By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਿਆ ਜੋਤੀ ਜਾਗਰਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਿਆ ਜੋਤੀ ਜਾਗਰਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ
JalandharKapurthla

ਦਿਵਿਆ ਜੋਤੀ ਜਾਗਰਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ

Talk Hindustan
Last updated: 2024/01/15 at 10:23 PM
Talk Hindustan
Share
5 Min Read
ਦਿਵਿਆ ਜੋਤੀ ਜਾਗਰਤੀ ਸੰਸਥਾਨ ਆਸ਼ਰਮ ਕਪੂਰਥਲਾ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ
SHARE

ਕਪੂਰਥਲਾ ( ਗੌਰਵ ਮੜੀਆ )  ਦਿਵਿਆ ਜੋਤੀ ਜਾਗਰਤੀ ਸੰਸਥਾਨ ਆਸ਼ਰਮ ਕਪੂਰਥਲਾ ਦੇ ਅੰਦਰ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਇਹ ਪ੍ਰੋਗਰਾਮ ਸੰਸਥਾਨ ਦੇ ਸੰਤੁਲਨ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਪ੍ਰਕਲਪ ਦੇ ਅੰਤਰਗਤ ਮਨਾਇਆ ਗਿਆ। ਜਿਸ ਦੇ ਵਿਸ਼ੇ ਦੇ ਵਿੱਚ ਵਿਚਾਰ ਦਿੰਦੇ ਹੋਏ ਸ੍ਰੀ ਆਸ਼ੁਤੋਸ਼

ਮਹਾਰਾਜ ਜੀ ਦੀ ਸੇਵਿਕਾ ਸਾਦਵੀ ਗੁਰਪ੍ਰੀਤ ਭਾਰਤੀ ਜੀ ਨੇ ਦੱਸਿਆ ਸੰਤੁਲਨ ਨੇ ਲੜਕੀਆਂ ਨੂੰ ਬਚਾਉਣ ਤਿਓਹਾਰਾਂ ਦੇ ਆਗਮਨ ਦੇ ਨਾਲ ਕੰਨਿਆ ਬਚਾਓ ਅਭਿਆਨ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ। ਭਾਰਤ ਦੀ ਪਹਿਲੀ ਮਹਿਲਾ ਸਸ਼ਕਤੀਕਰਨ ਅਭਿਆਨ ਸੰਤੁਲਨ ਨੇ ਲੜਕੀਆਂ ਨੂੰ ਬਚਾਉਣ ਦੇ ਲਈ ਇੱਕ ਮਹੀਨੇ ਤੱਕ ਚੱਲਣ ਵਾਲਾ ਕੰਨਿਆ ਬਚਾਓ ਅਭਿਆਨ ਚਲਾਇਆ ਹੈ।

13 ਜਨਵਰੀ ਤੋਂ 14 ਫਰਵਰੀ 2024 ਤੱਕ ਲੋਹੜੀ ਮਾਘੀ ਬਸੰਤ ਪੰਚਮੀ ਆਦਿ ਵਰਗੇ ਉਤਰੈਣ ਤਿਉਹਾਰਾਂ ਦੇ ਅਨੁਸਾਰ ਸੰਤੁਲਨ ਵਿਸ਼ਵ ਪੱਧਰ ਦੇ ਉੱਪਰ ਵਿਸ਼ਵਿਕ ਮੁੱਲਾਂ ਨਿਰਧਾਰਨ ਦਾ ਆਵਾਹਨ ਕਰਦਾ ਹੈ ਬੇਟੀਆਂ ਦਾ ਸਨਮਾਨ ਪਰੰਪਰਾਗਤ ਰੂਪ ਵਿੱਚ ਬੇਟੇ ਦੇ ਜਨਮ ਵਿੱਚ ਮਨਾਏ ਜਾਣ ਵਾਲੇ ਤਿਓਹਾਰਾਂ ਨੂੰ ਸਮਾਨ ਰੂਪ ਵਿੱਚ ਬੇਟੀਆਂ ਦੇ ਸਵਾਗਤ

