡਾਲਾ ਵਿਖੇ ਮਨਵੀਰ ਸਿੰਘ ਵਡਾਲਾ ਯੂਥ ਅਕਾਲੀ ਦਲ ਆਗੂ ਵੱਲੋਂ ਇੱਕ ਇਕੱਠ ਕੀਤਾ ਗਿਆ,ਜਿਸ ਇਕੱਠ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਦੇ ਹਲਕਾ ਇੰਚਾਰਜ ਨੂੰ ਡੱਟ ਕੇ ਸਮਰਥਨ ਦੇਣ ਦਾ ਐਲਾਨ ਕੀਤਾ ! ਉਹਨਾਂ ਕਿਹਾ ਕਿ ਉਹ ਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਰਹੇ ਹਨ ! ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮਾਨਯੋਗ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਕੀਤਾ ਗਿਆ ਹਰ ਫੈਸਲਾ ਉਹਨਾਂ ਨੂੰ ਖਿੜੇ ਮੱਥੇ ਮਨਜੂਰ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਵਿੱਚ ਉਹ 2027 ਦੀ ਵਿਧਾਨ ਸਭਾ ਇਲੈਕਸ਼ਨ ਵਿੱਚ ਇਤਿਹਾਸਿਕ ਜਿੱਤ ਤੈਅ ਕਰਨਗੇ !
ਉਨ੍ਹਾਂ ਕਿਹਾ ਕੀ ਅਕਾਲੀ ਦਲ ਦੀ ਸੀਟ ਜਿਤਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਉਣਗੇ ! ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਬੋਲਦੇ ਹੋਏ ਮਨਵੀਰ ਵਡਾਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣਾ ਹੋਸ਼ ਅਵਾਸ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਬਿਆਨ ਦਿੰਦੇ ਹਨ ਉਹ ਆਪਣੇ ਹੋਸ਼ ਵਿੱਚ ਰਹਿ ਕੇ ਨਹੀਂ ਦਿੰਦੇ !ਵਡਾਲਾ ਨੇ ਕਿਹਾ ਕਿ ਪਿਛਲੇ ਦਿਨੀ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਸ ਵਿੱਚ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਕਿ ਜੋ ਜਮੀਨਾਂ ਦੀਆਂ ਰਜਿਸਟਰੀਆਂ ਕਰਾਈਆਂ ਜਾਣਗੀਆਂ ਉਹਨਾਂ ਵਾਸਤੇ ਐਨ ਓ ਸੀ ਦੀ ਲੋੜ ਨਹੀਂ ਹੋਵੇਗੀ ਪਰ ਉਹਨਾਂ ਕਿਹਾ ਵੀ ਅੱਜ ਵੀ ਕਿਸੇ ਵੀ ਜਮੀਨ ਜਾਂ ਪਲਾਟ ਦੀ ਰਜਿਸਟਰੀ ਐਨ ਓ ਸੀ ਤੋਂ ਬਿਨਾਂ ਨਹੀਂ ਹੋ ਰਹੀ !
ਪ੍ਰੈਸ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਐਚਐਸ ਵਾਲਿਆਂ ਨੇ ਕਿਹਾ ਕਿ ਬਹੁਤ ਹੀ ਜਲਦ ਉਹ ਕਪੂਰਥਲੇ ਹਲਕੇ ਦੇ ਅਹੁਦੇਦਾਰਾਂ ਦੀ ਲਿਸਟ ਅਨਾਊਂਸ ਕਰਨਗੇ ਜਿਸ ਵਿੱਚ ਸਰਕਲ ਜਥੇਦਾਰ ਅਤੇ ਸ਼ਹਿਰ ਸ਼ਹਿਰੀ ਇਲਾਕੇ ਲਈ ਵਾਰਡ ਇੰਚਾਰਜਾਂ ਦੇ ਨਾਮ ਅਨਾਉਂਸ ਕਰ ਦਿੱਤੇ ਜਾਣਗੇ !
ਉਹਨਾਂ ਕਿਹਾ ਕਿ ਅਸੀਂ ਸਾਰੇ ਰਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਕੰਮ ਕਰਾਂਗੇ ਅਤੇ 2027 ਦੀ ਇਲੈਕਸ਼ਨ ਵਧੀਆ ਵੋਟਾਂ ਤੇ ਜਿਤਾਂਗੇ । ਇਸ ਮੌਕੇ ਦਲਜੀਤ ਸਿੰਘ (ਸਾਬਕਾ ਚੇਅਰਮੈਨ )ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਗਲੇ ਦੋ ਮਹੀਨੇ ਬਾਅਦ ਜੋ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੋ ਰਹੀ ਹੈ,ਉਹਦੇ ਵਿੱਚ ਕਪੂਰਥਲਾ ਹਲਕਾ ਇਤਿਹਾਸਿਕ ਜਿੱਤ ਨਾਲ ਜਿੱਤੇਗਾ !
