ਕਪੂਰਥਲਾ ( ਗੌਰਵ ਮੜੀਆ )ਕਥਾ ਦਾ ਵਿਖਿਆਨ ਕਰਦੇ ਹੋਏ ਚੌਥੇ ਦਿਨ ਦਿਵਿਆ ਗੁਰੂ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਸੋਮਿਆ ਭਾਰਤੀ ਜੀ ਨੇ ਦੱਸਿਆ, ਕਿ ਕਿਸ ਪ੍ਰਕਾਰ ਪ੍ਰਭੂ ਸ਼੍ਰੀ ਰਾਮ ਜੀ ਆਪਣੀਆਂ ਦਿਵਿਆ ਲੀਲਾਵਾਂ ਕਰਦੇ ਹੋਏ ਗੁਰੂਕੁਲ ਤੋਂ ਆਪਣੀ ਸਿਖਿਆ ਪ੍ਰਾਪਤੀ ਕਰ ਕੇ ਅਯੋਧਿਆਂ ਪਰਤੇ। ਫਿਰ ਵਿਸ਼ਵਾਮਿਤਰ ਜੀ ਰਾਜਾ ਦਸ਼ਰਥ ਦੇ ਕੋਲੋਂ ਪ੍ਰਭੂ ਸ਼੍ਰੀ ਰਾਮ ਅਤੇ ਲਕਸ਼ਮਣ ਜੀ ਨੂੰ ਮੰਗਦੇ ਹਨ ਫਿਰ ਪ੍ਰਭੂ ਸ਼੍ਰੀ ਰਾਮ ਨੇ ਆਪਣੇ ਕਾਰਜ ਨੂੰ ਕਰਦੇ ਹੋਏ ਕਿਸ ਪ੍ਰਕਾਰ ਤਾੜਕਾ ਦਾ ਅੰਤ ਕੀਤਾ। ਅੱਗੇ ਵਧਦੇ ਹੋਏ ਗੌਤਮ ਰਿਸ਼ੀ ਦੀ ਪਤਨੀ ਅਹਲਿਆ ਦਾ ਉਧਾਰ ਕੀਤਾ। ਉਸਨੂੰ ਜੜ ਤੋਂ ਚੇਤਨ ਕੀਤਾ।

ਸਾਧਵੀ ਜੀ ਨੇ ਕਿਹਾ ਕੇ ਅਹਿਲਆ ਸਾਡੀ ਬੁਧੀ ਦਾ ਪ੍ਰਤੀਕ ਹੈ , ਅਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਚਰਨ ਧੂੜ ਵਿਵੇਕ ਦਾ ਪ੍ਰਤੀਕ ਹੈ। ਪ੍ਰਭੂ ਦੀ ਚਰਨ ਧੂੜ ਪ੍ਰਾਪਤੀ ਕਰ ਇਕ ਮਾਨਵ ਦੀ ਸਾਧਰਨ ਬੁੱਧੀ ਵਿਵੇਕਵਾਨ ਬਣ ਜਾਂਦੀ ਹੈ ਉਨ੍ਹਾਂ ਅੱਗੇ ਕਿਹਾ ਕੇ ਸ਼੍ਰੀ ਜਾਨਕੀ ਜੀ ਅਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਮਿਲਣ ਪੁਸ਼ਪ ਵਾਟੀਕਾ ਦੇ ਅੰਦਰ ਹੋਇਆ । ਉਨ੍ਹਾਂ ਨੇ ਦਸਿਆ ਕੇ ਵਾਸਤਵ ਵਿਚ ਪੁਸ਼ਪ ਵਾਟੀਕਾ ਸੰਤ ਸਮਾਜ ਦਾ ਪ੍ਰਤੀਕ ਹੈ ।ਜਦੋਂ ਸਾਡੇ ਜੀਵਨ ਵਿਚ ਸਤਸੰਗ ਆ ਜਾਂਦਾ ਹੈ ਤਾਂ ਫਿਰ ਪ੍ਰਭੂ ਨਾਲ ਮਿਲਾਪ ਹੁੰਦਾ ਹੈ।
