ਕਪੂਰਥਲਾ (ਗੌਰਵ ਮੜੀਆ ) ਭੱਠੇ ਵਾਲੇ ਵਲੋਂ ਐਸ ਸੀ ਭਾਈਚਾਰੇ ਦੀ 185 ਕਿੱਲੇ ਜਮੀਨ ਤੇ ਕੀਤੇ ਕਬਜ਼ੇ ਨੂੰ ਆਜ਼ਾਦ ਕਰਵਾਉਣ ਲਈ ਭਾਰਤੀ ਆਮ ਜਨਤਾ ਪਾਰਟੀ ਨੇ 9 ਮਾਰਚ ਨੂੰ ਸ਼ਹਿਰ ਬੰਦ ਦਾ ਐਲਾਨ ਕੀਤਾ ਹੈ ਕੌਮੀ ਪ੍ਰਧਾਨ ਸਤੀਸ਼ ਨਾਹਰ ਨੇ ਐਤਵਾਰ ਨੂੰ ਮੁਹੱਲਾ ਨਰੋਤਮ ਵਿਹਾਰ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਾਫੀ ਅਰਸੇ ਤੋਂ ਸਾਡੇ ਵਲੋਂ ਜਿਲਾ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ
ਕਿ ਭੱਠੇ ਵਾਲੇ ਵਲੋਂ ਐਸ ਸੀ ਭਾਈਚਾਰੇ ਦੀ 185 ਕਿੱਲੇ ਜਮੀਨ ਤੇ ਕੀਤੇ ਕਬਜ਼ੇ ਨੂੰ ਆਜ਼ਾਦ ਕਰਵਾਇਆ ਜਾਵੇ ਪ੍ਰੰਤੂ ਹਜੇ ਤੱਕ ਸਿਵਾਏ ਭਰੋਸੇ ਦੇ ਪ੍ਰਸਾਸ਼ਨ ਨੇ ਸਾਨੂੰ ਹੋਰ ਕੁਝ ਨਹੀਂ ਦਿੱਤਾ ਤੇ ਅੱਜ ਵੀ ਕਬਜ਼ਾ ਭੱਠੇ ਵਾਲੇ ਕੋਲ ਹੀ ਹੈ, ਹਜ਼ਾਰਾਂ ਐਸਸੀ ਪਰਿਵਾਰ ਆਪਣੀ ਜਮੀਨ ਨੂੰ ਤਰਸ ਰਹੇ ਹਨ ਸਾਡੀਆਂ ਮੰਗਾ ਪੁਰੀਆਂ ਨਾ ਹੋਣ ਕਰਕੇ ਸਾਡੀ ਪਾਰਟੀ ਨੇ ਪ੍ਰਸਾਸ਼ਨ ਨੂੰ ਸੁੱਤੀ ਨੀਂਦ ਤੋਂ ਜਗਾਉਣ ਲਈ 9 ਮਾਰਚ ਦਿਨ ਸ਼ਨੀਵਾਰ ਨੂੰ ਕਪੂਰਥਲਾ ਬੰਦ ਦਾ ਐਲਾਨ ਕੀਤਾ ਹੈ ਇਸ ਮੌਕੇ ਬਾਬਾ ਰਾਜ ਸਿੰਘ,ਬਾਬਾ ਹੀਰਾ ਸਿੰਘ,ਲਾਭ ਸਿੰਘ,ਬਲਬੀਰ ਸਿੰਘ, ਸੁਖਦਾਸ ਮਸੀਹ,ਹੈਪੀ, ਦੇਵ,ਨਿਰਮਲ ਸਿੰਘ ਆਦਿ ਹਾਜ਼ਿਰ ਸਨ