ਦੇ ਉਤਸਵ ਦੇ ਰੂਪ ਵਿੱਚ ਬਦਲ ਦਿੱਤਾ ਗਿਆ ਹੈ। ਸੰਤੁਲਨ ਦੁਆਰਾ ਸਥਾਪਿਤ ਪ੍ਰਵਿਰਤੀ ਪਿਛਲੇ ਕੁਝ ਸਾਲਾਂ ਵਿੱਚ ਸਮਾਜ ਵਿੱਚ ਇੰਨੀ ਚੰਗੀ ਤਰ੍ਹਾਂ ਫੈਲ ਗਈ ਹੈ ਕਿ ਕਈ ਗੈਰ ਸਰਕਾਰੀ ਸੰਗਠਨ ਸਕੂਲ ਕਾਲਜ ਪਰੰਪਰਾਗਤ ਤਿਹਾਰਾਂ ਨੂੰ ਨਵੇਂ ਤਰੀਕੇ ਦੇ ਨਾਲ ਮਨਾਉਣ ਦੀ ਪਹਿਲ ਵਿੱਚ ਸ਼ਾਮਿਲ ਹੋ ਗਏ ਹਨ।

ਇਸ ਲਈ ਕੰਨਿਆ ਬਚਾਓ ਅਭਿਆਨ ਆਪਣੇ ਮੁੱਖ ਉਦੇਸ਼ਾਂ ਦੇ ਰੂਪ ਵਿੱਚ ਸਭ ਨੂੰ ਬੇਟੀ ਬਚਾਉਣ ਦੇ ਲਈ ਸ਼ਿਕਸ਼ਿਤ ਕਰਨਾ ਲਿੰਗ ਦੀ ਚੋਣ ਗਰਭਪਾਤ ਦੇ ਖਿਲਾਫ ਖੜੇ ਹੋਣ ਵੱਲ ਧਿਆਨ ਕੇਂਦਰਿਤ ਕਰਦਾ ਹੈlਦਿਵਿਆ ਜੋਤੀ ਜਾਗਰਤੀ ਸੰਸਥਾਨ ਦਾ ਮਹਿਲਾ ਸੁਸ਼ਕਤੀਕਰਨ ਤੇ ਲਿੰਗ ਸਮਾਨਤਾ ਪਹਿਲ ਸੰਤੁਲਨ ਦੁਆਰਾ ਚਲਾਇਆ ਗਿਆ ਇਹ ਅਭਿਆਨ

 

ਕੰਨਿਆ ਬਚਾਓ ਜੀਵਨ ਦੇ ਅਲੱਗ ਅਲੱਗ ਖੇਤਰਾਂ ਵਿੱਚ ਸਿੱਖਿਅਕ, ਪ੍ਰੋਫੈਸਰ, ਡਾਕਟਰ, ਸਮਾਜਿਕ ਕਾਰਜਕਰਤਾ ਰਾਜਨੀਤਿਕ ਨੇਤਾਵਾਂ ਇੰਜਨੀਅਰਾਂ ਤੇ ਕਈ ਹੋਰ ਕਈ ਹੋਰ ਮਹਿਲਾਵਾਂ ਨੂੰ ਇੱਕਜੁੱਟ ਕਰਦਾ ਹੈ ਇਕੱਠੇ ਬੈਠਣਾ ਉੱਠਣਾ ਤੇ ਲੜਕੀਆਂ ਦੇ ਭੇਦਭਾਵ ਹਿੰਸਾ ਅਤੇ ਅਧੀਨਤਾ ਨੂੰ ਬਚਾਉਣ ਦਾ ਸੰਦੇਸ਼ ਫੈਲਾਉਣਾ ਹਰ ਸਾਲ ਇਹ ਅਖਲ ਭਾਰਤ ਤੇ ਅਭਿਆਨ ਕੰਨਿਆ ਬਚਾਓ ਆਤਮ ਜਾਗਰਨ ਦੇ ਮਾਧਿਅਮ ਨਾਲ ਸਮਾਜ ਵਿੱਚ ਪਰਿਵਰਤਨ ਲਿਆਉਣ ਦੇ ਲਈ ਸਮਰਪਿਤ ਹੈ।

