ਕਪੂਰਥਲਾ ( ਗੌਰਵ ਮੜੀਆ ) ਅੰਬੇਦਕਰ ਸੰਘਰਸ਼ ਪਾਰਟੀ ਪੰਜਾਬ ਵੱਲੋਂ ਮੀਟਿੰਗ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੋਰਾਨ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਦਰਖਾਸਤਾਂ ਦੀ ਪੈਰਵੀ ਕਰਨ ਲਈ ਇਕ ਮੰਗ ਪੱਤਰ ਡੀ.ਐਸ.ਪੀ. ਗੁਰਮੀਤ ਸਿੰਘ ਨੂੰ ਦਿੱਤਾ ਗਿਆ ਇਸ ਮੌਕੇ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਦੱਬੇ ਕੁਚਲੇ ਲੋਕਾਂ ਦੇ ਥਾਣੇ ਕਚਿਹਰੀਆਂ ਦੇ ਪਹਿਲ ਦੇ ਅਧਾਰ ਤੇ ਕੰਮ ਹੋਣਗੇ ਪਰ ਲੋਕ ਇਨਸਾਫ ਲਈ ਥਾਣਿਆਂ ਤੇ ਕਚਿਹਰੀ ਵਿੱਚ ਚਕੱਰ ਕੱਢ ਰਹੇ ਹਨ।
ਅਤੇ ਸਰਕਾਰੀ ਕਰਮਚਾਰੀਆਂ ਵਲੋਂ ਓਹਨਾ ਨੂੰ ਦਫਤਰਾਂ ਦੇ ਚੱਕਰ ਤੇ ਚੱਕਰ ਲਗਾਏ ਜਾ ਰਹੇ ਹਨ ਔਜਲਾ ਨੇ ਕਿਹਾ ਕਿ ਅੰਬੇਦਕਰ ਸੰਘਰਸ਼ ਪਾਰਟੀ ਹਰ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਵਕਤ ਤਿਆਰ ਹੈ। ਜੇਕਰ ਥਾਣਿਆਂ ਵਿਚ ਇਨਸਾਫ ਨਹੀਂ ਮਿਲਦਾ ਤਾਂ ਮਜਬੂਰਨ ਅੰਬੇਦਕਰ ਸੰਘਰਸ਼ ਪਾਰਟੀ ਨੂੰ ਸੰਘਰਸ਼ ਕਰਨਾ ਪਵੇਗਾ ਇਸ ਮੌਕੇ ਦੀਪਾ, ਪ੍ਰਦੀਪ, ਹਰਵਿੰਦਰ, ਕਰਮਜੀਤ, ਜਿੰਦਰ, ਵਿੱਕੀ ਆਦਿ ਹਾਜਰ ਹਨ।

