ਜਲੰਧਰ: ਪੰਜਾਬ ਨੰਬਰਦਾਰ ਯੁਨੀਅਰ ਸਮਰਾ ਰਜਿ ਨਬਰ 643 ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਵਾਉਣ ਲਈ ਨੰਬਰਦਾਰ ਯੂਨੀਅਨ ਪੰਜਾਬ ਦੀ ਬਾਡੀ ਵਲੋ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ 6.11.2023 ਨੂੰ ਅਣਮਿਥੇ ਸਮੇਂ ਲਈ ਦਿੱਤੇ ਜਾ ਰਹੇ ਧਰਨੇ ਵਿੱਚ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਸਮੂਹ ਨੰਬਰਦਾਰ ਸ਼ਾਮਲ ਹੋਣਗੇ
ਇਹ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਯੂਨੀਅਨ ਜਲੰਧਰ ਸ਼ਹਿਰੀ ਦੇ ਪ੍ਰਧਾਨ ਗੁਰਦੇਵ ਲਾਲ ਸੰਧੂ ਜੀ ਨੇ ਦੱਸਿਆ ਕਿ ਜਲੰਧਰ ਸ਼ਹਿਰੀ ਦੇ ਸਮੂਹ ਨੰਬਰਦਾਰ , ਨੰਬਰਦਾਰ ਯੂਨੀਅਨ ਪੰਜਾਬ ਵਲੋ ਦਿੱਤੇ ਜਾ ਰਹੇ ਧਰਨੇ ਵਿੱਚ ਸਾਮਿਲ ਹੋਣਗੇ, ਉਂਹਨਾ ਨੇ ਦੱਸਿਆ ਕਿ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਸਂਗਰੂਰ ਵਿਖੇ ਨੰਬਰਦਾਰ ਯੂਨੀਅਨ ਪੰਜਾਬ ਵਲੋ ਹਜ਼ਾਰਾਂ ਦਾ ਇਕੱਠ ਕਰਕੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਧਰਨਾ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ

ਉਨ੍ਹਾਂ ਕਿਹਾ ਕਿ ਨੰਬਰਦਾਰਾਂ ਵਿਚ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ ਕਿਉਕਿ ਪੰਜਾਬ ਦੀ ਆਪ ਸਰਕਾਰ ਨੇ ਚੋਣਾਂ ਵਿੱਚ ਨੰਬਰਦਾਰਾਂ ਨਾਲ ਕੀਤੇ ਗਏ ਵਾਇਦੇ ਤੋਂ ਭੱਜ ਰਹੀ ਹੈ, ਅਤੇ ਨੰਬਰਦਾਰਾਂ ਦੀ ਹੱਕੀ ਮੰਗ਼ਾ ਨੂੰ ਪੂਰਾ ਨਹੀਂ ਕਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਪਹਿਲਾ ਨੰਬਰਦਾਰ ਯੂਨੀਅਨ ਦੇ ਆਗੂਆਂ ਨਾਲ ਸਰਕਾਰ ਨੇ ਪਹਿਲਾਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵੇਲੇ ਵਾਅਦਾ ਕੀਤਾ ਸੀ ਨੰਬਰਦਾਰਾਂ ਦੀਆਂ ਹੱਕੀ ਮੰਗਾ ਨੂੰ ਸਰਕਾਰ ਬਣਦੇ ਸਾਰ ਹੀ ਪੂਰੀਆ ਕੀਤੀਆਂ ਜਾਣ ਗੀਆ
