By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਰਚਿਤ 10ਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਪੰਜਾਬ ਦੇ ਨਾਮਵਰ ਵਿਦਵਾਨਾਂ ਨੇ ਕੀਤੀ ਵਿਚਾਰ ਗੋਸ਼ਟੀ – ਕੰਵਰ ਇਕਬਾਲ ਸਿੰਘ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਰਚਿਤ 10ਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਪੰਜਾਬ ਦੇ ਨਾਮਵਰ ਵਿਦਵਾਨਾਂ ਨੇ ਕੀਤੀ ਵਿਚਾਰ ਗੋਸ਼ਟੀ – ਕੰਵਰ ਇਕਬਾਲ ਸਿੰਘ
Jalandhar

ਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਰਚਿਤ 10ਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਪੰਜਾਬ ਦੇ ਨਾਮਵਰ ਵਿਦਵਾਨਾਂ ਨੇ ਕੀਤੀ ਵਿਚਾਰ ਗੋਸ਼ਟੀ – ਕੰਵਰ ਇਕਬਾਲ ਸਿੰਘ

Talk Hindustan
Last updated: 2024/01/03 at 9:58 PM
Talk Hindustan
Share
4 Min Read
ਸਿਰਜਣਾ ਕੇਂਦਰ ਵੱਲੋਂ ਸੁਰਿੰਦਰ ਸਿੰਘ ਨੇਕੀ ਰਚਿਤ 10ਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਪੰਜਾਬ ਦੇ ਨਾਮਵਰ ਵਿਦਵਾਨਾਂ ਨੇ ਕੀਤੀ ਵਿਚਾਰ ਗੋਸ਼ਟੀ – ਕੰਵਰ ਇਕਬਾਲ ਸਿੰਘ
SHARE

ਕਪੂਰਥਲਾ (ਗੌਰਵ ਮੜੀਆ ) ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਦਸੂਹਾ ਵਾਸੀ ਵਿਸ਼ਵ ਪ੍ਰਸਿੱਧ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਦੇ ਲਿਖੇ ਦਸਵੇਂ ਨਾਵਲ “ਨੋ ਮੈਨਜ਼-ਲੈਂਡ ਤੋਂ ਸ਼ਕੀਲਾ” ਤੇ ਕੇਂਦਰ ਦੇ ਦਫਤਰ ਵਿਰਸਾ ਵਿਹਾਰ ਵਿਖੇ ਵਿਚਾਰ ਗੋਸ਼ਠੀ ਕਰਵਾਈ ਗਈ ! ਇਸ ਸਮਾਗਮ ਵਿੱਚ ਪ੍ਰਵਾਸੀ ਪੰਜਾਬੀ ਸਾਹਿਤਕਾਰ ਦਲਜਿੰਦਰ ਰਹਿਲ (ਇਟਲੀ) ਮੁੱਖ ਮਹਿਮਾਨ ਵਜੋਂ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਤੇ ਸ਼ੇਲਿੰਦਰਜੀਤ ਸਿੰਘ ਰਾਜਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ! ਜਦ ਕਿ ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰਿੰ. ਪ੍ਰੋਮਿਲਾ ਅਰੋੜਾ, ਅਤੇ ਸੁਰਿੰਦਰ ਸਿੰਘ ਨੇਕੀ ਨੇ ਕੀਤੀ !

ਸਟੇਜ ਸਕੱਤਰ ਦੀ ਭੂਮਿਕਾ ਆਸ਼ੂ ਕੁਮਰਾ ਅਤੇ ਮਲਕੀਤ ਸਿੰਘ ਮੀਤ ਨੇ ਨਿਭਾਈ ! ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਸਵਾਗਤੀ ਭਾਸ਼ਣ ਦੌਰਾਨ ਜਿੱਥੇ ਦੇਸ਼ ਵਿਦੇਸ਼ ਤੋਂ ਆਏ ਸਹਿਤਕਾਰਾਂ ਨੂੰ ਜੀ ਆਇਆ ਆਖਿਆ ਉੱਥੇ ਹੀ ਇਹ ਜਾਣਕਾਰੀ ਦਿੱਤੀ ਕਿ ਮਾਸਟਰ ਸੁਰਿੰਦਰ ਸਿੰਘ ਨੇਕੀ ਨੇ ਸਾਲ 1984 ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖਾਲੂ ਵਿੱਚ ਪੜ੍ਹਾਉਂਦਿਆਂ ਹੋਇਆਂ ਪਹਿਲਾ ਨਾਵਲ “ਰੁੱਤ ਨਵਿਆਂ ਦੀ ਆਈ” ਲਿਖਿਆ ਸੀ, ਜੋ ਕਿ ਉਦੋਂ ਅਸੀਂ ਸਿਰਜਣਾ ਕੇਂਦਰ ਦੇ ਦਫ਼ਤਰ ਵਿੱਚ ਹੀ ਰਿਲੀਜ਼ ਕੀਤਾ ਸੀ ! ਰਿਟਾਇਰ ਹੋਣ ਤੋਂ ਬਾਅਦ ਆਪਣੇ ਜੱਦੀ ਇਲਾਕੇ ਦਸੂਹੇ ਵਿੱਚ ਰਹਿ ਰਹੇ 10 ਨਾਵਲਾਂ ਦੇ ਇਸ ਰਚੈਤਾ ਦੇ ਬਹੁਤੇ ਨਾਵਲ ਸਮੇਂ-ਸਮੇਂ ਸਿਰਜਣਾ ਕੇਂਦਰ ਵਿੱਚ ਹੀ ਰਿਲੀਜ਼ ਕੀਤੇ ਗਏ ਹਨ !

