By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਕਲਮਛੋੜ ਹੜਤਾਲ 06 ਦਸੰਬਰ ਤੱਕ ਵਧੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਕਲਮਛੋੜ ਹੜਤਾਲ 06 ਦਸੰਬਰ ਤੱਕ ਵਧੀ
Jalandhar

ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਕਲਮਛੋੜ ਹੜਤਾਲ 06 ਦਸੰਬਰ ਤੱਕ ਵਧੀ

Talk Hindustan
Last updated: 2023/11/28 at 4:34 PM
Talk Hindustan
Share
2 Min Read
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਕਲਮਛੋੜ ਹੜਤਾਲ 06 ਦਸੰਬਰ ਤੱਕ ਵਧੀ
SHARE

ਮੰਗਾ ਮੰਨੇ ਜਾਣ ਤੱਕ ਸੰਘਰਸ਼ ਰਹੇਗਾ ਜਾਰੀ : ਪ੍ਰਧਾਨ ਤੇਜਿੰਦਰ ਸਿੰਘ

ਜਲੰਧਰ: ਜਲੰਧਰ ਦੇ ਪ੍ਰਧਾਨ ਤੇਜਿੰਦਰ ਸਿੰਘ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਸੂਬਾ ਕਮੇਟੀ ਪੀਐੱਸਐੱਮਐੱਸਯੂ ਵੱਲੋਂ ਅੱਜ 28 ਨਵੰਬਰ ਨੂੰ ਆਨਲਾਈਨ ਮੀਟਿੰਗ ਕਰਕੇ ਸਮੂਹ ਜਿਲਿਆਂ ਦੀ ਲੀਡਰਸ਼ਿਪ ਨਾਲ ਸਲਾਹ ਕਰਨ ਉਪਰੰਤ ਕਲਮਛੋੜ/ਕੰਪਿਊਟਰ ਬੰਦ ਹੜਤਾਲ, ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ 06 ਦਸੰਬਰ 2023 ਤੱਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ।

ਅੱਗੇ ਜਾਣਕਾਰੀ ਦੇਂਦੇ ਹੋਏ ਪ੍ਰਧਾਨ ਤੇਜਿੰਦਰ ਸਿੰਘ ਨੇ ਦੱਸਿਆ ਕਿ
ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤਿਆਂ ਦੀਆਂ ਰੁਕੀਆਂ ਕਿਸ਼ਤਾਂ, ਪੰਦਰਾਂ ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਵਾਉਣਾ, 2020 ਵਿੱਚ ਲਾਗੂ ਨੋਟੀਫਿਕੇਸ਼ਨ ਅਨੁਸਾਰ ਕੇਂਦਰੀ ਪੈਟਰਨ ਦੇ ਸਕੇਲਾਂ ਅਨੁਸਾਰ ਨਵੀਂ ਭਰਤੀ ਨੂੰ ਪੰਜਾਬ ਦੇ ਤਨਖਾਹ ਸਕੇਲਾਂ ਅਨੁਸਾਰ ਲਾਗੂ ਕਰਵਾਉਣ ਸਮੇਤ ਅਹਿਮ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਦੌਰਾਨ ਆਪ ਸਭ ਦੀ ਏਕਤਾ ਅਤਿਅੰਤ ਜਰੂਰੀ ਹੈ।

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਮੁਲਾਜ਼ਮ ਸਾਥੀ ਕਲਮਛੋੜ ਹੜਤਾਲ ਦੌਰਾਨ ਤਨਖਾਹ ਆਦਿ ਦੇ ਬਿੱਲ ਬਣਾਕੇ ਆਨਲਾਈਨ ਨਾ ਕਰੇ ਕਿਉਂਕਿ ਇਸ ਤਰਾਂ ਕਰਨ ਨਾਲ ਸਾਡੇ ਖਜਾਨਾ ਦਫਤਰ ਦੇ ਸਾਥੀਆਂ ਤੇ ਵਾਧੂ ਬੋਝ ਪੈਂਦਾ ਹੈ ਅਤੇ ਕਿਤੇ ਨਾ ਕਿਤੇ ਸਾਡੇ ਸੰਘਰਸ਼ ਨੂੰ ਢਾਹ ਲੱਗਦੀ ਹੈ।

ਉਨ੍ਹਾਂ ਕਿਹਾ ਕਿ ਸਮੁੱਚੀ ਕਲੈਰੀਕਲ ਜਮਾਤ ਆਪਣੀ ਅਣਖ ਤੇ ਗੈਰਤ ਕਾਇਮ ਰੱਖਣ ਲਈ ਸੰਘਰਸ਼ ਦੇ ਮੈਦਾਨ ਵਿੱਚ ਹੈ। ਸੋ ਸਮੂਹ ਕਲੈਰੀਕਲ ਕੇਡਰ ਨੂੰ ਇਹ ਪੁਰਜੋਰ ਅਪੀਲ ਹੈ ਕਲਮਛੋੜ ਹੜਤਾਲ ਨੂੰ ਮੁਕੰਮਲ ਕਾਮਯਾਬ ਕੀਤਾ ਜਾਵੇ ਤਾਂ ਜੋ ਅਸੀਂ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਸੰਘਰਸ਼ ਕਾਮਯਾਬ ਕਰਕੇ ਆਪਣੀਆਂ ਹੱਕੀ ਮੰਗਾਂ ਮੰਨਵਾ ਸਕੀਏ। ਸੋ ਕੋਈ ਵੀ ਸਾਥੀ ਕਮਜ਼ੋਰੀ ਨਾ ਦਿਖਾਵੇ, ਅਗਰ ਕੋਈ ਅਧਿਕਾਰੀ ਹੜਤਾਲ ਦੌਰਾਨ ਕੰਮ ਕਰਨ ਲਈ ਜੋਰ ਪਾਉਂਦਾ ਹੈ ਤਾਂ ਜਿਲਾ ਕਮੇਟੀ ਨਾਲ ਤੁਰੰਤ ਰਾਬਤਾ ਕਾਇਮ ਕੀਤਾ ਜਾਵੇ।

TAGGED: administration
Share This Article
Facebook Twitter Whatsapp Whatsapp Telegram Copy Link
Share
Previous Article ‘मुख्यमंत्री तीर्थ यात्रा स्कीम’ शुरू करने के लिए लोगों द्वारा पंजाब सरकार की सराहना ‘मुख्यमंत्री तीर्थ यात्रा स्कीम’ शुरू करने के लिए लोगों द्वारा पंजाब सरकार की सराहना
Next Article एलपीयू द्वारा भारत के टॉप 88 विद्यार्थियों को 88 लाख रुपये की स्टडी ग्रांट की गई प्रदान एलपीयू द्वारा भारत के टॉप 88 विद्यार्थियों को 88 लाख रुपये की स्टडी ग्रांट की गई प्रदान
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?