ਪਿਛਲੇ ਕੁਝ ਸਾਲਾਂ ਵਿੱਚ ਇਸ ਨੂੰ ਭਾਰੀ ਸਫਲਤਾ ਦੇ ਨਾਲ ਸੰਵੇਦਨਸ਼ੀਲ ਗਤੀਵਿਧੀਆਂ ਦੇ ਨਾਲ ਨਾਲ ਪੂਰੇ ਦੇਸ਼ ਵਿੱਚ ਆਯੋਜਿਤ ਜਾਗਰੂਕਤਾ ਕਾਰਜਕ੍ਰਮਾਂ ਦੇ ਕਈ ਲਾਭਆਰਥੀਆਂ ਨੂੰ ਲਾਭ ਪਹੁੰਚਿਆ ਹੈ ਇਸ ਦੇ ਨਾਲ ਹੀ ਸਮਾਜਿਕ ਚੇਤਨਾ ਜਗਾਉਣ ਦੇ ਲਈ ਲੋਹੜੀ ਉੱਪਰ ਭੁੱਗੇ ਵੀ ਜਲਾਏ ਜਾਂਦੇ ਹਨ। ਜਿਸ ਵਿੱਚ ਲੜਕੀਆਂ ਅਤੇ ਮਹਿਲਾਵਾਂ ਦੇ ਖਿਲਾਫ ਅਪਰਾਧਾਂ ਨੂੰ ਪ੍ਰਤੀਕ ਰੂਪ ਦੇ ਵਿੱਚ ਕਾਗਜ਼ ਦੇ ਟੁਕੜਿਆਂ ਤੇ ਲਿਖ ਕੇ ਜਲਾਇਆ ਜਾਂਦਾ ਹੈ।ਲੋਹੜੀ ਦੇ ਵਿਸ਼ੇ ਵਿੱਚ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਲੋਹੜੀ ਇੱਕ ਗਹਿਰਾ ਅਧਿਆਤਮਿਕ ਸੰਦੇਸ਼ ਲੈ ਕੇ ਆਉਂਦੀ ਹੈ। ਜਿਵੇਂ ਕਿ ਪਰੰਪਰਾਗਤ ਰੂਪ ਵਿੱਚ ਭੁਗਾ ਜਲਾਇਆ ਜਾਂਦਾ ਹੈ ਉਸ ਜਲਦੀ ਹੋਈ ਅੱਗ ਦੇ ਵਿੱਚ ਤਿਲ ਤੇ ਰੇੜੀਆਂ ਆਦਿ ਪਾ ਕੇ ਇਕ ਲੋਕ ਗੀਤ ਗਾਇਆ ਜਾਂਦਾ ਹੈ।

ਈਸਰ ਆ ਦਲਿੱਦਰ ਜਾ, ਦਲਿੱਦਰ ਦੀ ਜੜ ਚੁੱਲੇ ਪਾ ,ਭਾਵ ਸਾਡੇ ਜੀਵਨ ਦੇ ਵਿੱਚ ਪਰਮਾਤਮਾ ਦਾ ਆਗਮਨ ਹੋਵੇ ਤੇ ਸਾਡੇ ਜੀਵਨ ਦਾ ਆਲਸ ਤੇ ਦਰਿਦਰਤਾ ਖਤਮ ਹੋੋ ਜਾਵੇ ਸਾਡੇ ਅੰਦਰ ਬਲਦੀ ਹੋਈ ਗਿਆਨ ਦੀ ਅੱਗ ਵੱਲ ਇਹ ਸਭ ਪ੍ਰੇਰਿਤ ਕਰਦਾ ਹੈ ਅੰਦਰ ਦੀ ਗਿਆਨ ਦੀ ਅੱਗ ਸਾਨੂੰ ਆਪਣੇ ਅੰਦਰਲੇ ਬੁਰੇ ਵਿਚਾਰਾਂ ਸੰਸਕਾਰਾਂ ਨੂੰ ਜਲਾਉਣ ਦੇ ਵਿੱਚ ਸਹਾਇਕ

