By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਮਾਨ ਸਰਕਾਰ ਨੇ ਲਾਲ ਫੀਤਾਸ਼ਾਹੀ ਦੀ ਤਲਵਾਰ ਹਟਾ ਕੇ ਵਪਾਰੀਆਂ ਲਈ ਖੋਲ੍ਹਿਆ ਰਾਹਤਾਂ ਦਾ ਪਿਟਾਰਾ : ਬੰਦੇਸ਼ਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Punjab > ਮਾਨ ਸਰਕਾਰ ਨੇ ਲਾਲ ਫੀਤਾਸ਼ਾਹੀ ਦੀ ਤਲਵਾਰ ਹਟਾ ਕੇ ਵਪਾਰੀਆਂ ਲਈ ਖੋਲ੍ਹਿਆ ਰਾਹਤਾਂ ਦਾ ਪਿਟਾਰਾ : ਬੰਦੇਸ਼ਾ
PunjabAmritsar

ਮਾਨ ਸਰਕਾਰ ਨੇ ਲਾਲ ਫੀਤਾਸ਼ਾਹੀ ਦੀ ਤਲਵਾਰ ਹਟਾ ਕੇ ਵਪਾਰੀਆਂ ਲਈ ਖੋਲ੍ਹਿਆ ਰਾਹਤਾਂ ਦਾ ਪਿਟਾਰਾ : ਬੰਦੇਸ਼ਾ

Talk Hindustan
Last updated: 2024/01/31 at 8:02 PM
Talk Hindustan
Share
4 Min Read
ਮਾਨ ਸਰਕਾਰ ਨੇ ਲਾਲ ਫੀਤਾਸ਼ਾਹੀ ਦੀ ਤਲਵਾਰ ਹਟਾ ਕੇ ਵਪਾਰੀਆਂ ਲਈ ਖੋਲ੍ਹਿਆ ਰਾਹਤਾਂ ਦਾ ਪਿਟਾਰਾ : ਬੰਦੇਸ਼ਾ
SHARE
ਅੰਮ੍ਰਿਤਸਰ,31 ਜਨਵਰੀ :  ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਸੂਬਾਈ ਮੈਂਬਰ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾਈ ਸਪੋਕਸਪਰਸਨ ਜਸਕਰਣ ਬੰਦੇਸ਼ਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ- ਭਾਜਪਾ ਦੀਆਂ ਸਾਬਕਾ ਸਰਕਾਰਾਂ ਵਲੋਂ ਨਸ਼ਿਆਂ, ਗੈਂਗਸਟਰ ਸਮੇਤ ਹੋਰਨਾਂ ਸਮਾਜਿਕ ਅਲਾਮਤਾਂ ਨੂੰ ਕਥਿਤ ਸ਼ਹਿ ਦੇਣ ਵਾਲੀਆਂ ਬੜੀ ਬੇਕਿਰਕੀ ਨਾਲ ਨੀਤੀਆਂ ਨੂੰ ਲਾਗੂ ਕਰਕੇ ਧਰਾਤਲ ਤੇ ਧਕੇਲੇ ਗਏ ਸਦੀਆਂ ਤੋਂ ਸੋਨੇ ਦੀ ਚਿੜ੍ਹੀ ਕਹਾਉਂਦੇ ਰਹੇ ਪੰਜਾਬ ਦੀ ਮੁੜ ਸਮਾਜਿਕ, ਸਭਿਆਚਾਰਿਕ, ਵਪਾਰ ,ਰੁਜ਼ਗਾਰ, ਚਹੁੰਮੁਖੀ ਵਿਕਾਸ,ਆਰਥਿਕ ਤੇ ਰਾਜਸੀ ਪੱਖੋਂ ਸਿਹਤਮੰਦ ਰੰਗਲੇ ਪੰਜਾਬ ਦੀ ਸਿਰਜਣਾ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਸੂਬਾ ਸਰਕਾਰ ਨੇ ਖੇਤੀ ਵਿਕਾਸ ਤੇ ਪਬਲਿਕ ਸੈਕਟਰ ਸੇਵਾਵਾਂ ਦੇ ਨਾਲ ਰੁਜ਼ਗਾਰ ਤੇ ਸਵੈ – ਰੁਜ਼ਗਾਰ ਦੇ ਵੱਡੇ ਸ੍ਰੋਤ ਵਪਾਰ ਦੇ ਵਿਕਾਸ ਚ ਅੜਿੱਕਾ ਪਾਉਂਦੀ ਬੇਲੋੜੀ ਲਟਕਦੀ ਲਾਲ ਫੀਤਾਸ਼ਾਹੀ ਦੀ ਤਲਵਾਰ ਹਟਾ ਕੇ ਵਾਪਰੀਆਂ ਨੂੰ ਰਾਹਤਾਂ ਦੇ ਖੁੱਲ੍ਹੇ ਗੱਫੇ ਤੇ ਸਹੂਲਤਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ,
