ਭਾਜਪਾ ਦਾ ਸੰਗਠਨ ਪੂਰੇ ਦੇਸ਼ ਦਾ ਸਭ ਤੋਂ ਮਜ਼ਬੂਤ ਸੰਗਠਨ ਹੈ-ਭਾਜਪਾ ਯੁਵਾ ਮੋਰਚਾ
ਫਗਵਾੜਾ(ਗੌਰਵ ਮੜੀਆ )ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਲੋਕੇਸ਼ ਬਾਲੀ ਨੇ ਕਾਂਗਰਸ ਨੂੰ ਪਰਿਵਾਰਵਾਦੀ ਪਾਰਟੀ ਹੋਣ ਦੇ ਨਾਲ ਨਾਲ ਇੱਕ ਦਿਸ਼ਾਹੀਣ ਪਾਰਟੀ ਦੱਸਦਿਆਂ ਕਿਹਾ ਕਿ ਇਹ ਸੱਤਾ ਲਈ ਦੇਸ਼ ਨੂੰ ਵੰਡਣਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਦੇ 10 ਸਾਲ ਭਾਰਤ ਦੇ ਗੌਰਵ,ਗਰੀਬਾਂ ਦੀ ਭਲਾਈ ਅਤੇ ਦੇਸ਼ ਦੀ ਤਰੱਕੀ ਦੇ 10 ਸਾਲ ਦੇ ਕਾਰਨ ਇਸ ਵਾਰ ਚਾਰ ਸੌ ਸੀਟਾਂ ਦੇ ਨਾਲ ਦੇਸ਼ ਵਿੱਚ ਫਿਰ ਤੋਂ ਮੋਦੀ ਸਰਕਾਰ ਬਣੇਗੀ।ਉਨ੍ਹਾਂ ਕਾਂਗਰਸ ਤੇ ਦੋਸ਼ ਲਗਾਉਂਦੇ ਹੋਏ ਇਹ ਦਾਅਵਾ ਕੀਤਾ।ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਲਈ ਉਸ ਪਾਰਟੀ ਦੇ ਵਰਕਰ ਸਭ ਤੋਂ ਅਹਿਮ ਹਿੱਸਾ ਹੁੰਦੇ ਹਨ ਅਤੇ ਭਾਜਪਾ ਦੇ ਵਰਕਰ ਦੇਸ਼ ਦੇ ਹਰ ਘਰ ਤੱਕ ਕਮਲ ਪਹੁੰਚਾਉਣ ਦੇ ਸਮਰੱਥ ਹਨ।
ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲਾਂ ਭਾਜਪਾ ਦੀ ਕੌਮੀ ਕਨਵੈਨਸ਼ਨ ਵਿੱਚ ਦੇਸ਼ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੱਦਾ ਦਿੰਦੇ ਹੋਏ ਅਪੀਲ ਕਰਦੇ ਹੋਏ ਇਸ ਵਾਰ 400 ਦੇ ਪਾਰ ਦਾ ਨਾਅਰਾ ਦਿੱਤਾ।2024 ਚ ਇੱਕ ਵਾਰ ਫਿਰ ਪੰਜਾਬ ਚ 13 ਲੋਕ ਸਭਾ ਸੀਟਾਂ ਤੇ ਜਿੱਤ ਦੀ ਹੈਟ੍ਰਿਕ ਲਗਾ ਕੇ ਮੋਦੀ ਸਰਕਾਰ ਬਣਾਉਣ ਲਈ ਹਰ ਸੀਟ ਤੇ ਕਮਲ ਖਿੜਨਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਕ ਵੰਸ਼ਵਾਦੀ ਅਤੇ ਦਿਸ਼ਾਹੀਣ ਪਾਰਟੀ ਹੈ।ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ ਦੇ ਅੰਦਰ 25 ਕਰੋੜ ਗਰੀਬ ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਪਰ ਚੁੱਕਣ ਦਾ ਕੰਮ ਕੀਤਾ,ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਅਤੇ ਪਖਾਨੇ ਬਣਵਾਏ,ਉੱਜਵਲਾ ਯੋਜਨਾ ਤਹਿਤ ਗੈਸ ਸਿਲੰਡਰ ਦਿੱਤੇ ਗਏ,ਉੱਜਵਲਾ ਯੋਜਨਾ ਤਹਿਤ ਹਰ ਘਰ ਨੂੰ ਬਿਜਲੀ ਦਿੱਤੀ ਗਈ,ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਪੰਜ ਕਿਲੋ ਅਨਾਜ ਮੁਫ਼ਤ ਦਿੱਤਾ ਗਿਆ, 5 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਦਾ ਖਰਚਾ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਚੁੱਕ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਲੜੀ ਤਹਿਤ ਦੇਸ਼ ਭਰ ਦੇ ਹਰੇਕ ਕਿਸਾਨ ਨੂੰ ਕਿਸਾਨ ਸਨਮਾਨ ਨਿਧੀ ਵਜੋਂ 6000 ਰੁਪਏ ਦਿੱਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ 70 ਲੱਖ ਤੋਂ ਵੱਧ ਮਾਵਾਂ ਨੂੰ 450 ਰੁਪਏ ਵਿੱਚ ਗੈਸ ਸਿਲੰਡਰ ਦੇਣ ਦਾ ਕੰਮ ਭਾਜਪਾ ਸਰਕਾਰ ਨੇ ਹਰ ਗਰੀਬ ਨੂੰ ਦੇਣ ਦਾ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਪਾਕਿਸਤਾਨ ਤੋਂ ਦੇਸ਼ ਵਿੱਚ ਦਾਖਲ ਹੋ ਜਾਂਦਾ ਸੀ।ਪੁਲਵਾਮਾ,ਪੁੰਛ ਅਤੇ ਉੜੀ ਚ ਬਹਾਦਰ ਜਵਾਨਾਂ ਤੇ ਅੱਤਵਾਦੀ ਹਮਲੇ ਕਰਦੇ ਸਨ ਪਰ ਪਾਕਿਸਤਾਨ ਨੂੰ ਇਹ ਯਾਦ ਨਹੀਂ ਆਇਆ ਕਿ ਹੁਣ ਭਾਰਤ ਚ ਸਰਕਾਰ ਬਦਲ ਗਈ ਹੈ ਅਤੇ 10 ਦਿਨਾਂ ਦੇ ਅੰਦਰ ਪੀਐਮ ਮੋਦੀ ਨੇ ਸਰਜੀਕਲ ਸਟ੍ਰਾਈਕ ਕਰ ਕੇ ਪਾਕਿਸਤਾਨ ਦੇ ਘਰ ਵਿਚਕ ਘੁਸ ਕੇ ਵੀਰ ਜਵਾਨਾਂ ਦੇ ਬਲੀਦਾਨ ਦਾ ਬਦਲਾ ਲੈਣ ਦਾ ਕੰਮ ਕੀਤਾ।

