By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਭਾਜਪਾ ਆਗੂਆਂ ਨੇ ਨਵ-ਨਿਯੁਕਤ ਐਸਪੀ-ਡੀ ਸਰਬਜੀਤ ਰਾਏ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਸਨਮਾਨਿਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਭਾਜਪਾ ਆਗੂਆਂ ਨੇ ਨਵ-ਨਿਯੁਕਤ ਐਸਪੀ-ਡੀ ਸਰਬਜੀਤ ਰਾਏ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਸਨਮਾਨਿਤ
JalandharKapurthla

ਭਾਜਪਾ ਆਗੂਆਂ ਨੇ ਨਵ-ਨਿਯੁਕਤ ਐਸਪੀ-ਡੀ ਸਰਬਜੀਤ ਰਾਏ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਸਨਮਾਨਿਤ

Talk Hindustan
Last updated: 2024/02/05 at 10:53 PM
Talk Hindustan
Share
2 Min Read
ਭਾਜਪਾ ਆਗੂਆਂ ਨੇ ਨਵ-ਨਿਯੁਕਤ ਐਸਪੀ-ਡੀ ਸਰਬਜੀਤ ਰਾਏ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਸਨਮਾਨਿਤ
SHARE

ਸਮਾਜ ਨੂੰ ਅਪਰਾਧ ਮੁਕਤ ਬਣਾਉਣ ਲਈ ਭਾਜਪਾ ਪੁਲਿਸ ਦਾ ਕਰੇਗੀ ਸਹਿਯੋਗ-ਖੋਜੇਵਾਲ

ਕਪੂਰਥਲਾ(ਗੌਰਵ ਮੜੀਆ )ਭਾਜਪਾ ਦੇ ਸੀਨੀਅਰ ਆਗੂਆਂ ਦਾ ਇੱਕ ਵਿਸ਼ੇਸ਼ ਵਫ਼ਦ ਸੋਮਵਾਰ ਨੂੰ ਨਵ-ਨਿਯੁਕਤ ਐਸਪੀ-ਡੀ ਸਰਬਜੀਤ ਰਾਏ ਨੂੰ ਮਿਲਿਆ।ਇਸ ਮੌਕੇ ਵਫ਼ਦ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਐਸਪੀ-ਡੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਉਨ੍ਹਾਂਨੇ ਦੇਸ਼ ਅਮਨ,ਕਾਨੂੰਨ ਅਤੇ ਲੋਕ ਹਿੱਤਾਂ ਆਦਿ ਨਾਲ ਸਬੰਧਤ ਕਿਸੇ ਵੀ ਮਿਸ਼ਨ ਵਿੱਚ ਹਿੱਸਾ ਵਿਚ ਸਫਲ ਰਹਿਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ।ਵਫ਼ਦ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਐਸਪੀ-ਡੀ ਸਰਬਜੀਤ ਰਾਏ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਮੁੱਖ ਮਿਸ਼ਨ ਅਮਨ-ਕਾਨੂੰਨ ਦੀ ਵਿਵਸਥਾ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਬਣਾਈ ਰੱਖਣਾ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੈ,

ਕਿਸੇ ਵੀ ਕਿਸਮ ਦੇ ਅਪਰਾਧੀ ਨੂੰ ਸਲਾਖਾਂ ਪਿੱਛੇ ਭੇਜਣਾ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਆਦਿ ਲਈ ਜਨਤਾ ਦੇ ਸਪੱਸ਼ਟ ਅਤੇ ਮਜ਼ਬੂਤ ਸਹਿਯੋਗ ਦੀ ਵੀ ਲੋੜ ਹੈ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਐਸਪੀ-ਡੀ ਨੂੰ ਭਰੋਸਾ ਦਿਵਾਇਆ ਜ਼ਿਲ੍ਹੇ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵੀ ਮੁਹਿੰਮ ਚਲਾਈ ਜਾਵੇਗੀ,ਉਸ ਨੂੰ ਹਰ ਭਾਜਪਾ ਵਰਕਰ ਪੂਰਨ ਸਹਿਯੋਗ ਦੇਵੇਗਾ।ਖੋਜੇਵਾਲ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਪ੍ਰਸਾਸ਼ਨ ਨੂੰ ਪੂਰਾ ਸਹਿਯੋਗ ਦੇਣ।

ਖੋਜੇਵਾਲ ਨੇ ਕਿਹਾ ਕਿ ਕਪੂਰਥਲਾ ਗੁਰੂਆਂ-ਪੀਰਾਂ ਦੀ ਧਰਤੀ ਹੈ ਜਿੱਥੇ ਲੋਕ ਇੱਕ ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਹਨ।ਕਪੂਰਥਲਾ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰਦੇ ਹਨ।ਵਫ਼ਦ ਵਿੱਚ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਮੰਡਲ 2 ਦੇ ਪ੍ਰਧਾਨ ਰਾਕੇਸ਼ ਗੁਪਤਾ,ਕੌਂਸਲਰ ਪ੍ਰਦੀਪ ਸਿੰਘ ਲਵੀ,ਕੁਲਦੀਪ ਸਿੰਘ ਟੋਪੂ,ਦਿਲਬਾਗ ਸਿੰਘ, ਗੁਰਦਿਆਲ ਸਿੰਘ ਠੱਟਾ ਅਤੇ ਰਣਜੀਤ ਸਿੰਘ ਲੰਬੜਦਾਰ ਵੀ ਮੌਜੂਦ ਸਨ।

TAGGED: administration, Political
Share This Article
Facebook Twitter Whatsapp Whatsapp Telegram Copy Link
Share
Previous Article पवनजीत सिंह वालिया अलायंस क्लब इंटरनेशनल के डिस्ट्रिक्ट गवर्नर बने,संदीप कुमार व एन के महेंद्रू  उप-गवर्नर  बने पवनजीत सिंह वालिया अलायंस क्लब इंटरनेशनल के डिस्ट्रिक्ट गवर्नर बने,संदीप कुमार व एन के महेंद्रू उप-गवर्नर बने
Next Article सीएम भगवंत मान का बड़ा ऐलान- अब पंजाब में रजिस्ट्रियों पर NOC की शर्त खत्म सीएम भगवंत मान का बड़ा ऐलान- अब पंजाब में रजिस्ट्रियों पर NOC की शर्त खत्म
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?