ਕਰਦੀ ਹੈ।ਪਰ ਇਹ ਗਿਆਨ ਦੀ ਅੱਗ ਅੰਦਰ ਪ੍ਰਗਟ ਕਿਵੇਂ ਹੋਏਗੀ ਇਸ ਦੇ ਲਈ ਜਰੂਰਤ ਪੈਂਦੀ ਹੈ ਇੱਕ ਤੱਤਵ ਵੇਤਾ ਬ੍ਰਹਮ ਗਿਆਨੀ ਸਤਿਗੁਰੂ ਦੀ ਜੋ ਸਤਿਗੁਰੂ ਗਿਆਨ ਦਿੰਦੇ ਸਮੇਂ ਇਨਸਾਨ ਦੀ ਦਿਵ ਦ੍ਰਿਸ਼ਟੀ ਖੋਲ ਕੇ ਪਰਮਾਤਮਾ ਦਾ ਦਰਸ਼ਨ ਉਸਦੇ ਘੱਟ ਦੇ ਅੰਦਰ ਹੀ ਕਰਵਾ ਦਿੰਦੇ ਨੇ ਅਤੇ ਅੰਦਰ ਤੋਂ ਜਾਗਰਿਤ ਹੋਇਆ ਵਿਅਕਤੀ ਆਪਣੇ ਸਮਾਜ ਵਿੱਚ ਪਨਪ ਰਹੀਆਂ ਲਿੰਗ ਅਸਮਾਨਤਾ ਜੈਸੀਆਂ ਬੁਰਾਈਆਂ ਦਾ ਸ਼ਿਕਾਰ ਨਹੀਂ ਹੁੰਦਾ

ਉਹ ਆਪਣੇ ਜੀਵਨ ਵਿੱਚ ਚਾਹੇ ਬੇਟਾ ਹੋਵੇ ਚਾਹੇ ਬੇਟੀ ਉਸਨੂੰ ਸੰਸਕਾਰ ਦੇਣ ਵੱਲ ਹੀ ਧਿਆਨ ਦਿੰਦਾ ਹੈ। ਕਿਉਂਕਿ ਸੰਸਕਾਰਾਂ ਦੀ ਕਮੀ ਦੇ ਕਾਰਨ ਬੇਟਾ ਵੀ ਜੀਵਨ ਵਿੱਚ ਬੋਝ ਬਣ ਜਾਂਦਾ ਹੈ ਤੇ ਬੇਟੀ ਵੀ ਜੀਵਨ ਵਿੱਚ ਬੋਝ ਬਣ ਜਾਂਦੀ ਹੈ। ਅੱਜ ਜਰੂਰਤ ਇਹ ਸੋਚਣ ਦੀ ਨਹੀਂ ਕਿ ਘਰ ਪਰਿਵਾਰ ਵਿੱਚ ਬੇਟੇ ਨੇ ਜਨਮ ਲਿਆ ਹੈ ਕਿ ਬੇਟੀ ਨੇ ਬਲਕਿ ਇਹ ਸੋਚਣ ਦੀ ਹੈ

ਕਿ ਅਸੀਂ ਉਸਨੂੰ ਕੈਸੇ ਸੰਸਕਾਰਾਂ ਦੇ ਨਾਲ ਪੋਸ਼ਿਤ ਕੀਤਾਾ ਹੈ lਅਜਿਹੀਆਂ ਪ੍ਰੇਰਨਾਵਾਂ ਨੂੰ ਦੇਣ ਦੇ ਲਈ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਭੰਗੜਾ, ਗਿੱਧਾ ਤੇ ਮਾਘੀ ਦੇ ਤਿਹਾਰ ਨੂੰ ਮੁੱਖ ਰੱਖਦਿਆਂਇਤਿਹਾਸ ਨੂੰ ਦੁਹਰਾਉਂਦਾ ਹੋਇਆ ਨਾਟਕ ਮੰਚਨ “ਮਾਈ ਭਾਗੋ” ਮੁੱਖ ਆਕਰਸ਼ਣ ਦਾ ਕੇਂਦਰ ਰਿਹਾ ਅੰਤ ਵਿੱਚ ਸਾਧਵੀ ਭੈਣਾਂ ਦੁਆਰਾ ਗਾਇਨ ਕੀਤੇ ਗਏ ਮਧੁਰ ਭਜਨਾਂ ਦੇ ਉੱਪਰ ਸਰੋਤੇ ਝੂਮ ਉੱਠੇl

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਵਿੱਚ ਭਾਜਪਾ ਆਗੂਆਂ ਨੇ ਕੀਤੀ ਸ਼ਿਰਕਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਵਿੱਚ ਭਾਜਪਾ ਆਗੂਆਂ ਨੇ ਕੀਤੀ ਸ਼ਿਰਕਤ
Next Article साइंस सिटी में से दो दिवसीय नेचुरल गाइड शिविर का आयोजन साइंस सिटी में से दो दिवसीय नेचुरल गाइड शिविर का आयोजन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?