ਸ੍ਰੀ ਹਰਗੋਬਿੰਦਪੁਰ ਸਾਹਿਬ (ਬਟਾਲਾ), 31 ਜਨਵਰੀ : ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੀ ਅਗਵਾਈ ਹੇਠ ਉਨਾਂ ਦੀ ਧਰਮਪਤਨੀ ਡਾਕਟਰ ਸਮਿਤੀ ਥਾਪਾ ਵੱਲੋ ‘ ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ ਤੀਸਰੀ ਬੱਸ ਹਰੀ ਝੰਡੀ ਵਿਖਾ ਕੇ ਰਵਾਨਾ ਕੀਤੀ ਗਈ। ਇਹ ਬੱਸ ਰਾਹੀਂ ਸ਼ਰਧਾਲੂਆਂ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।

ਇਸ ਮੌਕੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਬਹੁਤ ਇੱਛਾ ਸੀ ਕਿ ਉਹ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਣ। ਅੱਜ ਉਨਾਂ ਦੀ ਇਹ ਇੱਛਾ ਸਰਕਾਰ ਨੇ ਪੂਰੀ ਕੀਤੀ ਹੈ।ਇਸ ਮੌਕੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਧਰਮਪਤਨੀ ਡਾਕਟਰ ਸਮਿਤੀ ਥਾਪਾ ਨੇ ਕਿਹਾ ਕਿ‘ ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਤਹਿਤ ਸ਼ਰਧਾਲੂਆਂ ਨੂੰ ਵੱਖ ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ

ਅਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਉਹ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੇ ਹਨ।ਇਸ ਮੌਕੇ ਬੀਡੀਪੀਓ ਗੁਰਪ੍ਰੀਤ ਸਿੰਘ, ਡਾਕਟਰ ਰਮਨੀਤ ਕੌਰ ਸੈਣੀ, ਪੀਏ ਸੁਖਦੇਵ ਸਿੰਘ ਰੋਮੀ, ਪੰਚਾਇਤ ਸੈਕਟਰੀ ਹੀਰਾ ਸਿੰਘ, ਜਸਵਿੰਦਰ ਕੁਮਾਰ ਰੋਕੀ, ਨਰਿੰਦਰ ਸਿੰਘ ਮਿੱਠੂ ਭਰਥ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਸੀਨੀਅਰ ਆਗੂ ਰਣਧੀਰ ਸਿੰਘ, ਬਲਾਕ ਪ੍ਰਧਾਨ ਡਾਕਟਰ ਨਰਿੰਦਰ ਸਿੰਘ ਬੱਬੂ, ਬਲਾਕ ਪ੍ਰਧਾਨ ਜਸਬੀਰ ਸਿੰਘ ਨਾਗਰਾ, ਸੁਰਜੀਤ ਸਿੰਘ ਭਿੰਡਰ, ਮੁਖਤਾਰ ਸਿੰਘ ਬੋਝਾ, ਸੁਖਦੇਵ ਸਿੰਘ ਸੁੱਖੋਵਾਲ ਆਦਿ ਹਾਜ਼ਰ ਸਨ।

