By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਤਲ, ਲੁੱਟਾਂ ਖੋਹਾਂ, ਵਹੀਕਲ ਖੋਹ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ 02 ਨੌਜਵਾਨ ਨਜਾਇਜ ਹਥਿਆਰਾਂ, ਖੋਹ ਕੀਤੀ ਕਾਰ ਸਮੇਤ ਕਾਬੂ।
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਤਲ, ਲੁੱਟਾਂ ਖੋਹਾਂ, ਵਹੀਕਲ ਖੋਹ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ 02 ਨੌਜਵਾਨ ਨਜਾਇਜ ਹਥਿਆਰਾਂ, ਖੋਹ ਕੀਤੀ ਕਾਰ ਸਮੇਤ ਕਾਬੂ।
JalandharKapurthla

ਕਤਲ, ਲੁੱਟਾਂ ਖੋਹਾਂ, ਵਹੀਕਲ ਖੋਹ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ 02 ਨੌਜਵਾਨ ਨਜਾਇਜ ਹਥਿਆਰਾਂ, ਖੋਹ ਕੀਤੀ ਕਾਰ ਸਮੇਤ ਕਾਬੂ।

Talk Hindustan
Last updated: 2024/01/21 at 9:35 PM
Talk Hindustan
Share
5 Min Read
ਕਤਲ, ਲੁੱਟਾਂ ਖੋਹਾਂ, ਵਹੀਕਲ ਖੋਹ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ 02 ਨੌਜਵਾਨ ਨਜਾਇਜ ਹਥਿਆਰਾਂ, ਖੋਹ ਕੀਤੀ ਕਾਰ ਸਮੇਤ ਕਾਬੂ।
SHARE

ਕਪੂਰਥਲਾ (ਗੌਰਵ ਮੜੀਆ )  ਸ੍ਰੀਮਤੀ ਵਤਸਲਾ ਗੁਪਤਾ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਨੇ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁੱਟਾਂ ਖੋਹਾਂ ਦੀ ਰੋਕਥਾਮ ਵਿਰੁੱਧ ਛੇੜੀ ਮੁਹਿੰਮ ਤਹਿਤ ਸ੍ਰੀ ਰਮਨਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਸ੍ਰੀ ਗੁਰਮੀਤ ਸਿੰਘ, ਪੀ.ਪੀ.ਐਸ, ਉਂਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਅੱਜ ਮਿਤੀ 20.01.2024 ਨੂੰ ASI ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਔਜਲਾ ਫਾਟਕ ਨੇੜੇ ਨਾਕਾਬੰਦੀ ਕਰਕੇ ਮੱਥੂ ਮੁਰਾਰੀ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਾਹਬਾਜਪੁਰ ਥਾਣਾ ਸਦਰ ਤਰਨਤਾਰਨ ਜਿਲਾ ਤਰਨਤਾਰਨ, ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਲੇਟ ਕਾਰਜ ਸਿੰਘ ਵਾਸੀ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਥਾਣਾ ਮੱਖੂ ਜਿਲਾ ਫਿਰੋਜਪੁਰ ਨੂੰ ਖੋਹ ਕੀਤੀ ਕਾਰ ਮਾਰਕਾ ਆਈ-20 ਨੰਬਰੀ PB 02 CS 4081 ਦੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਮੱਥੂ ਮੁਰਾਰੀ ਸਿੰਘ ਪਾਸੋਂ ਇੱਕ GLOCK ਪਿਸਟਲ 09 MM ਸਮੇਤ 02 ਰੌਂਦ ਜਿੰਦਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਉਕਤ ਪਾਸੋਂ ਇੱਕ ਦੇਸੀ ਪਿਸਤੌਲ 12 ਬੌਰ ਸਮੇਤ 02 ਰੌਂਦ ਜਿੰਦਾ ਬ੍ਰਾਮਦ ਹੋਏ ਜਿਸ ਤੇ ਮੁਕੱਦਮਾ ਨੰਬਰ 26 ਮਿਤੀ 20.01.2024 ਅ/ਧ 379-ਬੀ, 411 ਭ:ਦ 25 ਅਸਲਾ ਐਕਟ ਥਾਣਾ ਸਿਟੀ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ।

