ਕਪੂਰਥਲਾ( ਗੌਰਵ ਮੜੀਆ )ਥਾਣਾ ਸਿਟੀ ਕਪੂਰਥਲਾ ਦੇ ਨਵ ਨਿਯੁਕਤ ਐਸ ਐਚ ਓ ਸੰਜੀਵਨ ਸਿੰਘ ਨੂੰ ਗੁਲਦਸਤਾ ਦੇਕੇ ਅਤੇ ਸਰੋਪਾ ਪਾ ਕੇ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਬੀਜੇਪੀ ਐਸ ਸੀ ਮੋਰਚਾ ਪੰਜਾਬ ਦੇ ਉਪ ਪ੍ਰਧਾਨ ਨਿਰਮਲ ਨਾਹਰ,

ਬੀਜੇਪੀ ਐਸ ਸੀ ਮੋਰਚਾ ਪੰਜਾਬ ਦੇ ਬੁਲਾਰੇ ਸਰਦਾਰ ਮੋਹਿੰਦਰ ਸਿੰਘ ਬਲੇਰ, ਸਾਬਕਾ ਜਰਨਲ ਸਕੱਤਰ ਐਸ ਸੀ ਮੋਰਚਾ ਨਰਿੰਦਰ ਸਿੰਘ ਬੂਹ ਸਾਬਕਾ ਮੀਤ ਪ੍ਰਧਾਨ ਜ਼ਿਲਾ ਕਪੂਰਥਲਾ ਐਸ ਸੀ ਮੋਰਚਾ ਬੀਬੀ ਮਨਜੀਤ ਕੌਰ ਬੀਬੀ ਰਾਣੀ,ਡਾ ਪਰਮਜੀਤ ਸਿੰਘ ਸ਼ਹਿਰੀਆਂ ਮੁਹੱਲਾ ਅਤੇ ਐਸ ਸੀ ਮੋਰਚਾ ਦੇ ਕਈ ਆਗੂ ਸ਼ਾਮਿਲ ਸਨ

