ਮਜੂਦਾ ਕਾਂਗਰਸ ਦੇ ਸਰਪੰਚ ਤੇ ਸਾਬਕਾ ਸਰਪੰਚ ਨੇ ਸਾਥੀਆਂ ਸਮੇਤ ਫੜ੍ਹਿਆ ਆਪ ਦਾ ਝਾੜੂ
-ਆਪ ਪੰਜਾਬ ਦੇ ਸੰਯੁਕਤ ਸਕੱਤਰ ਗੁਰਪਾਲ ਸਿੰਘ ਇੰਡੀਅਨ ਨੇ ਕਰਵਾਇਆ ਪਾਰਟੀ ਵਿੱਚ ਸ਼ਾਮਲ, ਕੀਤਾ ਸਵਾਗਤ
-ਕਿਹਾ,ਸੂਬੇ ਵਿੱਚ ਹਰ ਤਬਕੇ ਦੇ ਲੋਕਾਂ ਲਈ ਬਿਨਾਂ ਕੋਈ ਵਿਤਕਰਾ ਕੀਤੇ ਲਾਗੂ ਕੀਤੀਆਂ ਜਾ ਰਹੀਆਂ ਸਕੀਮਾਂ
ਕਪੂਰਥਲਾ(ਗੌਰਵ ਮੜੀਆ )ਆਮ ਆਦਮੀ ਪਾਰਟੀ(ਆਪ)ਪੰਜਾਬ ਵਿੱਚ ਲਗਾਤਾਰ ਮਜ਼ਬੂਤ ਹੋ ਰਹੀ ਹੈ।ਹਰ ਵਰਗ ਦੇ ਲੋਕ ਆਪ ਨੂੰ ਪਸੰਦ ਕਰਦੇ ਹਨ ਅਤੇ ਆਪਣਾ ਸਮਰਥਨ ਦਿੰਦੇ ਹਨ।ਮੰਗਲਵਾਰ ਨੂੰ ਪੰਜਾਬ ਵਿੱਚ ਆਪ ਨੂੰ ਹੋਰ ਵੱਡੀ ਮਜ਼ਬੂਤੀ ਮਿਲੀ,ਜਦੋਂ ਵਿਰਾਸਤੀ ਸ਼ਹਿਰ ਦੇ ਸਿੱਧਵਾਂ ਦੋਨਾਂ ਪਿੰਡ ਦੇ ਇੱਕ ਮਜੂਦਾ ਕਾਂਗਰਸੀ ਸਰਪੰਚ,ਇੱਕ ਸਾਬਕਾ ਸਰਪੰਚ ਤੇ ਪੰਚਾ ਨੇ ਆਪ ਦਾ ਝਾੜੂ ਫੜ੍ਹਿਆ।ਇਸ ਮੌਕੇ ਜਸਵਿੰਦਰ ਸਿੰਘ ਮਜੂਦਾ ਕਾਂਗਰਸੀ ਸਰਪੰਚ, ਕਮਲਜੀਤ ਕੌਰ ਸਾਬਕਾ ਸਰਪੰਚ,ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਸਮਾਜ ਸੇਵਕ ਸੁਖਵਿੰਦਰ ਸਿੰਘ ਨੇਕੀ,ਜਸਵੰਤ ਸਿੰਘ ਪੰਚ,ਸੁਖਪਾਲ ਸਿੰਘ ਪੰਚ,ਮਾਸਟਰ ਵਿਜੈ ਕੁਮਾਰ ਪੰਚ 20 ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਆਪ ਦੇ ਸੂਬਾ ਸੰਯੁਕਤ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚ ਰਸਮੀ ਤੌਰ ਤੇ ਸ਼ਾਮਲ ਕੀਤਾ।ਪਾਰਟੀ ਸ਼ਾਮਲ ਹੋਣ ਵਾਲਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਇਮਾਨਦਾਰ ਮੁੱਖ ਮੰਤਰੀ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ।ਇਸ ਮੌਕੇ ਚੇਅਰਮੈਨ ਇੰਡੀਅਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਗ਼ਰੀਬਾਂ ਅਤੇ ਆਮ ਲੋਕਾਂ ਦੀ ਪਾਰਟੀ ਹੈ।ਇਸ ਪੰਜਾਬ ਦੇ ਹਰ ਵਰਗ ਦੇ ਲੋਕ ਆਪ ਦਾ ਸਮਰਥਨ ਕਰ ਰਹੇ ਹਨ ਅਤੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।ਪੰਜਾਬ ਲਈ ਚੰਗੀ ਸੋਚ ਅਤੇ ਨੀਅਤ ਰੱਖਣ ਵਾਲੇ ਲੋਕਾਂ ਦਾ ਪਾਰਟੀ ਵਿੱਚ ਸਵਾਗਤ ਹੈ।ਇੰਡੀਅਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਸਮਾਜਿਕ ਖੇਤਰ ਵਿੱਚ ਵੀ ਉੱਘਾ ਯੋਗਦਾਨ ਹੈ।
ਅੱਜ ਪੰਜਾਬ ਨੂੰ ਅਜਿਹੇ ਇਮਾਨਦਾਰ ਅਤੇ ਸੰਘਰਸ਼ਸ਼ੀਲ ਲੋਕਾਂ ਦੀ ਬੇਹੱਦ ਜ਼ਰੂਰਤ ਹੈ।ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਬਿੱਟੂ,ਬਲਾਕ ਪ੍ਰਧਾਨ ਗੁਰਮੇਲ ਸਿੰਘ,ਬਲਾਕ ਪ੍ਰਧਾਨ ਸਤਨਾਮ ਸਿੰਘ,ਬਲਾਕ ਪ੍ਰਧਾਨ ਪਿਆਰਾ ਸਿੰਘ,ਬਲਾਕ, ਪ੍ਰਧਾਨ ਪਰਮਜੀਤ ਸਿੰਘ,ਬਲਾਕ ਪ੍ਰਧਾਨ ਅਨਮੋਲ ਕੁਮਾਰ,ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ,ਬਲਾਕ ਪ੍ਰਧਾਨ ਦਲਬੀਰ ਸਿੰਘ ਰਾਣਾ,ਮਨਿਓਰਟੀ ਮੋਰਚਾ ਪੰਜਾਬ ਉਪ ਪ੍ਰਧਾਨ ਬਲਵਿੰਦਰ ਸਿੰਘ,ਸੀਨੀਅਰ ਆਗੂ ਜਗਜੀਵਨ ਸਿੰਘ ਭਿੰਡਰ,ਆਪ ਸੀਨੀਅਰ ਆਗੂ ਪਰਮਜੀਤ ਸਿੰਘ ਕੈਨੇਡਾ,ਬਲਾਕ ਪ੍ਰਭਾਰੀ ਸੁਰਜੀਤ ਸਿੰਘ ਕੰਗ,ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਪਾਲ ਸਿੰਘ ਥਿੰਦ,ਸੀਨੀਅਰ ਆਗੂ ਆਪ ਸੰਜੀਵ ਕੌਂਡਲ,ਯੂਥ ਆਗੂ ਸੁਖਦੇਵ ਸਿੰਘ ਰਿੰਕੂ,ਸੰਦੀਪ ਸਿੰਘ ਅਤੇ ਦਰਜਾ ਬਦਰਜਾ ਆਪ ਆਗੂ ਅਤੇ ਵਰਕਰ ਸ਼ਾਮਿਲ ਸਨ।