ਗ੍ਰਿਫਤਾਰ ਕੀਤੇ ਨੋਜਵਾਨਾਂ ਦੀ ਪੁੱਛਗਿੱਛ ਤੋਂ ਪਾਇਆ ਗਿਆ ਕਿ ਮੱਥੂ ਮੁਰਾਰੀ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਹਰੀਕੇ ਜਿਲਾ ਤਰਨਤਾਰਨ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੋਇਆ ਹੈ ਜਿਹਨਾਂ ਨੇ ਪਿਸਤੌਲਾਂ ਦੀ ਨੋਕ ਪਰ ਮਾਘੀ ਵਾਲੇ ਦਿਨ ਇੱਕ ਕਾਰ ਆਈ-20 ਨੰਬਰੀ PB 02 CS 4081 ਜੰਡਿਆਲਾ ਗੁਰੂ ਤੋਂ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 12 ਮਿਤੀ 14.01.2024 ਅ/ਧ 379-ਬੀ(2) ਭ:ਦ 25 ਅਸਲਾ ਐਕਟ ਥਾਣਾ ਜੰਡਿਆਲਾ ਜਿਲਾ ਅੰਮ੍ਰਿਤਸਰ ਦਰਜ ਰਜਿਸਟਰ ਹੈ। ਇਸ ਤੋਂ ਇਲਾਵਾ ਇਹਨਾਂ ਤਿੰਨਾਂ ਨੇ ਮਿਲ ਕੇ ਬੰਗਾ ਰੋਡ ਫਗਵਾੜਾ ਤੋਂ ਪਿਸਤੌਲ ਦੀ ਨੋਕ ਤੇ ਠੇਕਾ ਸ਼ਰਾਬ ਤੋਂ 41000/- ਰੁਪਏ ਭਾਰਤੀ ਕਰੰਸੀ ਅਤੇ 09 ਬੋਤਲਾਂ ਸ਼ਰਾਬ ਮਾਰਕਾ ਜੇਮਸਨ ਦੀ ਖੋਹ ਕੀਤੀ ਸੀ ਜਿਸ ਦਾ ਮਾਮਲਾ  ਥਾਣਾ ਸਿਟੀ ਫਗਵਾੜਾ ਦਰਜ ਰਜਿਸਟਰ ਹੈ। ਇਸ ਤੋਂ ਇਲਾਵਾ ਇਹਨਾਂ ਤਿੰਨਾਂ ਨੇ ਮਿਲ ਕੇ ਵਿਜੇ ਸਰਵਿਸ ਸੈਂਟਰ ਪੈਟਰੋਲ ਪੰਪ ਕਾਲਾ ਸੰਘਿਆ ਤੋਂ ਪਿਸਤੌਲ ਦੀ ਨੋਕ ਤੇ 10,000/- ਰੁਪਏ ਦੀ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 03 ਮਿਤੀ 17.01.2024 ਅ/ਧ 379-ਬੀ, 34 ਭ:ਦ ਥਾਣਾ ਸਦਰ ਕਪੂਰਥਲਾ ਦਰਜ ਰਜਿਸਟਰ ਹੈ

ਅਤੇ ਇਹਨਾਂ ਤਿੰਨਾਂ ਨੇ ਮਿਲ ਕੇ ਪਿੰਡ ਰੂਪੇਵਾਲ ਜਿਲਾ ਜਲੰਧਰ ਤੋਂ ਰੂਪੇਵਾਲ ਪੂਨੀ ਸਵੀਟ ਸ਼ਾਪ ਤੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਵਿਰੋਧ ਕਰਨ ਤੇ ਇਹਨਾਂ ਵੱਲੋਂ ਦੁਕਾਨਦਾਰ ਨੂੰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤਾ ਗਿਆ ਜਿਸ ਸਬੰਧੀ ਮੁਕੱਦਮਾ ਨੰਬਰ 11 ਮਿਤੀ 17.01.2024 ਅ/ਧ 307 ਭ:ਦ, 25,27 ਅਸਲਾ ਐਕਟ ਥਾਣਾ ਸ਼ਾਹਕੋਟ ਜਿਲਾ ਜਲੰਧਰ ਦਰਜ ਰਜਿਸਟਰ ਹੈ। ਏ16:52 < ਪ੍ਰੈਸ ਨੋਟ 20.01.2024.pdf 2 ਵਿੱਚੋਂ 2 ਇਸ ਤੋਂ ਇਲਾਵਾ ਇਹਨਾਂ ਸਾਰਿਆਂ ਨੇ ਮਿਲ ਕੇ ਕੱਲ ਮਿਤੀ 19.01.2024 ਨੂੰ ਗਲਾਲੀਪੁਰ ਥਾਣਾ ਸਦਰ ਤਰਨਤਾਰਨ ਜਿਲਾ ਤਰਨਤਾਰਨ ਵਿਖੇ ਸੁਖਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਸਬੰਧੀ ਮੁਕੱਦਮਾ ਨੰਬਰ 04 ਮਿਤੀ 19.01.2024 ਅ/ਧ 302,120-ਬੀ,148,149 ਭ:ਦ 25 ਅਸਲਾ ਐਕਟ ਥਾਣਾ ਸਦਰ ਤਰਨਤਾਰਨ ਦਰਜ ਰਜਿਸਟਰ ਹੈ। ਗ੍ਰਿਫਤਾਰ ਕੀਤੇ ਨੌਜਵਾਨਾਂ ਪਾਸੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇ ਤੀਸਰੇ ਸਾਥੀ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਹਰੀਕੇ ਜਿਲਾ ਤਰਨਤਾਰਨ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