ਸਤਸੰਗ ਦੋ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਸਤਿ ਭਾਵ ਈਸ਼ਵਰ ਅਤੇ ਸੰਗ ਭਾਵ ਮਿਲਾਪ ।ਅਰਥਾਤ ਜਦੋਂ ਤਕ ਅਸੀਂ ਈਸ਼ਵਰ ਨੂੰ ਨਹੀਂ ਮਿਲ ਲੈਂਦੇ ਉਦੋਂ ਤੱਕ ਸਾਡੇ ਜੀਵਨ ਵਿਚ ਸੱਚਾ ਸਤਸੰਗ ਨਹੀਂ ਹੋ ਸਕਦਾ।। ਕਿਉਂਕਿ ਸਤਸੰਗ ਕੇਵਲ ਚਰਚਾ ਦਾ ਵਿਸ਼ਾ ਨਹੀਂ ਹੈ ,ਸਗੋਂ ਇਹ ਤਾਂ ਸੰਪੂਰਨ ਜੀਵਨ ਦੀ ਸਚਾਈ ਹੈ ।ਸਾਡੇ ਜੀਵਨ ਵਿਚ ਸਹੀ ਸਤਸੰਗ ਉਸ ਸਮੇ ਹੋਵੇਗਾ ।ਜਦੋਂ ਅਸੀਂ ਈਸ਼ਵਰ ਨੂੰ ਜਾਣ ਲਾਵਾਂਗੇ।

ਕਥਾ ਦੇ ਅੰਦਰ ਸਾਧਵੀ ਜਗਦੀਸ਼ਾ ਭਾਰਤੀ ਜੀ, ਸਾਧਵੀ ਸ਼ੁਭਾਨੰਦਾ ਭਾਰਤੀ ਜੀ, ਸਾਧਵੀ ਸਤਿੰਦਰ ਭਾਰਤੀ ਜੀ ਨੇ ਸੁੰਦਰ ਭਜਨਾ ਦਾ ਗਾਇਨ ਕੀਤਾ। ਸੰਸਥਾਨ ਦੇ ਵੱਲੋਂ ਸਾਧਵੀ ਬਲਜੀਤ ਭਾਰਤੀ ਜੀ ਨੇ ਆਏ ਹੋਏ ਭਗਤਾਂ ਦਾ ਧੰਨਵਾਦ ਕੀਤਾ ਅਤੇ ਆਗਾਮੀ ਦਿਨਾਂ ਵਿਚ ਵੀ ਭਗਤਾਂ ਨੂੰ ਕਥਾ ਵਿਚ ਪਾਹੁੰਚਣ ਦਾ ਨਿਮੰਤਰਣ ਦਿੱਤਾ। ਕਥਾ ਦੇ ਅੰਦਰ ਵਿਸ਼ੇਸ਼ ਰੂਪ ਵਿਚ ਸ : ਰਾਜਿੰਦਰ ਸਿੰਘ ਲਾਡੀ ਜੀ, ਪ੍ਰੋਫੈਸਰ ਜਸਵੰਤ ਸਿੰਘ ਜੀ,ਰਾਜੇਸ਼ ਖਿੰਦਰਿਆ ਜੀ ਮੰਦਿਰ ਕਮੇਟੀ ਪ੍ਰਧਾਨ ਅਤੇ ਇਹਨਾਂ ਦੇ ਨਾਲ ਅਨੇਕਾਂ ਵਿਸ਼ਿਸ਼ਠ ਅਤਿਥੀਆਂ ਨੇ ਪ੍ਰਭੂ ਦੀ ਪਵਨ ਆਰਤੀ ਕੀਤੀ ਅਤੇ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ । ਅੰਤ ਵਿਚ ਸਾਰੇ ਭਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ।

