ਕਪੂਰਥਲਾ (ਗੌਰਵ ਮੜੀਆ ) : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਅੰਦਰ ਸਥਾਨਕ ਆਸ਼ਰਮ ਢਿੱਲਵਾਂ ਦੇ ਅੰਦਰ ਦੋ ਰੋਜਾ ਅਧਿਆਤਮਿਕ ਪ੍ਰਵਚਨ ਅਤੇ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਦੇ ਦੂਸਰੇ ਦਿਨ ਗੁਰੂਦੇਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸੇਵਕ ਗੁਰਮੁਖ ਵੀਰ ਵਿਸ਼ਨੂੰਦੇਵਾਨੰਦ ਜੀ ਨੇ ਦੱਸਿਆ ਕਿ ਇਹ ਸਾਰਾ ਸੰਸਾਰ ਕਰਮ ਦੇ ਸਿਧਾਂਤ ਦੇ ਅਧੀਨ ਹੈ। ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਦਾ ਨਿਰਮਾਨ ਕੀਤਾ ਅਤੇ ਇਸ ਨੂੰ ਕਰਮ ਦੇ ਅਧਾਰ ਤੇ ਨਿਯਮਾਂ ਵਿਚ ਬੰਨ ਦਿੱਤਾ। ਕਰਮ ਦਾ ਇਹ ਸਿਧਾਂਤ ਕਹਿੰਦਾ ਹੈ ਕਿ ਜੋ ਜੈਸਾ ਕਰੇਗਾ ਵੈਸਾ ਹੀ ਫਲ ਪਵੇਗਾ। ਕਰਮ ਕਰਨ ਦਾ ਚੁਨਾਂਵ ਤਾਂ ਸਾਡਾ ਹੁੰਦਾ ਹੈ ਲੇਕਿਨ ਉਸ ਦਾ ਫਲ ਭੋਗਣ ਦਾ ਚੁਨਾਂਵ ਸਾਡਾ ਨਹੀਂ ਹੈ। ਇਨਸਾਨ ਨੇ ਇਕ ਬਾਰ ਜੋ ਕਰਮ ਕੀਤਾ ਉਸ ਦਾ ਫਲ ਉਸਨੂੰ ਆਪਣੇ ਆਪ ਹੀ ਲੱਭ ਲੈਂਦਾ ਹੈ ਜਿਸ ਪ੍ਰਕਾਰ ਹਜਾਰਾਂ ਹੀ ਗਾਵਾਂ ਦੇ ਵਿੱਚੋਂ ਇਕ ਬਛੜਾ ਆਪਣੀ ਮਾਂ ਨੂੰ ਲੱਭ ਲੈਂਦਾ ਹੈ।

ਇਨਸਾਨ ਆਪਣੇ ਜੀਵਨ ਅੰਦਰ ਅਨੇਕਾਂ ਹੀ ਕਰਮ ਕਰਦਾ ਹੈ, ਕੁਝ ਅੱਛੇ ਕਰਮ ਅਤੇ ਕੁਝ ਬੁਰੇ ਕਰਮ। ਇਹਨਾਂ ਹੀ ਕਰਮਾਂ ਦੇ ਕਰਨ ਜੀਵ ਸਾਰਾ ਜੀਵਨ ਸੁਖ ਅਤੇ ਦੁੱਖ ਦੀ ਚੱਕੀ ਵਿਚ ਪਿਸਦਾ ਹੈ। ਇਹ ਕਰਮ ਚੱਕਰ ਹੀ ਸਾਡੇ ਆਵਾਗ਼ਮਨ ਦਾ ਕਾਰਣ ਬਣਦੇ ਹਨ। ਅਕਸਰ ਲੋਕ ਕਹਿੰਦੇ ਹਨ ਕੇ ਅੱਛੇ ਕਰਮ ਕਰੋ ਕਿਸੇ ਦਾ ਬੁਰਾ ਨਾ ਕਰੋ। ਅੱਛਾ ਕਰੋ ਅੱਛਾ ਪਾਓ। ਲੇਕਿਨ ਜੰਜੀਰ ਚਾਹੇ ਸੋਨੇ ਦੀ ਹੋਵੇ ਚਾਹੇ ਲੋਹੇ ਦੀ। ਉਹ ਕੰਮ ਬੰਧਨ ਦਾ ਹੀ ਕਰਦੀ ਹੈ। ਇਸੇ ਹੀ ਪ੍ਰਕਾਰ ਕਰਮ ਚਾਹੇ ਅੱਛੇ ਹੋਣ ਯਾ ਬੁਰੇ ਉਹ ਬੰਧਨ ਪੈਦਾ ਕਰਦੇ ਹੀ ਹਨ। ਫਿਰ ਕਰਮ ਬੰਧਨ ਤੋਂ ਮੁਕਤੀ ਦਾ ਕਿ ਉਪਾਉ ਹੈ। ਜਿਸ ਪ੍ਰਕਾਰ ਇਕ ਬੀਜ ਨੂੰ ਅਗਨੀ ਵਿਚ ਭੁਨ ਦਿੱਤਾ ਜਾਵੇ ਤਾਂ ਉਹ ਅੰਕੁਰਿਤ ਨਹੀਂ ਹੋ ਸਕਦਾ ਠੀਕ ਇਸੇ ਪ੍ਰਕਾਰ ਸਾਡੇ ਕਰਮ ਬੀਜ ਵੀ ਬ੍ਰਹਮਗਿਆਨ ਦੀ ਅਗਨੀ ਵਿਚ ਜਲ ਜਾਂਦੇ ਹਨ ਫਿਰ ਹੀ ਇਸ ਕਰਮ ਬੰਧਨ ਤੋਂ ਮੁਕਤੀ ਸੰਭਵ ਹੈ।