ਗ੍ਰਿਫਤਾਰ ਕੀਤੇ ਨੋਜਵਾਨਾਂ ਦੇ ਨਾਮ ਪਤੇ:- 1. ਮੱਥੂ ਮੁਰਾਰੀ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਾਹਬਾਜਪੁਰ ਥਾਣਾ ਸਦਰ ਤਰਨਤਾਰਨ ਜਿਲਾ 2. ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਲੇਟ ਕਾਰਜ ਸਿੰਘ ਵਾਸੀ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਥਾਣਾ ਮੱਖੂ ਜਿਲਾ ਫਿਰੋਜਪੁਰ ਤਰਨਤਾਰਨ ਬ੍ਰਾਮਦਗੀ ਦਾ ਵੇਰਵਾ:- 1. ਖੋਹ ਕੀਤੀ ਕਾਰ ਆਈ-20 ਨੰਬਰੀ 2. 01 ਪਿਸਟਲ GLOCK 09 MM ਸਮੇਤ 02 ਰੌਂਦ ਜਿੰਦਾ 3. 01 ਦੇਸੀ ਪਿਸਤੌਲ 12 ਬੋਰ ਸਮੇਤ 02 ਰੌਂਦ ਜਿੰਦਾ 12 ਬੋਰ ਟਰੇਸ ਕੀਤੇ ਮੁਕੱਦਮਿਆਂ ਦਾ ਵੇਰਵਾ:- 1. ਮੁਕੱਦਮਾ ਨੰਬਰ 12 ਮਿਤੀ 14.01.2024 ਅ/ਧ 379-ਬੀ(2) ਭ:ਦ 25 ਅਸਲਾ ਐਕਟ ਥਾਣਾ ਜੰਡਿਆਲਾ ਜਿਲਾ ਅੰਮ੍ਰਿਤਸਰ 2. ਮੁਕੱਦਮਾ ਨੰਬਰ 11 ਮਿਤੀ 15.01.2024 ਅ/ਧ 379-ਬੀ(2) ਭ:ਦ 25,27 ਅਸਲਾ ਐਕਟ ਥਾਣਾ ਸਿਟੀ ਫਗਵਾੜਾ 3. ਮੁਕੱਦਮਾ ਨੰਬਰ 03 ਮਿਤੀ 17.01.2024 ਅ/ਧ 379-ਬੀ, 34 ਭ:ਦ ਥਾਣਾ ਸਦਰ ਕਪੂਰਥਲਾ 4. ਮੁਕੱਦਮਾ ਨੰਬਰ 11 ਮਿਤੀ 17.01.2024 ਅ/ਧ 307 ਭ:ਦ, 25,27 ਅਸਲਾ ਐਕਟ ਥਾਣਾ ਸ਼ਾਹਕੋਟ ਜਿਲਾ ਜਲੰਧਰ ਦਰਜ ਹੈ ਇਸ ਸੰਬੰਧੀ ਐਸ ਐਸ ਪੀ ਨੇ ਦੱਸਿਆ ਕਿ ਇਹਨਾਂ ਅਰੋਪੀਯਾ ਕੋਲੋ ਪੁੱਛ ਗਿੱਛ ਦੌਰਾਨ ਹੋਰ ਭੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

TAGGED: Police news
Share This Article
Facebook Twitter Whatsapp Whatsapp Telegram Copy Link
Share
Previous Article ਭਗਤਪੁਰ ਕਲੋਨੀ, ਜ਼ਿਲ੍ਹਾ ਕਪੂਰਥਲਾ ਵਿਖੇ ਪੀਰ ਬਾਬਾ ਰੱਤੜੇ ਵਾਲੀ ਸਰਕਾਰ ਜੀ ਦਾ ਸਲਾਨਾ ਮਾਘੀ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਭਗਤਪੁਰ ਕਲੋਨੀ, ਜ਼ਿਲ੍ਹਾ ਕਪੂਰਥਲਾ ਵਿਖੇ ਪੀਰ ਬਾਬਾ ਰੱਤੜੇ ਵਾਲੀ ਸਰਕਾਰ ਜੀ ਦਾ ਸਲਾਨਾ ਮਾਘੀ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ
Next Article ਅੰਬੇਦਕਰ ਸੰਘਰਸ਼ ਪਾਰਟੀ ਪੰਜਾਬ ਵੱਲੋਂ ਡੀ.ਐਸ.ਪੀ. ਨੂੰ ਦਿੱਤਾ ਗਿਆ ਮੰਗ ਪੱਤਰ ਅੰਬੇਦਕਰ ਸੰਘਰਸ਼ ਪਾਰਟੀ ਪੰਜਾਬ ਵੱਲੋਂ ਡੀ.ਐਸ.ਪੀ. ਨੂੰ ਦਿੱਤਾ ਗਿਆ ਮੰਗ ਪੱਤਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?