ਜੀਵਨ ਅਤੇ ਕੁਦਰਤ ਨਾਲ ਤਾਲਮੇਲ ਬਿਗੜਨ ਕਾਰਨ ਮਨੁੱਖ ਦਾ ਸ਼ਰੀਰ ਬਣਿਆ ਬਿਮਾਰੀਆਂ ਦਾ ਘਰ – ਸਾਧਵੀ ਰੂਪੇਸ਼ਵਰੀ ਭਾਰਤੀ
ਕਪੂਰਥਲਾ ( ਗੌਰਵ ਮੜੀਆ ) “ਦਿਵ੍ਯ ਜਯੋਤੀ ਜਾਗ੍ਰਿਤੀ ਸੰਸਥਾਨ” ਦੁਆਰਾ ਆਸ਼ਰਮ ਕਪੂਰਥਲਾ ਵਿੱਚ ਦੋ ਦਿਨਾ “ਵਿਲੱਖਣ ਅਤੇ ਯੋਗ ਧਿਆਨ ਸ਼ਿਵਿਰ” ਦੇ ਅੱਜ ਪਹਿਲੇ ਦਿਨ “ਸ੍ਰੀ ਆਸ਼ੂਤੋਸ਼ ਮਹਾਰਾਜ ਜੀ” ਦੀ ਸ਼ਿਸ਼ਿਆ ਸਾਧਵੀ ਰੂਪੇਸ਼ਵਰੀ ਭਾਰਤੀ ਜੀ ਨੇ ਮੌਜੂਦ ਸਾਧਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ 21 ਵੀਂ ਸਦੀ ਦੇ ਵਿਗਿਆਨੀ ਯੁੱਗ ਵਿਚ ਮਾਨਵ ਨੇ ਬਹੁਤ ਤਰੱਕੀ ਤਾਂ ਕਰ ਲਈ ਪਰ ਜੀਵਨ ਅਤੇ ਕੁਦਰਤ ਦਾ ਤਾਲਮੇਲ ਬਿਗੜ ਗਿਆ ਜਿਸ ਕਾਰਨ ਬੀਮਾਰੀਆਂ ਵੀ ਵਧਦੀਆਂ ਜਾ ਰਹੀਆਂ ਹਨ।

“ਵਿਸ਼ਵ ਸਿਹਤ ਸੰਗਠਨ ਡਬਲਯੂ.ਐਚ.ਓ.” ਦੇ ਅਨੁਸਾਰ ਅੱਜ ਵੀ ਸੀ ਬਹੁਤ ਸਾਰੀਆਂ ਬੀਮਾਰੀਆਂ ਅਜਿਹੀਆਂ ਹਨ ਜਿੰਨਾ ਦਾ ਇਲਾਜ਼ ਕਿਸੇ ਹੋਰ ਪ੍ਰਣਾਲੀ ਵਿੱਚ ਨਹੀਂ ਹੈ ਜੋ ਕਿ ਯੋਗ ਵਿਚ ਹੈ।। ਸਾਧਵੀ ਜੀ ਦੇ ਅਨੁਸਾਰ ਯੋਗ ਦਾ ਮਤਲਬ ਸਿਰਫ ਯੌਗਿਕ ਕਿਰਿਆਵਾਂ ਜਾਂ ਆਸਣ ਇਤਿਆਦਿ ਤੋਂ ਵੀ ਨਹੀਂ ਹੈ। ਯੋਗ ਵਿੱਚ ਸਥਿਤ ਸਾਧਕ ਨੂੰ ਆਤਮਾ ਦੇ ਚੈਤਨਯ ਆਨੰਦ

ਦੇ ਨਾਲ ਜੁੜਕੇ ਚਿਤ ਦੀ ਚਿਰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਦੈਹਿਕ ਸਿਹਤ ਦੇ ਲਈ ਪਾਤੰਜਲ ਯੋਗ ਸੂਤਰ ਦੇ ਆਧਾਰ ‘ਤੇ ਪ੍ਰਭੂ ਜੀ ਨੇ ਸਾਧਕਾਂ ਨੂੰ ਵੀਰਭਦ੍ਰਾਸਨ, ਤਾੜਾਸਨ, ਹੋਰ ਬੁਹਤ ਸਾਰੇ ਆਸਾਨ ਦਾ ਅਭਿਆਸ ਕਰਨ ਦੀ ਵਿਧੀ ਦਿੱਤੀ ਹੈ।

ਧਿਆਨ ਦੇਣ ਯੋਗ ਹੈ ਕਿ ਅੱਜ ਸੰਸਥਾਨ ਦੇ ਸਾਰੇ ਵਿਸ਼ਵ ਵਿੱਚ “ਆਰੋਗਯ” ਪਰਕਲਪ ਦੇ ਅੰਤਰਗਤ ਮੁਫਤ ਸਿਹਤ ਯੋਗ ਸ਼ਿਵਿਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਰਜਕ੍ਰਮ ਵਿੱਚ ਸਾਧਕਾਂ ਨੇ ਸਾਰੇ ਯੌਗਿਕ ਕਿਰਿਆਵਾਂ ਦੀ ਪੂਰੀ ਤਨ੍ਮਤਾ ਨਾਲ ਅਧਿਐਨ ਕੀਤਾ ਅਤੇ ਇਸ ਦੇ ਨਾਲ ਪਾਣੀ ਬਚਾਓ ਅਤੇ ਪੌਧੇ ਲਗਾਉਣ ਦਾ ਪ੍ਰਣ ਕੀਤਾ ਗਿਆ।

