By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕੇਂਦਰ ਦੀ ਹਿਟਲਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਦੀ ਇਜਾਜ਼ਤ ਨਾ ਦੇਣਾ ਨਿੰਦਣਯੋਗ ਹੈ-ਚੇਅਰਮੈਨ ਇੰਡੀਅਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕੇਂਦਰ ਦੀ ਹਿਟਲਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਦੀ ਇਜਾਜ਼ਤ ਨਾ ਦੇਣਾ ਨਿੰਦਣਯੋਗ ਹੈ-ਚੇਅਰਮੈਨ ਇੰਡੀਅਨ
JalandharKapurthla

ਕੇਂਦਰ ਦੀ ਹਿਟਲਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਦੀ ਇਜਾਜ਼ਤ ਨਾ ਦੇਣਾ ਨਿੰਦਣਯੋਗ ਹੈ-ਚੇਅਰਮੈਨ ਇੰਡੀਅਨ

Talk Hindustan
Last updated: 2023/12/29 at 9:19 PM
Talk Hindustan
Share
3 Min Read
ਕੇਂਦਰ ਦੀ ਹਿਟਲਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਦੀ ਇਜਾਜ਼ਤ ਨਾ ਦੇਣਾ ਨਿੰਦਣਯੋਗ ਹੈ-ਚੇਅਰਮੈਨ ਇੰਡੀਅਨ
SHARE

ਕਪੂਰਥਲਾ (ਗੌਰਵ ਮੜੀਆ ) : ਕੇਂਦਰ ਦੀ ਹਿਟਲਰ ਸਰਕਾਰ ਵੱਲੋਂ 26 ਜਨਵਰੀ ਦੀ ਪਰੇਡ ਵਿਚ ਪੰਜਾਬ ਦੀ ਝਾਂਕੀ ਨੂੰ ਇਜਾਜਤ ਨਾ ਦੇਣ ਤੇ ਤਿੱਖੀ ਟਿੱਪਣੀ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਭਾਜਪਾ ਸ਼ਾਸਤ ਰਾਜਾਂ ਨੂੰ ਵੱਧ ਤਰਜੀਹ ਦਿੱਤੀ ਗਈ ਹੈ, 26 ਜਨਵਰੀ ਨੂੰ ਹੋਣ ਵਾਲੀ ਪਰੇਡ ਦਾ ਵੀ ਭਗਵਾਕਰਨ ਕੀਤਾ ਗਿਆ ਹੈ।ਇੰਡੀਅਨ ਨੇ ਕਿਹਾ ਕਿ ਪੰਜਾਬ ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ ਹੈ ਕਿਉਂਕਿ ਇਸ ਪਵਿੱਤਰ ਧਰਤੀ ਤੋਂ ਮਹਾਨ ਸਿੱਖ ਗੁਰੂਆਂ ਨੇ ਸਮਾਜ ਦੇ ਹਰ ਵਰਗ ਦੀ ਬਰਾਬਰੀ ਅਤੇ ਭਲਾਈ ਦਾ ਸੰਦੇਸ਼ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਅਤੇ ਫਿਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੱਕ ਪੰਜਾਬੀਆਂ ਨੇ ਹਰ ਸੰਕਟ ਦੀ ਘੜੀ ਵਿੱਚ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕੀਤੀ ਹੈ।ਇੰਡੀਅਨ ਨੇ ਕਿਹਾ ਕਿ ਪੰਜਾਬੀਆਂ ਨੂੰ ਕਿਸੇ ਵੀ ਮੁਸੀਬਤ ਵਿੱਚ ਮਦਦ ਦਾ ਹੱਥ ਵਧਾਉਣ ਲਈ ਜਾਣਿਆ ਜਾਂਦਾ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਧਰਤੀ ਨੇ ਦੁਨੀਆ ਨੂੰ ਪਿਆਰ ਅਤੇ ਸ਼ਾਂਤੀ ਦਾ ਮਾਰਗ ਦਿਖਾਇਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਪੰਜਾਬ ਦੀ ਇਸ ਮਹਾਨ ਧਰਤੀ ਅਤੇ ਵਿਰਾਸਤ ਨੂੰ ਦਰਸਾਉਂਦੀ ਝਾਂਕੀ ਨੂੰ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿੱਚ ਸ਼ਾਮਲ ਨਾ ਕਰਨਾ ਇਹ ਸਾਬਿਤ ਕਰਦਾ ਹੈ ਕਿ ਮੋਦੀ ਸਰਕਾਰ ਪੰਜਾਬ ਨਾਲ ਕਿੰਨੀ ਨਫਰਤ ਕਰਦੀ ਹੈ,ਜਿਸਦਾ ਜਵਾਬ ਪੰਜਾਬ ਦੀ ਜਨਤਾ 2024 ਦੀਆਂ ਲੋਕਸਭਾ ਚੋਣਾਂ ਵਿਚ ਮੋਦੀ ਸਰਕਾਰ ਨੂੰ ਦੇਵੇਗੀ।ਇੰਡੀਅਨ ਨੇ ਕਿਹਾ ਕਿ ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਮਾਣ ਦਾ ਸਥਾਨ ਮਿਲਣਾ ਚਾਹੀਦਾ ਸੀ।