ਜਦੋਂ ਜੀਵਨ ਵਿਚ ਪੂਰਨ ਗੁਰੂਦੇਵ ਦਾ ਆਗਮਨ ਹੁੰਦਾ ਤਾਂ ਉਹ ਸਾਨੂੰ ਈਸ਼ਵਰ ਦੇ ਜਯੋਤੀ ਸਾਵਰੂਪ ਦਾ ਦਰਸ਼ਨ ਕਰਵਾ ਦਿੰਦੇ ਹਨ। ਗੁਰੂਦੇਵ ਦੀ ਆਗਿਆ ਵਿਚ ਚੱਲਦੇ ਹੋਏ ਇਕ ਸੇਵਕ ਆਪਣੇ ਸਾਰੇ ਕਰਮ ਗਿਆਨ ਅਗਨੀ ਵਿਚ ਸਵਾਹ ਕਰ ਲੈਂਦਾ ਹੈ। ਫਿਰ ਉਹ ਸਦਾ ਸਦਾ ਲਈ ਮੁਕਤੀ ਦਾ ਅਧਿਕਾਰੀ ਹੋ ਜਾਂਦਾ ਹੈ। ਇਸ ਲਈ ਸਾਨੂ ਜਰੂਰਤ ਹੈ ਐਸੇ ਗੁਰੂਦੇਵ ਦੀ ਜੋ ਸਾਨੂ ਈਸ਼ਵਰ ਦਰਸ਼ਨ ਕਰਵਾ ਕੇ ਕਰਮਾਂ ਦੇ ਬੰਧਨ ਤੋਂ ਮੁਕਤ ਕਰਵਾ ਦੇਵੇ। ਸਮਾਗਮ ਦੇ ਦੌਰਾਨ ਗੁਰਮੁਖ ਵੀਰ ਪ੍ਰੇਮ ਸਿੰਘ ਜੀ, ਹਰਿਸ਼ੰਕਰ ਸਿੰਘ ਜੀ, ਤਰੁਨਪ੍ਰੀਤ ਸਿੰਘ ਜੀ ਨੇ ਰਸ ਭਿੰਨਾ ਕੀਰਤਨ ਕਰ ਕੇ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ।

ਸਮਾਗਮ ਦੇ ਅੰਦਰ ਵਿਸ਼ੇਸ਼ ਰੂਪ ਵਿਚ ਵਕੀਲ ਸ਼੍ਰੀ ਹਰਸਿਮਰਨ ਸਿੰਘ ਜੀ ਆਮ ਆਦਮੀ ਪਾਰਟੀ (ਸਪੁੱਤਰ ਸ਼੍ਰੀ ਰਣਜੀਤ ਸਿੰਘ ਰਾਣਾ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਭੁਲੱਥ ), ਸ਼੍ਰੀ ਮਲਕੀਤ ਸਿੰਘ ਜੀ SHO ਢਿੱਲਵਾਂ ), ਸ਼੍ਰੀ ਕੁਲਦੀਪ ਪਾਠਕ ਜੀ (ਚੇਅਰਮੈਨ ਮਾਰਕੀਟ ਕਮੇਟੀ ਢਿੱਲਵਾਂ ), ਸ਼੍ਰੀ ਹੇਮਦੀਪ ਮੰਨਣ ਜੀ RSS ਇੰਚਾਰਜ ਅੰਮ੍ਰਿਤਸਰ ), ਸ਼੍ਰੀ ਬਲਵਿੰਦਰ ਸਿੰਘ ਸਰਪੰਚ ਇਬਰਾਹੀਮਵਾਲ ਅਤੇ ਹੋਰ ਵੀ ਪਤਵੰਤੇ ਸੱਜਣਾ ਨੇ ਪ੍ਰਭੂ ਚਰਨਾਂ ਵਿਚ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੇ ਅੰਤ ਅੰਦਰ ਸੰਸਥਾਨ ਦੇ ਵੱਲੋਂ ਸਵਾਮੀ ਰਣਜੀਤਾ ਨੰਦ ਜੀ ਨੇ ਸਾਰੇ ਪ੍ਰਭੂ ਭਗਤਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਵੀ ਅਟੁੱਟ ਵਾਰਤਾਇਆ ਗਿਆ।

