ਕਪੂਰਥਲਾ(ਗੌਰਵ ਮੜੀਆ )ਭਗਵਾਨ ਸ੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਦੇ ਸਬੰਧ ਵਿੱਚ ਅਯੁੱਧਿਆ ਵਿਖੇ ਕੀਤੀ ਗਈ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿਚ ਵਿਰਾਸਤੀ ਸ਼ਹਿਰ ਕਪੂਰਥਲਾ ਵਿਖੇ ਵੱਖ-ਵੱਖ ਥਾਵਾਂ ਤੇ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੋਵਾਲ ਦੀ ਅਗਵਾਈ ਹੇਠ ਸ਼ਮੂਲੀਅਤ ਕਰਕੇ । ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਲਿਆ।ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸਮੂਹ ਦੇਸ਼ ਵਾਸੀਆਂ ਨੂੰ ਵਿਸ਼ਾਲ ਸ਼੍ਰੀ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੀ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।
ਅੱਜ, ਇਹ ਸੁਨਹਿਰੀ ਦਿਨ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਬਹੁਤ ਖੁਸ਼ੀਆਂ ਲੈ ਕੇ ਆਇਆ ਹੈ। 500 ਸਾਲਾਂ ਦੇ ਲੰਬੇ ਸੰਘਰਸ਼ ਅਤੇ ਬਹੁਤ ਸਾਰੇ ਰਾਮ ਭਗਤਾਂ ਦੇ ਬਲਿਦਾਨਾਂ ਤੋਂ ਬਾਅਦ,ਇਸ ਵਿਸ਼ਾਲ ਅਤੇ ਇਲਾਹੀ ਮਹੋਉਤਸਵ ਦੇ ਗਵਾਹ ਬਣ ਕੇ ਅਸੀਂ ਬਹੁਤ ਖੁਸ਼ ਅਤੇ ਅਨੰਦਿਤ ਹਾਂ।ਰਾਮ ਸਭ ਦੇ ਹਨ,ਰਾਮ ਕੰਨ ਕੰਨ ਵਿਚ ਹਨ।ਇਸ ਸ਼ੁਭ ਮੌਕੇ ਤੇ ਚਾਰੇ ਪਾਸੇ ਖੁਸ਼ੀ,ਉਤਸ਼ਾਹ ਅਤੇ ਉਮੰਗ ਹੈ,ਪੂਰੀ ਦੁਨੀਆ ਚ ਇਕ ਵੱਖਰੀ ਲਹਿਰ ਅਤੇ ਉਮੰਗ ਹੈ।.

ਉਨ੍ਹਾਂ ਇਸ ਮੌਕੇ ਤੇ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਦੇ ਨਾਲ ਨਾਲ ਵਿਸ਼ਵ ਭਰ ਵਿੱਚ ਵਸਦੇ ਸਮੂਹ ਸਨਾਤਨੀਆਂ ਦੇ ਭਲੇ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਕਾਰ ਸੇਵਕਾਂ ਦੇ ਬਲਿਦਾਨ,ਅਨੇਕ ਸੰਤਾਂ ਦੀ ਤਪੱਸਿਆ,ਕਰੋੜਾਂ ਸਨਾਤਨੀਆਂ ਦੀ ਉਡੀਕ ਅਤੇ ਦੇਸ਼ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜਬੂਤ ਇੱਛਾਸ਼ਕਤੀ ਦੇ ਪ੍ਰਣਾਮ ਸਵਰੂਪ ਅੱਜ ਅਯੁੱਧਿਆ ਪੁਰੀ ਵਿੱਚ ਭਗਵਾਨ ਸ਼੍ਰੀ ਰਾਮ ਆਪਣੇ ਬ੍ਰਹਮ ਅਤੇ ਵਿਸ਼ਾਲ ਮੰਦਰ ਵਿੱਚ ਸਥਾਪਤ ਹੋਏ ਹਨ।ਖੋਜੇਵਾਲ ਨੇ ਕਿਹਾ ਕਿ ਪਲ,ਜਿਸ ਸ਼ਮੇ ਅਤੇ ਦਿਨ ਦੀ ਲੰਬੇ ਸਮੇਂ ਤੋਂ ਉਡੀਕ ਸੀ। ਸਾਲਾਂ ਦੀ ਉਡੀਕ,ਸਾਲਾਂ ਤੋਂ ਇੰਤਜਾਰ ਸੀ ਉਹ ਖਤਮ ਹੋ ਗਿਆ ਹੈ।

ਭਗਵਾਨ ਰਾਮ ਆਪਣੀ ਜਨਮ ਭੂਮੀ ਤੇ ਬਿਰਾਜਮਾਨ ਹੋ ਗਏ ਹਨ।ਅੱਜ ਅਜਿਹਾ ਦਿਨ ਹੈ ਜਿਸ ਦੀ ਹਰ ਰਾਮ ਭਗਤ ਨੂੰ ਉਡੀਕ ਸੀ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ,ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਸੁੰਦਰ ਅਗਰਵਾਲ, ਜ਼ਿਲਾ ਮੀਤ ਪ੍ਰਧਾਨ ਅਸ਼ਵਨੀ ਤੁਲੀ,ਆਈ.ਟੀ.ਸੈੱਲ ਦੇ ਜ਼ਿਲਾ ਪ੍ਰਧਾਨ ਅਨੀਸ਼ ਅਗਰਵਾਲ,ਯੁਵਾ ਭਾਜਪਾ ਜ਼ਿਲਾ ਪ੍ਰਧਾਨ ਸੰਨੀ ਬੈਂਸ,ਐੱਸ.ਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ ਆਦਿ ਹਾਜ਼ਰ ਸਨ।

