ਕਪੂਰਥਲਾ (ਗੌਰਵ ਮੜੀਆ ) ਨਰਿੰਦਰ ਸਿੰਘ ਚੀਮਾ ਸੂਬਾ ਜਨਰਲ ਸਕੱਤਰ, ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਤਰਨ ਤਾਰਨ ਦੇ ਮਸਲੇ ਲਈ ਲੜ੍ਹੇ ਸੰਘਰਸ਼ ਦੀ ਸਦਕਾ ਡਿਪਟੀ ਕਮਿਸ਼ਨਰ, ਤਰਨ ਤਾਰਨ ਵੱਲੋਂ ਕੀਤੀਆਂ 52 ਬਦਲੀਆਂ ਵਿੱਚੋਂ 15+20+7 ਕੁੱਲ 42 ਬਦਲੀਆਂ/ਐਡਜਸਟਮੈਂਟਾਂ ਯੂਨੀਅਨ ਦੀ ਮੰਗ ਅਨੁਸਾਰ ਕਰ ਦਿੱਤੀਆਂ ਗਈਆਂ ਹਨ।
ਜਿਲਾ ਤਰਨ ਤਾਰਨ ਦੇ ਪ੍ਰਧਾਨ ਸ੍ਰੀ ਕਰਵਿੰਦਰ ਸਿੰਘ ਚੀਮਾ ਜੀ ਅਤੇ ਜਨਰਲ ਸਕੱਤਰ ਸ੍ਰੀ ਸ਼ਿਵਕਰਨ ਸਿੰਘ ਚੀਮਾ ਜੀ ਨੇ ਇਸ ਸੰਬੰਧੀ ਸੰਤੁਸ਼ਟੀ ਜਾਹਿਰ ਕੀਤੀ ਹੈ। ਇਸ ਲਈ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਹੜਤਾਲ ਦਾ ਦਿੱਤਾ ਗਿਆ ਐਕਸ਼ਨ ਵਾਪਿਸ ਲਿਆ ਜਾਂਦਾ ਹੈ। ਅੱਜ ਤੋਂ ਮਿਤੀ 16-02-2024 ਤੋਂ ਡੀ.ਸੀ. ਦਫਤਰਾਂ ਵਿੱਚ ਆਮ ਦੀ ਤਰਾਂ ਦਫਤਰੀ ਕੰਮ ਹੋਵੇਗਾ। ਇਸ ਸੰਘਰਸ਼ ਵਿੱਚ ਸਾਥ ਦੇਣ ਵਾਲੇ ਸਾਰੇ ਸੂਬਾ/ਜਿਲਾ ਆਗੂਆਂ ਅਤੇ ਸਾਰੇ ਕਰਮਚਾਰੀਆਂ ਦਾ ਬਹੁਤ-ਬਹੁਤ ਧੰਨਵਾਦ।