ਹਰ ਪੰਜਾਬੀ ਚਾਹੇਗਾ ਕਿ ਸਾਡਾ ਮਹਾਨ,ਖੁਸ਼ਹਾਲ ਸੱਭਿਆਚਾਰ(ਵਿਰਸਾ)ਸਾਡਾ ਇਤਿਹਾਸ ਜੋ ਕਿ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਅਤੇ ਗੁਰੂ ਸਾਹਿਬਾਨ ਦੇ ਭਾਈਚਾਰੇ ਦੇ ਸੰਦੇਸ਼ ਨੂੰ 26 ਜਨਵਰੀ ਨੂੰ ਦੇਸ਼ ਦੇ ਸਾਮ੍ਹਣੇ ਪੇਸ਼ ਹੋਵੇ।ਉਨ੍ਹਾਂ ਕਿਹਾ ਕਿ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ਤੇ ਵੱਖ-ਵੱਖ ਸੂਬੇ ਝਾਕੀਆਂ ਦੇ ਰਾਹੀਂ ਆਪਣੇ ਸੱਭਿਆਚਾਰ ਪ੍ਰੰਪਰਾ ਨੂੰ ਦਰਸਾਉਂਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਤਿੰਨ ਝਾਕੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ,ਨਾਰੀ ਸ਼ਕਤੀ ਮਾਈ ਭਾਗੋ(ਸਿੱਖ ਧਰਮ ਦੀ ਪਹਿਲੀ ਮਹਿਲਾ ਯੋਧਾ)ਅਤੇ ਪੰਜਾਬ ਦਾ ਅਮੀਰ ਵਿਰਸਾ ਤੇ ਪੇਸ਼ਕਾਰੀ ਸੀ।

ਉਨ੍ਹਾਂ ਕਿਹਾ ਕਿ ਚੁਣੇ ਗਏ ਸੂਬਿਆਂ ਵਿੱਚ ਉੱਤਰਾਖੰਡ,ਉੱਤਰ ਪ੍ਰਦੇਸ਼,ਤੇਲੰਗਾਨਾ, ਤਾਮਿਲਨਾਡੂ,ਰਾਜਸਥਾਨ,ਉੜੀਸਾ,ਮਨੀਪੁਰ, ਮਹਾਰਾਸ਼ਟਰ,ਮੱਧ ਪ੍ਰਦੇਸ਼,ਹਰਿਆਣਾ,ਗੋਆ, ਮੇਘਾਲਿਆ,ਲੱਦਾਖ,ਕਰਨਾਟਕ,ਝਾਰਖੰਡ, ਗੁਜਰਾਤ,ਛੱਤੀਸਗੜ੍ਹ,ਅਸਾਮ,ਅਰੁਣਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ।ਕੇਂਦਰ ਤੇ ਹਰ ਚੀਜ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਉਂਦਿਆਂ ਇੰਡੀਅਨ ਕਿਹਾ ਕਿ ਇਸ ਦਾ ਮਤਲਬ ਹੈ ਕਿ 26 ਜਨਵਰੀ ਅਤੇ 15 ਅਗਸਤ ਦਾ ਵੀ ਭਾਜਪਾਈਕਰਨ ਕੀਤਾ ਗਿਆ।ਇਸ ਮੌਕੇ ਬਲਾਕ ਪ੍ਰਧਾਨ ਅਨਮੋਲ ਕੁਮਾਰ ਗਿੱਲ, ਯੂਥ ਆਗੂ ਗੌਰਵ ਕੰਡਾ,ਸੁਖਦੇਵ ਸਿੰਘ,ਸੁਰਜੀਤ ਸਿੰਘ,ਸਰੁਪ ਲਾਲ,ਪਰਮਜੀਤ ਸਿੰਘ,ਉਪਕਾਰ ਸਿੰਘ ਆਦਿ ਹਾਜਰ ਸਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਪਿੰਡ ਖੇਜੇਵਾਲ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਲਾਇਆ ਗਿਆ ਦੁੱਧ ਦਾ ਲੰਗਰ ਪਿੰਡ ਖੇਜੇਵਾਲ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਲਾਇਆ ਗਿਆ ਦੁੱਧ ਦਾ ਲੰਗਰ
Next Article मुख्यमंत्री द्वारा औद्योगिक शहर लुधियाना के लिए बड़े विकास प्रोजेक्टों का ऐलान ज़मीनी स्तर पर चल रहे प्रोजेक्टों की प्रगति का जायज़ा लिया मुख्यमंत्री द्वारा औद्योगिक शहर लुधियाना के लिए बड़े विकास प्रोजेक्टों का ऐलान ज़मीनी स्तर पर चल रहे प्रोजेक्टों की प्रगति का जायज़ा लिया
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?