ਧੀਆਂ ਦੀ ਲੋਹੜੀ ਮਨਾਉਣ ਨਾਲ ਹੀ ਸਾਰਥਕ ਹੇਵੇਗਾ ਲੋਹੜੀ ਦਾ ਤਿਉਹਾਰ-ਚੇਅਰਮੈਨ ਇੰਡੀਅਨ
ਕਪੂਰਥਲਾ(ਗੌਰਵ ਮੜੀਆ )ਲੋਹੜੀ ਪੰਜਾਬ ਦੇ ਲੋਕ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ।ਭਾਵੇਂ ਲੋਹੜੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਖਾਸ ਕਰਕੇ ਉੱਤਰੀ ਭਾਰਤ ਵਿੱਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਪੰਜਾਬ ਦੀ ਲੋਹੜੀ ਦਾ ਆਪਣਾ ਲੋਕ ਰੰਗ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਨਗਰ ਸੁਧਾਰ ਟ੍ਰਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਨਗਰ ਸੁਧਾਰ ਟ੍ਰਸਟ ਦਫਤਰ ਵਿਖੇ ਲੋਹੜੀ ਦੇ ਸਬੰਧ ਵਿੱਚ ਆਯੋਜਿਤ ਲੋਹੜੀ ਪ੍ਰੋਗਰਾਮ ਮੌਕੇ ਕੀਤਾ।ਸ਼ੁੱਕਰਵਾਰ ਨੂੰ ਨਗਰ ਸੁਧਾਰ ਟ੍ਰਸਟ ਦਫਤਰ ਵਿਖੇ ਲੋਹੜੀ ਦਾ ਤਿਉੁਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ,ਜਿਸ ਸਟਾਫ ਮੈਂਬਰਾ ਨੇ ਰਿਉੜੀਆਂ,ਮੂੰਗਫਲੀਆਂ, ਗੱਚਕਾਂ ਵੰਡੀਆਂ।
ਇਸ ਮੌਕੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ।ਉਨ੍ਹਾਂ ਕਿਹਾ ਕਿ ਅਸੀਂ ਅਮੀਰ ਸੱਭਿਆਚਾਰ ਅਤੇ ਵਿਰਸੇ ਦੇ ਮਾਲਕ ਹਾਂ,ਜਿਸ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ।ਲੋਹੜੀ ਦਾ ਤਿਉਹਾਰ ਵੀ ਸਾਨੂੰ ਆਪਸੀ ਭਾਈਚਾਰੇ, ਮਿਲਵਰਤਨ ਅਤੇ ਇਕ-ਦੂਜੇ ਦੀ ਮਦਦ ਕਰਨ ਦੀ ਨਿਰੋਈ ਪੇ੍ਰਰਨਾ ਦਿੰਦਾ ਹੈ ਅਤੇ ਆਪਸ ਵਿਚ ਪੇ੍ਮ ਦੀਆਂ ਤੰਦਾਂ ਹੋਰ ਮਜ਼ਬੂਤ ਕਰਦਾ ਹੈ।ਉਨ੍ਹਾਂ ਸਭ ਨੂੰ ਹਰ ਤਿਉਹਾਰ ਮਿਲ-ਜੁਲ ਕੇ ਮਨਾਉਣ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਅਜੋਕੇ ਸਮਾਜ ਚ ਕੁੜੀਆਂ ਕਿਸੇ ਵੀ ਖੇਤਰ ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਇਸ ਲਈ ਕੁੜੀਆਂ ਦੀ ਲੋਹੜੀ ਵੀ ਪਹਿਲ ਦੇ ਅਧਾਰ ‘ਤੇ ਮਨਾਈ ਜਾਣੀ ਚਾਹੀਦੀ ਹੈ।ਚੇਅਰਮੈਨ ਇੰਡੀਅਨ ਨੇ ਕਿਹਾ ਜੇਕਰ ਅਸੀਂ ਅਸਲ ਮਾਇਨਿਆਂ ਚ ਧੀਆਂ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨਾ ਚਾਹੁੰਦੇ ਹਾਂ ਤਾਂ ਸਿੱਖਿਆ ਦੇ ਮਾਧਿਅਮ ਨਾਲ ਸਾਡੀਆਂ
ਅੱਜ ਦੀਆਂ ਨਿੱਕੀਆਂ ਬੱਚੀਆਂ ਹੀ ਆਉਣ ਵਾਲੇ ਸਮੇਂ ‘ਚ ਕਲ੍ਹ ਦੀਆਂ ਵੱਡੀਆਂ ਅਫਸਰ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਵੱਡੀਆਂ ਸ਼ਖ਼ਸੀਅਤਾਂ ਬਣ ਸਕਦੀਆਂ ਹਨ।ਇਸ ਲਈ ਧੀਆਂ ਨੂੰ ਸਮਾਜ ਚ ਹੋਰਨਾਂ ਲਈ ਮਿਸਾਲ ਬਣਾਉਣ ਲਈ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਦੀ ਧਰਤੀ ਤਿਉਹਾਰਾਂ ਤੇ ਮੇਲਿਆਂ ਦੀ ਧਰਤੀ ਹੈ।ਇੱਥੇ ਹਰ ਤਿਉਹਾਰ ਨੂੰ ਸਾਰੇ ਵਰਗਾਂ ਤੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਮਨਾਉਂਦੇ ਹਨ।ਇਹ ਤਿਉਹਾਰ ਸਾਡੀ ਸਮਾਜਿਕ ਸਾਂਝ ਨੂੰ ਮਜਬੂਤ ਕਰਦੇ ਹਨ। ਇਸੇ ਤਰਾਂ ਲੋਹੜੀ ਦਾ ਤਿਉਹਾਰ ਵੀ ਸਾਨੂੰ ਸਾਡੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜ ਕੇ ਖੁਸ਼ੀਆਂ ਮਨਾਉਣ ਦਾ ਮੌਕਾ ਦਿੰਦਾ ਹੈ।ਇਸ ਮੌਕੇ ਤੇ ਸੁਮਨਦੀਪ ਕੌਰ,ਸੋਨੀਆ ਜੋਸ਼ੀ,ਸਚਿਨ ਮਿਸ਼ਰਾ, ਗੁਰਦੇਵ ਸਿੰਘ,ਕਿਸ਼ੋਰ ਲਾਲ,ਪ੍ਰੀਤਮ, ਜਗਤਾਰ, ਸ਼੍ਰੀਮਤੀ ਸੁਮਨ,ਪ੍ਰੇਮ ਲਾਲ,ਮੁਕੇਸ਼ ਗੁਜਰਾਲ, ਵਰੁਣ,ਰਾਜਨ,ਵਿਨੋਦ ਸਮਾਜ ਸੇਵਕ ਪਰਮਜੀਤ ਸੰਨੀ,ਡਾ.ਕੁਲਵਿੰਦਰ ਸਿੰਘ ਢੋਟ,ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