ਇਸ ਮੌਕੇ ਉਹਨਾਂ ਦੇ ਨਾਲ ਐਡਵੋਕੇਟ ਪਰਮਜੀਤ ਸਿੰਘ (ਸਾਬਕਾ ਹਲਕਾ ਇੰਚਾਰਜ)ਹਰਬੰਸ ਸਿੰਘ ਜੀ ਵਾਲੀਆ (ਸਾਬਕਾ ਕੌਂਸਲਰ )ਦਲਜੀਤ ਸਿੰਘ (ਸਾਬਕਾ ਚੇਅਰਮੈਨ ਬਲਾਕ ਸੰਮਤੀ ) ਰਾਜਿੰਦਰ ਸਿੰਘ ਧੰਜਲ (ਸਾਬਕਾ MC )ਪਰਮਿੰਦਰ ਸਿੰਘ ਬੋਬੀ ਵਾਲੀਆ,ਕੁਲਦੀਪ ਸਿੰਘ ਟਾਂਡੀ ਤਨਵੀਰ ਸਿੰਘ ਰੰਧਾਵਾ ,ਗੁਰਪ੍ਰੀਤ ਸਿੰਘ ਰਿੱਕੀ ਚੀਮਾ ,ਜਗਮੋਹਨ ਸਿੰਘ ਮੁੰਨਾ ਵਾਲੀਆ (ਸਾਰੇ ਯੂਥ ਅਕਾਲੀ ਆਗੂ )ਸੁਖਦੇਵ ਸਿੰਘ ਨਾਨਕਪੁਰ (ਸੀਨੀਅਰ ਅਕਾਲੀ ਆਗੂ )ਬਲਦੀਪ ਸਿੰਘ ,ਦਲਵਿੰਦਰ ਸਿੰਘ ,ਤੀਰਥ ਸਿੰਘ ਭੁਪਿੰਦਰ ਸਿੰਘ ,ਰਣਜੀਤ ਸਿੰਘ ,ਮਨੀ ਬਹਿਲ ,ਰਮਨਦੀਪ ਸਿੰਘ ,ਹਰਪ੍ਰੀਤ ਸਿੰਘ ,ਅਮਨਪ੍ਰੀਤ ਸਿੰਘ, ਬਲਵੰਤ ਸਿੰਘ ,ਗੁਰਵਿੰਦਰ ਸਿੰਘ ,ਹਰਮਨਦੀਪ ਸਿੰਘ ,ਗੁਰਜੋਤ ਸਿੰਘ ,ਜਗਰੂਪ ਸਿੰਘ ,ਹਰਜੀਤ ਸਿੰਘ ,ਸੁਰਜੀਤ ਸਿੰਘ ,ਗੁਰਮਿੰਦਰ ਸਿੰਘ ਅਤੇ ਬਲਬੀਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਇਕੱਠ ਦੇ ਖਤਮ ਹੋਣ ਤੇ ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ ਨੇ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਧੰਨਵਾਦ ਕੀਤਾ ਯੂਥ ਅਕਾਲੀ ਆਗੂ ਮਨਵੀਰ ਸਿੰਘ ਵਡਾਲਾ ਦਾ ਕੀਤਾ ਜਿਨਾਂ ਦੇ ਗ੍ਰਹਿ ਵਿਖੇ ਅੱਜ ਦਾ ਇਹ ਸਾਰਾ ਪ੍ਰਬੰਧ ਕੀਤਾ ਗਿਆ !ਉਹਨਾਂ ਕਿਹਾ ਕਿ ਮਨਵੀਰ ਸਿੰਘ ਵਡਾਲਾ ਪਹਿਲਾਂ ਵੀ ਉਹਨਾਂ ਲਈ ਸਤਿਕਾਰਯੋਗ ਸੀ ਤੇ ਹੁਣ ਵੀ ਸਤਿਕਾਰਯੋਗ ਹੈ ਤੇ ਹਮੇਸ਼ਾ ਉਹਨਾਂ ਲਈ ਅਤੇ ਪਾਰਟੀ ਲਈ ਸਤਿਕਾਰਯੋਗ ਰਹੇਗਾ !

