ਕਪੂਰਥਲਾ (ਗੌਰਵ ਮੜੀਆ ): ਸੀਨੀਅਰ ਕਾਂਗਰਸੀ ਆਗੂ ਵਿਜੈ ਛਾਬੜਾ ਨੂੰ ਸ਼ਹਿਰੀ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਆਪਣੀ ਇਸ ਨਿਯੁਕਤੀ ਤੇ ਵਿਜੈ ਛਾਬੜਾ ਨੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਨੇ ਓਹਨਾ ਨੂੰ ਜੋ ਜਿੰਮੇਵਾਰੀ ਸੋਂਪੀ ਹੈ ਉਸ ਉੱਤੇ ਉਹ ਦਿਨ ਰਾਤ ਪਹਿਰਾ ਦਿੰਦੇ ਹੋਏ ਪੁਰੀ ਤਨਦੇਹੀ ਨਾਲ ਸੇਵਾ ਕਰਨਗੇ
ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣਗੇ ਜਿਕਰਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਵਿਜੈ ਛਾਬੜਾ ਸ਼ਹਿਰ ਦੀ ਬਹੁਤ ਹੀ ਮਾਨਯੋਗ ਸ਼ਖਸ਼ੀਅਤ ਹੈ ਕਰੀਬ ਦੋ ਦਹਾਕਿਆਂ ਤੋਂ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਤੇ ਕਾਂਗਰਸ ਪਾਰਟੀ ਚ ਆਪਣੀਆਂ ਬੇਹਤਰੀਨ ਸੇਵਾਵਾਂ ਦੇ ਰਹੇ ਹਨ

