ਕਪੂਰਥਲਾ ( ਗੌਰਵ ਮੜੀਆ ) ਅੰਬੇਦਕਰ ਸੰਘਰਸ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਆਪਣੀਆਂ ਮੰਗਾ ਸਬੰਧੀ ਇੱਕ ਮੰਗ ਪੱਤਰ ਐਸ.ਐਸ.ਪੀ ਕਪੂਰਥਲਾ ਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਅੰਬੇਦਕਰ ਸੰਘਰਸ਼ ਪਾਰਟੀ ਪ੍ਰਧਾਨ ਨੂੰ ਧਮਕੀਆਂ ਦੇਣ ਵਾਲੇ ਅਨਸਰਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੋਕੇ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨੋਂ ਦਿਨ ਬੱਦ ਤੋਂ ਬੱਦਤਰ ਹੁੰਦੇ ਜਾ ਰਹੇ ਹਨ ਅਤੇ ਸ਼ਰੇਆਮ ਭੋਲੇ ਭਾਲੇ ਲੋਕਾਂ ਨੂੰ ਧਮਕੀਆਂ ਦੇ ਕੇ ਗੋਲੀਆਂ ਮਾਰੀਆ ਜਾ ਰਹੀਆਂ ਹਨ ਅਤੇ ਅਮਨ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੁਲਿਸ ਵਲੋਂ ਸ਼ਰਾਰਤੀ ਅਨਸਰਾ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇਂ ਅੰਬੇਦਕਰ ਸੰਘਰਸ਼ ਪਾਰਟੀ ਵਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੋਕੇ ਰਾਕੇਸ਼, ਸਤਪਾਲ, ਕੁਲਦੀਪ,ਅਮਰੀਕ ਸਿੰਘ, ਕਰਨਪ੍ਰੀਤ ਸਿੰਘ,ਮਨਪ੍ਰੀਤ ਆਦਿ ਹਾਜਰ ਸਨ।

