ਪਟਿਆਲਾ : ਪਟਿਆਲਾ ਦੇ ਡੀ.ਸੀ, ਐਸ.ਡੀ.ਐੱਮ ਅਤੇ ਤਹਿਸੀਲਦਾਰ ਨਾਲ ਮੀਟਿੰਗ ਕੀਤੀ।ਜਿਸ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਗੁਰਦੇਵ ਸਿੰਘ ਆਲਮਪੁਰ ਅਤੇ ਤਹਿਸੀਲ ਪ੍ਰਧਾਨ ਸੁਰਜੀਤ ਸਿੰਘ ਸਹਿਬਾਜਪੁਰ ਨੇ ਕੀਤੀ।ਇਸ ਮੀਟਿੰਗ ਵਿੱਚ ਅਫਸਰ ਸਾਹਿਬਾਂ ਨੂੰ ਏਰੀਏ ਵਿੱਚ ਨਸ਼ਾ, ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਨੰਬਰਦਾਰਾਂ ਦੀਆ ਸਮੱਸਿਆਵਾ ਤੋ ਜਾਣੂ ਕਰਵਾਇਆ

ਇਸ ਮੌਕੇ ਤੇ ਇਕੱਠੇ ਹੋਏ ਸਾਰੇ ਨੰਬਰਦਾਰਾਂ ਸਮੂਹ ਅਫ਼ਸਰ ਸਾਹਿਬਾਨ ਨੂੰ ਦੀਵਾਲੀ ਦੀਆ ਵਧਾਈਆਂ ਦਿਤੀਆਂ। ਇਸ ਮੌਕੇ ਤੇ ਨੰਬਰਦਾਰਾ ਨਾਲ ਗੱਲਬਾਤ ਕਰਦੇ ਹੋਏ ਸਾਰੇ ਅਫਸਰ ਸਾਹਿਬਾ ਨੇ ਸਮੱਸਿਆਵਾਂ ਹਲ ਕਰਨ ਦਾ ਭਰੋਸਾ ਦਿਤਾ ਅਤੇ ਨਵੀ ਚੁਣੀ ਕਮੇਟੀ ਨੂੰ ਵਧਾਈਆਂ ਦਿਤੀਆਂ

ਇਸ ਮੌਕੇ ਤੇ ਇਸ ਇਕੱਠ ਵਿੱਚ ਚੀਫ ਪੈਟਰਨ ਬਲਵਿੰਦਰ ਸਿੰਘ ਰਿਵਾਸ ਬ੍ਰਾਹਮਣ,ਜਨਰਲ ਸਕੱਤਰ ਜਗਦੇਵ ਸਿੰਘ ਕਕਰਾਲਾ।ਖਜਾਨਚੀ ਗੁਰਪ੍ਰੀਤ ਸਿੰਘ ਮਹਿਮਦਪੁਰ।ਸੀਨੀਅਰ ਪ੍ਰਧਾਨ ਤਰਲੋਚਨ ਸਿੰਘ ਸੈਣੀਮਾਜਰਾ ।ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਆਸਾਹਿਬਪੁਰ । ਸੀਨੀਅਰ ਪ੍ਰਧਾਨ ਨਰਭਿੰਦਰ ਸਿੰਘ ਗੱਜੁਮਾਜਰਾ ।ਸੀਨੀਅਰ ਮੀਤ ਜਗਦੇਵ ਸਿੰਘ ਪੰਜੋਲਾ ਅਤੇ ਹਰੀ ਸਿੰਘ ਸਹਿਬਾਜਪੁਰ ਆਦਿ ਹਾਜ਼ਰ ਸਨ।

