ਕਪੂਰਥਲਾ (ਗੌਰਵ ਮੜੀਆ ) ਸ੍ਰੀਮਤੀ ਵਤਸਲਾ ਗੁਪਤਾ IPS, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਨੇ ਪ੍ਰੈਸ ਨੋਟ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਕਪੂਰਥਲਾ ਵਿੱਚ ਵਧ ਰਹੀਆਂ ਚੋਰੀਆਂ ਦੀ ਰੋਕਥਾਮ ਵਿਰੁੱਧ ਛੇਤੀ ਮੁਹਿੰਮ ਤਹਿਤ ਸ੍ਰੀ ਰਮਨਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਕਪੂਰਥਲਾ, ਸ੍ਰੀ ਗੁਰਮੀਤ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਕਪੂਰਥਲਾ ਦੀ ਨਿਗਰਾਨੀ ਹੇਠ ਮਿਤੀ 28.12.2023 ਨੂੰ ਸੀ.ਆਈ.ਏ ਕਪੂਰਥਲਾ ਦੀ ਪੁਲਿਸ ਪਾਰਟੀ ਨੇ ਸੁਰਿੰਦਰ ਸਿੰਘ ਉਰਵ ਸ਼ਿੰਦਰ ਪੁੱਤਰ ਗੁਰਦੀਪ ਸਿੰਘ ਅਤੇ ਸ਼ਿੰਦਾ ਪੁੱਤਰ ਚੰਨ ਸਿੰਘ ਵਾਸੀਆਨ ਪਿੰਡ ਬੂਟ ਥਾਣਾ ਸੁਭਾਨਪੁਰ ਨੂੰ ਸਮੇਤ ਚੋਰੀ ਸੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਦੇ ਕਾਬੂ ਕਰਕੇ ਪੁੱਛਗਿੱਛ ਕੀਤੀ
ਤਾਂ ਇਹਨਾਂ ਪਾਸੋਂ 60 ਲੀਟਰ ਟਰਾਂਸਫਾਰਮ ਦਾ ਚੋਰੀਸ਼ੁਦਾ ਤੇਲ ਬ੍ਰਾਮਦ ਹੋਇਆ ਜਿਹਨਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਤੇ ਪਾਇਆ ਗਿਆ ਕਿ ਇਹਨਾਂ ਨੇ ਗੁਰਮੇਲ ਸਿੰਘ ਪੁੱਤਰ ਸ਼ੁੱਕਰ ਸਿੰਘ ਅਤੇ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀਆਨ ਪਿੰਡ ਮੁਸਤਫਾਬਾਦ ਥਾਣਾ ਸੁਭਾਨਪੁਰ ਦੀਆਂ ਮੋਟਰਾਂ ਨਾਲ ਲੱਗੇ ਟਰਾਂਸਫਾਰਮ ਵਿੱਚੋਂ ਤੇਲ ਚੋਰੀ ਕੀਤਾ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 186 ਮਿਤੀ 27.12.2023 /ਧ 457,380 ਦ ਥਾਣਾ ਸੁਭਾਨਪੁਰ ਦਰਜ ਰਜਿਸਟਰ ਹੈ। ਇਹ ਗਿਰੋਹ ਕਾਫੀ ਲੰਮੇ ਸਮੇਂ ਤੋਂ ਚੋਰੀਆਂ ਕਰਦਾ ਆ ਰਿਹਾ ਹੈ ਅਤੇ ਇਸ ਗਿਰੋਹ ਨੇ ਕਰੀਬ 200/250 ਟਰਾਂਸਫਾਰਮਾਂ ਵਿਚੋਂ ਤੇਲ ਚੇਰੀ ਕੀਤਾ ਹੈ
ਸੀ.ਆਈ.ਏ ਸਟਾਫ ਵੱਲੋਂ ਇਸ ਗੈਂਗ ਦੇ 05 ਮੈਂਬਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ। ਸੁਰਿੰਦਰ ਸਿੰਘ ਉਰਫ ਸ਼ਿੰਦਰ ਦੇ ਖਿਲਾਫ ਪਹਿਲਾਂ 02 ਮੁਕਦਮੇ ਅਤੇ ਸ਼ਿੰਦਾ ਸਿੰਘ ਉਕਤ ਦੇ ਖਿਲਾਫ ਪਹਿਲਾਂ 01 ਚੋਰੀ ਦਾ ਮੁਕੱਦਮਾ ਦਰਜ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੋਰ ਵੀ ਵਾਰਦਾਤਾਂ ਟਰੇਸ ਹੋਣ ਅਤੇ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।

