ਕਪੂਰਥਲਾ ( ਗੌਰਵ ਮੜੀਆ ) : ਧੰਨ ਧੰਨ ਬਾਬਾ ਤੜਾਂਗੀਆਂ ਵਾਲਾ ਜੀ,ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਭਗਵਾਨ ਵਾਲਮੀਕ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਪਿੰਡ ਵਡਾਲਾ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ ਮਨਵੀਰ ਸਿੰਘ ਵਡਾਲਾ ਨੇ ਹਾਜ਼ਰੀ ਲਗਵਾਈ ਸ ਮਨਵੀਰ ਸਿੰਘ ਵਡਾਲਾ ਨੇ ਨੌਜਵਾਨਾਂ ਦਾ ਖੇਡਾਂ ਪ੍ਰਤੀ ਉਤਸ਼ਾਹ ਹੋਰ ਵਧਾਉਣ ਲਈ ਇਸ ਮੌਕੇ ਪ੍ਰਬੰਧਕਾਂ ਨੂੰ 5100/-ਦੀ ਨਗਦ ਸਹਾਇਤਾ ਦਿੱਤੀ
ਤੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਹੀ ਇੱਕਮਾਤਰ ਤਰੀਕਾ ਹੈ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾ ਕੇ ਸਿੱਧੇ ਰਸਤੇ ਤੇ ਲਿਆ ਸਕਦੀ ਹੈ ਵਡਾਲਾ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਨੌਜਵਾਨ ਪੀੜੀ ਦੇਸ਼ ਦੀ ਗੱਡੀ ਦਾ ਇੰਜਣ ਹੁੰਦਾ ਹੈ ਸੋ ਨਸ਼ਿਆਂ,ਗੁੰਡਾਗਰਦੀ ਆਦਿ ਕੁਰੀਤੀਆਂ ਤੋਂ ਦੂਰ ਰਹਿਕੇ ਚੰਗੇ ਭਵਿੱਖ ਲਈ ਕੰਮ ਕਰੋ ਇਸ ਮੌਕੇ ਵਡਾਲਾ ਨੇ ਪ੍ਰਬੰਧਕ ਕਮੇਟੀ ਦਾ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ ਤੇ ਨਾਲ ਹੀ ਕਮੇਟੀ ਦੀ ਸ਼ਲਾਘਾ ਕੀਤੀ

ਕਿ ਉਹ ਟੂਰਨਾਮੈਂਟ ਕਰਵਾਕੇ ਨੌਜਵਾਨਾਂ ਦੇ ਭਵਿੱਖ ਲਈ ਚੰਗਾ ਉਪਰਾਲਾ ਕਰ ਰਹੇ ਹਨ ਇਸ ਮੌਕੇ ਸਰਬਣ ਸਿੰਘ,ਸਰਪੰਚ ਪਵਿੱਤਰ ਸਿੰਘ,ਦਰਸ਼ਨ ਸਿੰਘ, ਜੈਮਲ ਸਿੰਘ ਯੂ ਕੇ,ਸ਼ਸ਼ੀਪਾਲ ਸਿੰਘ,ਦਿਆਲ ਸਿੰਘ, ਹਰਨੇਕ ਸਿੰਘ,ਭੁਪਿੰਦਰ ਸਿੰਘ,ਡਾ ਤਜਿੰਦਰ ਸਿੰਘ ਭੂਈ ਆਦਿ ਹਾਜ਼ਿਰ ਸਨ

