ਰਾਮ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸਾਰੇ ਲੋਕ ਬਹੁਤ ਖੁਸ਼ ਹਨ-ਖੋਜੇਵਾਲ
ਕਪੂਰਥਲਾ(ਗੌਰਵ ਮੜੀਆ ) 22 ਜਨਵਰੀ ਨੂੰ ਅਯੁੱਧਿਆ ਚ ਰਾਮ ਮੰਦਰ ਦੇ ਉਦਘਾਟਨ ਅਤੇ ਰਾਮਲਲਾ ਦੇ ਪ੍ਰਾਣ ਪ੍ਰਤਿਸ਼ਠਾ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਆਪਣੀ ਦੇਖ-ਰੇਖ ਚ ਦੇਸ਼ ਭਰ ਦੇ ਰਾਮ ਭਗਤਾਂ ਨੂੰ ਅਯੁੱਧਿਆ ਦੀ ਯਾਤਰਾ ਕਰਵਾ ਰਹੀ ਹੈ।ਇਸ ਲੜੀ ਚ ਰਾਮ ਦੀ ਪਹਿਲੀ ਰੇਲਗੱਡੀ ਜਲੰਧਰ ਛਾਉਣੀ ਤੋਂ ਸ਼ੁੱਕਰਵਾਰ ਸਵੇਰੇ 8:45 ਵਜੇ ਰੇਲਵੇ ਸਟੇਸ਼ਨ ਤੋਂ ਅਯੁੱਧਿਆ ਲਈ ਰਵਾਨਾ ਹੋਈ।ਇਸ ਟਰੇਨ ਵਿੱਚ ਵਿਰਾਸਤੀ ਸ਼ਹਿਰ ਕਪੂਰਥਲਾ ਦੇ 188 ਰਾਮ ਭਗਤ ਰਾਮ ਲੱਲਾ ਦੇ ਦਰਸ਼ਨਾਂ ਲਈ ਭਾਜਪਾ ਸੋਸ਼ਲ ਮੀਡੀਆ ਸੈੱਲ ਦੇ ਸੂਬਾ ਕੋ ਕਨਵੀਨਰ ਵਿੱਕੀ ਗੁਜਰਾਲ ਦੀ ਅਗਵਾਈ ਹੇਠ ਰਵਾਨਾ ਹੋਏ।

ਜਿਨ੍ਹਾਂ ਦਾ ਪਹਿਲਾਂ ਕਪੂਰਥਲਾ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਤਿਲਕ ਲਗਾ ਕੇ ਸਵਾਗਤ ਕੀਤਾ।ਟਰੇਨ ਦੇ ਰਵਾਨਾ ਹੋਣ ਤੋਂ ਪਹਿਲਾਂ ਅਯੁੱਧਿਆ ਧਾਮ ਜਾਣ ਵਾਲੇ ਯਾਤਰੀਆਂ ਵੱਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ,ਜਿਸ ਕਾਰਨ ਪੂਰਾ ਰੇਲਵੇ ਸਟੇਸ਼ਨ ਸ਼੍ਰੀ ਰਾਮ ਦੇ ਨਾਮ ਵਿੱਚ ਰੰਗ ਗਿਆ।ਉੱਥੇ ਹੀ ਅਯੁੱਧਿਆ ਧਾਮ ਜਾਣ ਦੇ ਲਈ ਪਹੁੰਚੇ ਭਗਤਾਂ ਦੀਆਂ ਅੱਖਾਂ ਵਿੱਚ ਵੀ ਰਾਮ ਲਾਲਾ ਦੇ ਦਰਸ਼ਨਾਂ ਲਈ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲਿਆ।ਸਟੇਸ਼ਨ ਤੇ ਪਹੁੰਚੇ ਯਾਤਰੀਆਂ ਨੇ ਇਕ ਸੁਰ ਚ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਸ ਜਨਮ ਚ ਉਨ੍ਹਾਂ ਨੂੰ ਅਯੁੱਧਿਆ ਧਾਮ ਜਾ ਕੇ ਰਾਮ ਲਾਲਾ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ ਰਾਮ ਮੰਦਰ ਨਿਰਮਾਣ ਦੀ ਖੁਸ਼ੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਦੇਸ਼ ਭਰ ਤੋਂ ਰਾਮ ਭਗਤਾਂ ਨੂੰ ਰਾਮ ਮੰਦਿਰ ਅਯੁੱਧਿਆ ਦੀ ਯਾਤਰਾ ਕਰਵਾ ਰਹੀ ਹੈ।ਭਾਜਪਾ ਵਲੋਂ ਰਾਮ ਭਗਤਾਂ ਲਈ ਹਰ ਜ਼ਿਲ੍ਹੇ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ।ਕੁਝ ਆਗੂ ਬੱਸਾਂ ਰਾਹੀਂ ਲੋਕਾਂ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨਾਂ ਲਈ ਲੈ ਕੇ ਜਾ ਰਹੇ ਹਨ।ਇਸ ਯਾਤਰਾ ਵਿੱਚ ਆਵਾਜਾਈ ਤੋਂ ਲੈ ਕੇ ਅਯੁੱਧਿਆ ਵਿੱਚ ਰਹਿਣ ਅਤੇ ਖਾਣ-ਪੀਣ ਆਦਿ ਦੇ ਪ੍ਰਬੰਧ ਭਾਜਪਾ ਵਿੱਚ ਦੇ ਵਰਕਰ ਰਾਮ ਭਗਤਾਂ ਦਾ ਸਹਿਯੋਗ ਕਰ ਰਹੇ ਹਨ।ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਅਯੁੱਧਿਆ ਲਈ ਰਾਮ ਭਗਤਾਂ ਦੀ ਵਿਸ਼ੇਸ਼ ਰੇਲਗੱਡੀ ਨੂੰ ਰਵਾਨਾ ਕਰਦੇ ਹੋਏ ਖੋਜੇਵਾਲ ਨੇ ਕਿਹਾ ਕਿ ਰਾਮ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸਾਰੇ ਲੋਕ ਬਹੁਤ ਖੁਸ਼ ਹਨ ਅਤੇ ਸਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਕਹਿ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਇਸ ਯਾਤਰਾ ਲਈ ਰੇਲ ਮੰਤਰਾਲੇ ਦਾ ਧੰਨਵਾਦ ਕਰਦੇ ਹਨ।