ਪ੍ਰੋ. ਬਲਦੇਵ ਸਿੰਘ ਬੱਲੀ (ਸੇਵਾ ਮੁਕਤ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਕਪੂਰਥਲਾ) ਅਤੇ ਡਾਕਟਰ ਰਾਮ ਮੂਰਤੀ ਨੇ ਨਾਵਲ ਦੇ ਵੱਖ-ਵੱਖ ਪਹਿਲੂਆਂ ਤੇ ਰੌਸ਼ਨੀ ਪਾਉਂਦੇ ਪਰਚੇ ਪੜ੍ਹੇ ! ਜਦ ਕਿ ਪ੍ਰਧਾਨਗੀ ਮੰਡਲ ਸਮੇਤ ਡਾ. ਆਸਾ ਸਿੰਘ ਘੁੰਮਣ, ਪ੍ਰੋ. ਕੁਲਵੰਤ ਸਿੰਘ ਔਜਲਾ, ਪ੍ਰੋ.ਕੇਵਲ ਕਲੋਟੀ ਡਾ.ਅਵਤਾਰ ਭੰਡਾਲ, ਸੁਰਜੀਤ ਸਾਜਨ ਪ੍ਰਿ. ਨਵਤੇਜ ਸਿੰਘ ਗੜ੍ਹਦੀਵਾਲਾ, ਡਾ. ਨਿਰੰਜਨ,ਪੰਮੀ ਦਿਵੇਦੀ, ਜਰਨੈਲ ਸਿੰਘ ਘੁੰਮਣ, ਨਰਿੰਦਰ ਸਿੰਘ ਜ਼ੀਰਾ ਆਦਿ ਨੇ ਭਰਵੀਂ ਵਿਚਾਰ ਚਰਚਾ ਕੀਤੀ ! ਬਹੁਤੇ ਵਿਦਵਾਨਾਂ ਨੇ ਕਿਹਾ ਕਿ ਬੜੇ ਹੀ ਫ਼ਖ਼ਰ ਦੀ ਗੱਲ ਹੈ ਜੋ ਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਲੇਖਕਾਂ ਦੀ ਹਮੇਸ਼ਾ ਹੀ ਇਹ ਇੱਛਾ ਰਹਿੰਦੀ ਹੈ ਕਿ ਉਹਨਾਂ ਦਾ ਕਿਤਾਬ ਰਿਲੀਜ਼ ਯਾਂ ਗੋਸ਼ਠੀ ਸਮਾਗਮ ਤਕਰੀਬਨ ਪਿਛਲੇ 35 ਸਾਲਾਂ ਤੋਂ ਲਗਾਤਾਰ ਸਰਗਰਮ ਵਿਸ਼ਵ ਪ੍ਰਸਿੱਧ ਲੇਖਕਾਂ ਦੀ ਸਭਾ ਸਿਰਜਣਾ ਕੇਂਦਰ ਕਪੂਰਥਲਾ ਵਿਖੇ ਹੀ ਕਰਵਾਏ ਜਾਣ ! ਜਿਸ ਸਦਕਾ ਪ੍ਰਬੰਧਕੀ ਕਮੇਟੀ ਵੱਲੋਂ ਛੇ-ਛੇ ਮਹੀਨੇ ਪਹਿਲਾਂ ਹੀ ਅਗਾਊ ਪ੍ਰੋਗਰਾਮ ਉਲੀਕੇ ਜਾਂਦੇ ਹਨ !

ਸਿਰਜਣਾ ਕੇਂਦਰ ਦੇ ਅਹੁਦੇਦਾਰਾਂ ਵੱਲੋਂ ਕੁਝ ਨਾਮਵਰ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਅਤੇ ਦੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ ! ਕੁਝ ਚੋਣਵੇਂ ਕਵੀਆਂ ਦੇ ਕਵੀ-ਦਰਬਾਰ ਨੇ ਇਸ ਸਮਾਗਮ ਵਿੱਚ ਵੱਖਰੀ ਹੀ ਛਾਪ ਛੱਡੀ !

