ਜਲੰਧਰ : ਸਪੈਸ਼ਲ ਡੀ.ਜੀ.ਪੀ. ਪੰਜਾਬ ਕਮਿਊਨਿਟੀ ਅਫੇਰਜ ਡਵੀਜਨ ਪੰਜਾਬ ਅਤੇ ਕਮਿਸ਼ਨਰ ਪੁਲਿਸ ਜਲੰਧਰ, ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਨਯੋਗ ਡੀ.ਸੀ.ਪੀ. ਲਾਅ ਐਂਡ ਆਰਡਰ, ਏ.ਡੀ.ਸੀ.ਪੀ. ਸਥਾਨਕ ਕਮ ਡੀ.ਸੀ.ਪੀ.ਓ. ਜੀ ਦੇ ਅਗਵਾਈ ਵਿੱਚ ਸਾਂਝ ਕੇਂਦਰ ਕਮਿਸ਼ਨਰੇਟ ਜਲੰਧਰ ਦੁਆਰਾ ਸਾਂਈ ਦਾਸ ਏ.ਐਸ. ਸੀ. ਸੈ. ਸਕੂਲ ਜਲੰਧਰ ਦੇ ਕਲਾ ਮੰਚ ਦੇ ਬੱਚਿਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਿਲਾਫ ਮੁਹਿੰਮ ਅਤੇ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ਜਾਗਰੂਕਤਾ ਨੂੰ ਲੈ ਕੇ ਪਟੇਲ ਚੌਂਕ ਜਲੰਧਰ ਵਿੱਖੇ ਇੱਕ ਨੁੱਕੜ ਨਾਟਕ ਦਾ ਆਯੋਜਨ ਕਰਵਾਇਆ ਗਿਆ,

ਜਿਸ ਵਿਚ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਨਸ਼ੇ ਲੋਕਾਂ ਦੇ ਘਰ ਬਰਬਾਦ ਕਰ ਰਹੇ ਹਨ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਬੀ ਜਾਗਰੂਕ ਕੀਤਾ ਗਯਾ, ਇਸ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਗਯਾ

ਜਿਸ ਵਿੱਚ ਸ਼੍ਰੀ ਨਿਰਮਲ ਸਿੰਘ ਏ.ਸੀ.ਪੀ. ਸੈਂਟਰਲ, ਮੁੱਖ ਅਫਸਰ ਥਾਣਾ ਡਵੀਜਨ ਨੰਬਰ 2, ਇੰਸ. ਸੁਰਿੰਦਰ ਕੌਰ, ਇੰਚਾਰਜ ਜਿਲ੍ਹਾ ਸਾਂਝ ਕੇਂਦਰ, ਇੰਸ. ਗੁਰਦੀਪ ਲਾਲ ਜਿਲ੍ਹਾ ਸਾਂਝ ਕੇਂਦਰ, ਇਸ. ਕੈਲਾਸ਼ ਕੌਰ ਇੰਚਾਰਜ ਸਬ-ਡਵੀਜਨ ਸਾਂਝ ਕੇਂਦਰ ਸੈਂਟਰਲ ਤੇ ਨੌਰਥ, ਐਸ.ਆਈ ਰਘੁਬੀਰ ਸਿੰਘ ਇੰਚਾਰਜ ਸਬ-ਡਵੀਜਨ ਸਾਂਝ ਕੇਂਦਰ ਵੈਸਤ ਤੇ ਮਾਡਲ ਟਾਊਨ ਅਤੇ ਕਰੀਬ 200 ਵਿਅਕਤੀਆ ਦੁਆਰਾ ਸ਼ਮੂਲੀਅਤ ਕੀਤੀ ਗਈ।