ਜਿਸ ਤਹਿਤ ਬਕਾਇਆ ਟੈਕਸਾਂ ਦੀ ਅਦਾਇਗੀ ਦਾ ਸਾਹਮਣਾ ਕਰ ਰਹੇ 1 ਲੱਖ ਤੋਂ ਇੱਕ ਕਰੋੜ ਰੁਪਏ ਦੇ 60 ਹਜ਼ਾਰ ਦੇ ਕਰੀਬ ਕਾਰੋਬਾਰੀ 31 ਮਾਰਚ ਤੱਕ ਵਨ ਟਾਈਮ ਸੈਟਲਮੈਂਟ ( ਇੱਕ ਮੁਸ਼ਤ) ਸਕੀਮ ਦਾ 50 ਫ਼ੀਸਦੀ ਟੈਕਸ ਛੋਟ ਅਤੇ ਇਸ ਛੋਟ ਤੋਂ ਬਾਅਦ ਬਚਦੀ ਰਕਮ ਤੇ 100 ਫ਼ੀਸਦ ਜੁਰਮਾਨੇ ਤੇ ਵਿਆਜ਼ ਦੀ ਛੋਟ ਦਾ ਵੀ ਲਾਭ ਉਠਾਉਣ ਦੇ ਬਿਨਾ ਝਿਜਕ ਸਮਰੱਥ ਹੋਣਗੇ। ਗੱਲਬਾਤ ਦੌਰਾਨ ਸੂਬਾਈ ਬੁਲਾਰੇ ਨੇ ਇਹ ਵੀ ਦਾਅਵਾ ਕੀਤਾ ਸੂਬਾ ਮਾਨ ਸਰਕਾਰ ਵਲੋਂ ਵਪਾਰ ਤੇ ਸਵੈ ਰੁਜ਼ਗਾਰ ਸਿਰਜਣ ਲਈ ਸ਼ਿੱਦਤ ਨਾਲ ਲਾਗੂ ਕੀਤੀ ਗਈ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਮੁਕਤ ਯੋਜਨਾਬੰਦੀ ਦਾ ਸਾਜ਼ਗਾਰ ਨਤੀਜਾ ਹੈ ਕਿ ਜਿਥੇ ਬਹੁ ਮੈਗਾ ਕੰਪਨੀਆਂ ਵਲੋਂ 50 ਲੱਖ ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨਾਲ ਆਪਣੇ ਆਪਣੇ ਪ੍ਰੋਜੈਕਟਾਂ ਤੇ ਕੰਮ ਕਰਨ ਦੀ ਪ੍ਰਕ੍ਰਿਆ ਆਰੰਭ ਦਿੱਤੀ ਹੈ,
ਉਥੇ ਇੱਕ ਖਿੜਕੀ ਤੇ ਨਵੇਂ ਵਪਾਰ ਲਈ ਜ਼ਮੀਨ ਦੀ ਵਰਤੋਂ ਤਬਦੀਲੀ, ਬਿਲਡਿੰਗ ਪਲਾਨ ਦੀ ਮਨਜ਼ੂਰੀ , ਐਨ ਓ ਸੀ ਅਤੇ ਲਾਇਸੈਂਸ ਆਦਿ ਸਹੂਲਤਾਂ ਰਾਇਟ ਟੁ ਬਿਜ਼ਨੈਸ ਐਕਟ ਜ਼ਿਲ੍ਹਾ ਪੱਧਰ ਤੇ ਮਜ਼ਬੂਤ ਤੇ ਸਮਾਂਬੱਧ ਸੇਵਾਵਾਂ ਮੁੱਹਈਆ ਕਰਨ ਲਈ ਚੁੱਕੇ ਸਰਕਾਰੀ ਕਦਮ ਦੇ ਮੱਦੇਨਜ਼ਰ ਪੰਜਾਬ ਦੇ 50 ਕਰੋੜ ਰੁਪਏ ਤੱਕ ਲਈ ਛੋਟੇ ਵੱਡੇ ਵਪਾਰੀ ਆਪਣੇ ਨਵੇਂ ਵਪਾਰ/ਉਦਯੋਗ ਸਥਾਪਿਤ ਕਰਨ ਲਈ ਖੁੱਲ੍ਹੇ ਦਿਲ ਨਾਲ ਅੱਗੇ ਆ ਰਹੇ ਅਤੇ ਅਜਿਹੇ ਨਵੇਂ ਵਪਾਰ ਲਈ ਬੈਂਕਾਂ ਚੋ ਲੋੜੀਂਦੇ ਕਰਜ਼ੇ ਦਿਵਾਉਣ ਲਈ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਏਂਜਸੀਆਂ ਆਪਣੀ ਬਣਦੀ ਭੂਮਿਕਾ ਨਿਭਾਅ ਰਹੀਆਂ ਹਨ। ਜਿਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਪ੍ਰਸ਼ਾਸ਼ਨ ਵਲੋਂ ਸਵੈ ਰੁਜ਼ਗਾਰ ਹਿੱਤ 85.5 ਕਰੋੜ ਰੁਪਏ ਪੂੰਜੀ ਨਿਵੇਸ਼ ਦੀ ਲਾਗਤ ਨਾਲ 8 ਨਵੀਆਂ ਉਦਯੋਗਿਕ ਇਕਾਈਆਂ ਦੀ ਸਥਾਪਨਾ ਲਈ ਬੀਤੇ ਕੱਲ੍ਹ ਰਸਮੀ ਪ੍ਰਵਾਨਗੀ ਦਿੱਤੀ ਗਈ ਹੈ,