ਕੇਂਦਰ ਦੀ ਸਹਾਇਕ ਪ੍ਰੈਸ ਸਕੱਤਰ ਰਜਨੀ ਵਾਲੀਆ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰਪੂਰ ਸਰਦੀ ਹੋਣ ਦੇ ਬਾਵਜੂਦ ਵੀ ਸਰਵ ਸ਼੍ਰੀ ਮੱਖਣ ਸਿੰਘ ਭੈਣੀ ਵਾਲਾ, ਡਾ. ਭੁਪਿੰਦਰ ਕੌਰ, ਪ੍ਰੋ. ਜਸਪਾਲ ਸਿੰਘ, ਚੰਨ ਮੋਮੀ, ਅਵਤਾਰ ਸਿੰਘ ਗਿੱਲ, ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਮਨਜਿੰਦਰ ਕਮਲ, ਮੰਗਲ ਸਿੰਘ ਭੰਡਾਲ ਨੈਸ਼ਨਲ ਅਵਾਰਡੀ, ਪ੍ਰਿੰ. ਕੇਵਲ ਸਿੰਘ ਰਤੜਾ,ਡਾ. ਕੁਲਵੰਤ ਸਿੰਘ ਬੱਲ, ਗੁਰਦੀਪ ਗਿੱਲ, ਜਸਲਾਇਕ ਰਹਿਲ, ਪ੍ਰਿੰ. ਕੇਵਲ ਸਿੰਘ ਮੋਮੀ, ਸ੍ਰੀ ਸੰਤ ਸੰਧੂ, ਪੰਨਾ ਵਰਿਆਣਵੀ, ਕੁੱਲ ਭੂਸ਼ਣ, ਰਜਨੀ ਵਾਲੀਆ,ਮੁਖਤਾਰ ਸਿੰਘ ਸਹੋਤਾ, ਹਰਨੇਕ ਸਿੰਘ ਥਿੰਦ, ਜਰਨੈਲ ਸਿੰਘ ਘੁੰਮਣ, ਤੇਜਬੀਰ ਸਿੰਘ, ਗੁਰਪਾਲ ਜੀਰਵੀ, ਨਰਿੰਦਰ ਸਿੰਘ ਜੀਰਾ, ਹਰਜੀਤ ਸਿੰਘ ਵਧਵਾ ਜੀਰਾ, ਆਦਿ ਸਮੇਤ ਤਕਰੀਬਨ 60 ਦੇ ਕਰੀਬ ਲੇਖਕ ਹਾਜ਼ਰ ਸਨ !

TAGGED: club
Share This Article
Facebook Twitter Whatsapp Whatsapp Telegram Copy Link
Share
Previous Article ਸੰਤ ਬੇਦੀ ਰਾਮ ਜੀ ਗੋਲਡ ਮੈਡਲਿਸਟ ਹੇਰਾਂ ਵਾਲਿਆ ਦਾ ਜਨਮ ਦਿਨ 8 ਜਨਵਰੀ ਨੂੰ ਸੰਤ ਬੇਦੀ ਰਾਮ ਜੀ ਗੋਲਡ ਮੈਡਲਿਸਟ ਹੇਰਾਂ ਵਾਲਿਆ ਦਾ ਜਨਮ ਦਿਨ 8 ਜਨਵਰੀ ਨੂੰ
Next Article ਰਾਮ ਮੰਦਰ ਦੇ ਨਿਰਮਾਣ ਨੂੰ ਲੈਕੇ ਘਰ-ਘਰ ਪਹੁੰਚੇ  ਬਜਰੰਗ ਦਲ ਦੇ ਰਾਮ ਭਗਤ,ਲੋਕਾਂ ਨੂੰ ਪ੍ਰਾਣ-ਪ੍ਰਤੀਸ਼ਠਾ ਵਾਲੇ ਦਿਨ ਦੀਪ ਉਤਸਵ ਮਨਾਉਣ ਦੀ ਕੀਤੀ ਅਪੀਲ ਰਾਮ ਮੰਦਰ ਦੇ ਨਿਰਮਾਣ ਨੂੰ ਲੈਕੇ ਘਰ-ਘਰ ਪਹੁੰਚੇ ਬਜਰੰਗ ਦਲ ਦੇ ਰਾਮ ਭਗਤ,ਲੋਕਾਂ ਨੂੰ ਪ੍ਰਾਣ-ਪ੍ਰਤੀਸ਼ਠਾ ਵਾਲੇ ਦਿਨ ਦੀਪ ਉਤਸਵ ਮਨਾਉਣ ਦੀ ਕੀਤੀ ਅਪੀਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?