ਕਪੂਰਥਲਾ(ਗੌਰਵ ਮੜੀਆ )ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਅੰਤ੍ਰਿਮ ਬਜਟ 2024 ਨੂੰ ਨਿਰਾਸ਼ਾਜਨਕ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਾਲ 2024 ਦੇ ਅੰਤਰਿਮ ਬਜਟ ਚ ਕੁਝ ਵੀ ਨਹੀਂ ਹੈ,ਇਹ ਸੁਪਨਿਆਂ ਦਾ ਸੌਦਾਗਰ ਬਜਟ ਹੈ।ਬਜਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਇੰਡੀਅਨ ਨੇ ਕਿਹਾ ਕਿ ਲੋਕ ਸੌਂਦੇ ਹੋਏ ਸੁਪਨੇ ਦੇਖਦੇ ਹਨ ਅਤੇ ਜਦੋਂ ਨੀਂਦ ਚੋਂ ਜਾਗਦੇ ਹਨ ਤਾਂ ਕੁਝ ਵੀ ਸੱਚ ਨਹੀਂ ਹੁੰਦਾ।ਇਸੇ ਤਰਾਂ ਐਨਡੀਏ ਦਾ ਬਜਟ ਹੈ।ਇੰਡੀਅਨ ਨੇ ਕਿਹਾ ਕਿ ਇਹ ਬਜਟ ਰਿਕਾਰਡ ਸਭ ਤੋਂ ਛੋਟੇ ਭਾਸ਼ਣਾਂ ਵਿੱਚੋਂ ਇੱਕ ਸੀ।ਉਨ੍ਹਾਂ ਕਿਹਾ ਕਿ ਬਜਟ ਚੋਂ ਕੁਝ ਵੀ ਸਾਹਮਣੇ ਨਹੀਂ ਆਇਆ ਅਤੇ ਆਮ ਵਾਂਗ ਬਹੁਤ ਬਿਆਨਬਾਜ਼ੀ ਕੀਤੀ ਗਈ।
ਕੁਲ ਮਿਲਾ ਕੇ ਦੇਸ਼ ਦੀ ਜਨਤਾ ਨੂੰ ਸਬਜਬਾਗ ਦਿਖਾਇਆ ਗਿਆ।ਉਨ੍ਹਾਂ ਕਿਹਾ ਕਿ ਇਹ ਇੱਕ ਵੋਟ-ਆਨ-ਅਕਾਊਂਟ ਬਜਟ ਹੈ,ਜਿਸ ਦਾ ਇੱਕੋ ਇੱਕ ਮਕਸਦ ਸਰਕਾਰ ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਸਹੀ ਵਿੱਤੀ ਸਥਿਤੀ ਬਣਾਈ ਰੱਖਣਾ ਹੈ।ਇੰਡੀਅਨ ਨੇ ਕਿਹਾ ਕਿ ਚਿੰਤਾ ਦਾ ਵਿਸ਼ਾ ਇਹ ਹੈ ਕਿ 18 ਲੱਖ ਕਰੋੜ ਰੁਪਏ ਦਾ ਬਜਟ ਘਾਟਾ ਹੈ।ਇਸਦਾ ਮਤਲਬ ਹੈ ਕਿ ਸਰਕਾਰ ਆਪਣੇ ਖਰਚੇ ਲਈ ਕਰਜ਼ਾ ਲੈ ਰਹੀ ਹੈ ਜੋ ਅਗਲੇ ਸਾਲ ਹੋਰ ਵਧਣ ਵਾਲਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗਰੀਬੀ ਦੇ ਪੱਧਰ ਤੋਂ ਉੱਪਰ ਉੱਠੇ ਸਨ,ਉਹ ਫਿਰ ਤੋਂ ਗਰੀਬੀ ਦੇ ਪੱਧਰ ਤੋਂ ਹੇਠਾਂ ਆ ਗਏ ਹਨ।ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਬਜਟ ਵਿਚ ਹਨ।ਗਰੀਬੀ,ਬੇਰੁਜ਼ਗਾਰੀ ਅਤੇ ਮਹਿੰਗਾਈ ਵਧ ਰਹੀ ਹੈ,ਇਸ ਨੂੰ ਧਿਆਨ ਵਿਚ ਰੱਖ ਕੇ ਬਜਟ ਪੇਸ਼ ਹੋਣਾ ਚਾਹੀਦਾ ਸੀ।