ਜੋ ਸਵਾਗਤਯੋਗ ਹੈ ਤੇ ਨਵੇਂ ਯੂਨਿਟਾਂ ਤੋਂ 415 ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ । ਉਹਨਾਂ ਨੇ ਕਿਹਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਤੇ ਖੇਡਾਂ ਦਾ ਮਾਣਮੱਤਾ ਕੇਂਦਰ ਬਿੰਦੂ ਹੋਣ ਕਾਰਣ ਪੜ੍ਹੇ ਲਿਖੇ ਤੇ ਸਕਿਲਡ ਵਿਅਕਤੀ ਸਵੈ ਰੁਜ਼ਗਾਰ ਲਈ ਰਾਇਟ ਟੁ ਬਿਜ਼ਨੈਸ ਐਕਟ ਤਹਿਤ ਐਗਰੋ ਅਧਾਰਿਤ ਤੇ ਖੇਡਾਂ ਦਾ ਸਮਾਨ ਤੇ ਵਸਤਾਂ ਤਿਆਰ ਕਰਨ ਹਿੱਤ ਉਤਪਾਦਨ ਯੂਨਿਟ ਲਗਾਉਣ ਲਈ ਅੱਗੇ ਆਉਣ, ਕਿਉਕਿ ਉਤਪਾਦਨ ਵਸਤਾਂ ਦਾ ਬਾਜ਼ਾਰੀ ਵਪਾਰ ਤੇ ਮਨੁੱਖੀ ਕਿਰਤ ਦੀ ਵੀ ਕੋਈ ਦਿੱਕਤ ਨਹੀਂ ਹੈ। ਉਹਨਾਂ ਨੇ ਕੇਂਦਰੀ ਮੋਦੀ ਸਰਕਾਰ ਦੀ ਘੇਰਾਬੰਦੀ ਕੀਤੀ ਅਤੇ ਕਿਹਾ ਕਿ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਬਰਕਰਾਰ ਰੱਖਦਿਆਂ ਪੰਜਾਬ ਦੇ ਵਿਕਾਸ ਚ ਵੱਡੀ ਰੁਕਾਵਟ ਪਾਉਂਦਿਆਂ 58000 ਕਰੋੜ ਰੁਪਏ ਦੇ ਹੱਕੀ ਫੰਡ ਜਾਰੀ ਕਰਨ ਚ ਤਕਲੀਫ ਮਹਿਸੂਸ ਕਰ ਰਹੀ ਹੈ। ਇਹਨਾਂ ਫੰਡਾਂ ਚ ਪਿਛਲੇ ਚਾਰ ਹਾੜ੍ਹੀ – ਸਾਉਣੀ ਸੀਜ਼ਨ ਚ ਕਣਕ – ਝੋਨੇ ਤੋਂ ਬਣਦੇ 3600 ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ,600 ਕਰੋੜ ਰੁਪਏ ਕੌਮੀ ਸਿਹਤ ਮਿਸ਼ਨ ਅਤੇ 1600 ਕਰੋੜ ਰੁਪਏ ਦੇ ਐਸ ਸੀ ਏ ਫੰਡ ਸ਼ਾਮਿਲ ਹਨ।
TAGGED: administration, Political
Share This Article
Facebook Twitter Whatsapp Whatsapp Telegram Copy Link
Share
Previous Article कमिश्नरेट पुलिस ने दो नशा तस्करों को 60 ग्राम हेरोइन के साथ गिरफ्तार किया कमिश्नरेट पुलिस ने दो नशा तस्करों को 60 ग्राम हेरोइन के साथ गिरफ्तार किया
Next Article कैबिनेट मंत्री द्वारा फोलड़ीवाल में सेंट्रल बैंक ऑफ इंडिया की 50वीं शाखा का उद्घाटन कैबिनेट मंत्री द्वारा फोलड़ीवाल में सेंट्रल बैंक ऑफ इंडिया की 50वीं शाखा का उद्घाटन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?