ਫਿਰ ਵਾਧ ਵਿੱਚ ਜਲੰਧਰ ਲੋਕ ਸਭਾ ਬਾਈ ਇਲੈਕਸ਼ਨ ਦੌਰਾਨ ਪ੍ਰੀਤ ਪੈਲੇਸ ਜੰਡਿਆਲਾ ਮੰਝਕੀ ਵਿਖੇ ਹਜ਼ਾਰਾਂ ਨੰਬਰਦਾਰਾਂ ਦੇ ਇੱਕਠ ਵਿਚ ਮੁੱਖ ਮੰਤਰੀ ਪੰਜਾਬ ਦੇ ਉਐਸਡੀ ਰਾਜਬੀਰ ਸਿੰਘ ਨੇ ਮੁੱਖ ਮੰਤਰੀ ਦੀ ਤਰਫੋਂ ਭਰੋਸਾ ਦਿੱਤਾ ਸੀ ਕਿ ਜ਼ਿਮਨੀ ਚੋਣ ਜਿੱਤਣ ਉਪਰੰਤ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਕਰਵਾਗੇ । ਉਨ੍ਹਾ ਕਿਹਾ ਕਿ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਯੂਨੀਅਨ ਨੂੰ ਤਿੰਨ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਦਾ ਸਮਾਂ ਰੱਦ ਕਰ ਦਿੱਤਾ ਜਿਸ ਤੋਂ ਸਾਫ ਲਗਦਾ ਹੈ
ਪੰਜਾਬ ਸਰਕਾਰ ਨੰਬਰਦਾਰਾਂ ਦੀਆ ਮੰਗਾ ਮੰਨਣ ਵਿੱਚ ਅਸਮਰੱਥ ਹੈ।ਇਸ ਕਾਰਨ ਪੰਜਾਬ ਭਰ ਦੇ ਸਮੂਹ ਨੰਬਰਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਨੰਬਰਦਾਰ ਯੂਨੀਅਨ ਪੰਜਾਬ ਵੱਲੋਂ ਲਗਾਏ ਜਾਣ ਵਾਲ਼ੇ ਧਰਨੇ ਵਿੱਚ ਜਲੰਧਰ ਸ਼ਹਿਰੀ ਦੇ ਸਮੂਹ ਨੰਬਰਦਾਰ ਪਹੁੰਚਣਗੇ ।
ਇਸ ਮੌਕੇ ਤੇ ਤਹਿਸੀਲ -2 ਦੇ ਪ੍ਰਧਾਨ ਨੰਬਰਦਾਰ ਕੈਲਾਸ਼ ਕੁਮਾਰ, ਨੰਬਰਦਾਰ ਦਰਸ਼ਨ ਕੁਮਾਰ, ਨੰਬਰਦਾਰ ਦਰਸ਼ਨ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਨੰਬਰਦਾਰ ਨਵਜੋਤ ਸਿੰਘ, ਨੰਬਰਦਾਰ ਜਰਨੈਲ ਸਿੰਘ, ਨੰਬਰਦਾਰ ਵਿਦਿਆ ਸਾਗਰ, ਨੰਬਰਦਾਰ ਇੰਦਰਜੀਤ ਸਿੰਘ, ਨੰਬਰਦਾਰ ਮਦਨ ਲਾਲ, ਨੰਬਰਦਾਰ ਪ੍ਰੇਮ ਕੌਰ, ਤਹਿਸੀਲ -1 ਦੇ ਪ੍ਰਧਾਨ ਨੰਬਰਦਾਰ ਮੰਗਾ ਸਿੰਘ ਸ਼ੇਰ ਗਿੱਲ, ਨੰਬਰਦਾਰ ਸਰਬਜੀਤ ਕੁਮਾਰ, ਨੰਬਰਦਾਰ ਰਾਜਿੰਦਰ ਪਾਲ, ਨੰਬਰਦਾਰ ਹਰਜਿੰਦਰ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ, ਨੰਬਰਦਾਰ ਰੇਸ਼ਮ ਪਾਲ ਸਿੰਘ ਬਿੱਟਾ, ਨੰਬਰਦਾਰ ਤਰਸੇਮ ਲਾਲ, ਨੰਬਰਦਾਰ ਬਲਵਿੰਦਰ ਬੰਗਾ, ਨੰਬਰਦਾਰ ਹਰਭਜਨ ਸਿੰਘ, ਨੰਬਰਦਾਰ ਸੁਨੀਲ ਬਾਲੀ, ਨੰਬਰਦਾਰ ਧਰਮਿੰਦਰ ਸਿੰਘ, ਨੰਬਰਦਾਰ ਹਰਿੰਦਰ ਪਾਲ, ਨੰਬਰਦਾਰ ਅਰਸਦੀਪ ਆਦਿ ਨੰਬਰਦਾਰ ਮੌਜੂਦ ਸਨ

